ਨਵੀਂ ਦਿੱਲੀ: ਅਦਾਕਾਰ ਸਲਮਾਨ ਖਾਨ ਨੂੰ ਆਖਰ ਕੁੜੀ ਮਿਲ ਹੀ ਗਈ ਹੈ। ਉਨ੍ਹਾਂ ਨੇ ਅੱਜ ਸਵੇਰੇ ਟਵੀਟ ਕੀਤਾ, "ਮੈਨੂੰ ਕੁੜੀ ਮਿਲ ਗਈ।" ਲੜਕੀ ਕਿਸ ਚੀਜ਼ ਲਈ ਮਿਲੀ ਹੈ, ਇਹ ਤਾਂ ਸਪਸ਼ਟ ਨਹੀਂ ਪਰ ਟਵੀਟ ਮਗਰੋਂ ਸਲਮਾਨ ਦੇ ਫੈਨਜ਼ ਖੁਸ਼ ਹੋ ਗਏ। ਸਲਮਾਨ ਖਾਨ 52 ਸਾਲ ਦੇ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਅਜੇ ਵਿਆਹ ਨਹੀਂ ਹੋਇਆ।
https://twitter.com/BeingSalmanKhan/status/960766714660220928
ਹੁਣ ਸਵਾਲ ਇਹ ਹੈ ਕਿ ਸਲਮਾਨ ਨੂੰ ਇਹ ਕੁੜੀ ਵਿਆਹ ਲਈ ਮਿਲੀ ਹੈ ਜਾਂ ਫਿਰ ਕਿਸੇ ਨਵੇਂ ਫਿਲਮ ਪ੍ਰੋਜੈਕਟ ਲਈ ਹੀਰੋਇਨ ਮਿਲ ਗਈ ਹੈ। ਇਹ ਭੇਤ ਤਾਂ ਸਲਮਾਨ ਹੀ ਖੋਲ੍ਹਣਗੇ।
ਇਸ ਟਵੀਟ ਮਗਰੋਂ ਸਲਮਾਨ ਦੇ ਫੈਨਜ਼ ਨੇ ਵੀ ਖੂਬ ਚੁਟਕੀ ਲਈ। 10 ਮਿੰਟ ਦੇ ਅੰਦਰ ਹੀ ਸਲਮਾਨ ਖਾਨ ਦੇ ਟਵੀਟ ਨੂੰ ਪੰਜ ਹਜ਼ਾਰ ਲਾਈਕਜ਼ ਆ ਗਏ। ਤਕਰੀਬਨ ਡੇਢ ਹਜ਼ਾਰ ਲੋਕਾਂ ਨੇ ਰੀ-ਟਵੀਟ ਕੀਤਾ।