ਨਵੀਂ ਦਿੱਲੀ: ਇੱਕ ਚਿੱਠੀ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋ ਰਹੀ ਹੈ। ਮੁਰਾਦਾਬਾਦ ਦੇ ਬਿਜਲੀ ਵਿਭਾਗ ਦੇ ਅਸਿਸਟੈਂਟ ਇੰਜਨੀਅਰ ਸੁਸ਼ੀਲ ਕੁਮਾਰ ਨੇ ਆਪਣੇ ਤੋਂ ਛੋਟੇ ਅਫਸਰ ਮੋਹਿਤ ਪੰਤ ਨੂੰ ਇਹ ਚਿੱਠੀ ਲਿਖੀ ਸੀ। ਸੁਸ਼ੀਲ ਕੁਮਾਰ ਦੀ ਚਿੱਠੀ ਵਿੱਚ ਲਿਖਿਆ ਕਿ ਮਾਚਿਸ ਦੀ ਡੱਬੀ ਉਸ ਦੇ ਜੂਨੀਅਰ ਨੇ 23 ਜਨਵਰੀ ਨੂੰ ਉਧਾਰ ਲਈ ਸੀ, ਉਹ ਵਾਪਸ ਕੀਤੀ ਜਾਵੇ। ਚਿੱਠੀ ਵਿੱਚ ਲਿਖਿਆ ਸੀ ਕਿ ਜਿਹੜੀ ਤੁਸੀਂ ਮਾਚਿਸ ਦੀ ਡੱਬੀ ਲਈ ਸੀ, ਉਹ ਵਾਪਸ ਕਰੋ। ਉਸ ਨੂੰ ਮੈਂ ਇਸਤੇਮਾਲ ਕਰਦਾ ਹਾਂ। ਉਸ ਡੱਬੀ ਵਿੱਚ 19 ਤੀਲੀਆਂ ਸਨ ਪਰ ਤੁਸੀਂ ਉਸ ਨੂੰ ਵਾਪਸ ਨਹੀਂ ਕਰ ਰਹੇ। ਚਿੱਠੀ ਵਿੱਚ ਅੱਗੇ ਲਿਖਿਆ ਹੈ ਕਿ ਤੁਸੀਂ ਇਹ ਯਕੀਨੀ ਬਣਾਇਆ ਸੀ ਕਿ ਮਾਚਿਸ ਦੀ ਡੱਬੀ ਵਾਪਸ ਕਰ ਦੇਵੋਗੇ ਪਰ ਮੋੜ ਨਹੀਂ ਰਹੇ। ਜੇਕਰ ਤੁਸੀਂ ਮਾਚਿਸ ਦੀ ਡੱਬੀ ਮੋੜ ਦਿੰਦੇ ਹੋ ਤਾਂ ਸਾਡਾ ਵਿਸ਼ਵਾਸ਼ ਇੱਕ-ਦੂਜੇ ਵਿੱਚ ਕਾਇਮ ਰਹਿ ਸਕਦਾ ਹੈ ਨਹੀਂ ਤਾਂ ਤੁਸੀਂ ਅਧਿਕਾਰਕ ਤੌਰ 'ਤੇ ਇਸ ਦੇ ਜ਼ਿੰਮੇਵਾਰ ਹੋਵੋਗੇ। ਇਹ ਚਿੱਠੀ ਉਸ ਵੇਲੇ ਵਾਇਰਲ ਹੋਈ ਜਦੋਂ ਯੂਪੀ ਪੁਲਿਸ ਦੇ ਐਡੀਸ਼ਨਲ ਐਸਪੀ ਤੇ ਪਬਲਿਕ ਰਿਲੇਸ਼ਨ ਅਫਸਰ ਰਾਹੁਲ ਨੇ ਇਸ ਨੂੰ ਟਵੀਟ ਕੀਤਾ ਤੇ ਲਿੱਖਿਆ ਕਿ ਮਾਚਸ ਵਾਪਸ ਨਾ ਮਿਲੇ ਤਾਂ ਦੱਸਿਓ, ਕਾਰਵਾਈ ਕੀਤੀ ਜਾਵੇਗੀ। https://twitter.com/upcoprahul/status/959696417810931712 ਚਿੱਠੀ ਲਿਖਣ ਵਾਲੇ ਸੁਸ਼ੀਲ ਕੁਮਾਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇੱਕ ਟ੍ਰੇਨੀ ਨੇ ਪੁੱਛਿਆ ਸੀ ਕਿ ਕਿਵੇਂ ਸੀਨੀਅਰਜ਼ ਨੂੰ ਚਿੱਠੀ ਲਿਖੀ ਜਾਂਦੀ ਹੈ। ਮੈਂ ਉਸ ਨੂੰ ਲਿਖਣ ਲਈ ਕਿਹਾ ਤਾਂ ਲਾਈਟ ਚਲੀ ਗਈ। ਮੈਨੂੰ ਯਾਦ ਆਇਆ ਕਿ ਮਾਚਿਸ ਦੀ ਡੱਬੀ ਦਾ ਮੋਹਿਤ ਨੂੰ ਦੇ ਰੱਖੀ ਹੈ, ਜਿਹੜੀ ਕਿ ਹੁਣ ਤੱਕ ਵਾਪਸ ਨਹੀਂ ਆਈ। ਮੈਂ ਇਸ ਦੀ ਚਿੱਠੀ ਲਿਖੀ ਪਰ ਭੇਜੀ ਨਹੀਂ ਸੀ। ਕਿਸੇ ਨੇ ਇਸ ਦੀ ਫੋਟੋ ਖਿੱਚ ਦੇ ਵਾਇਰਲ ਕਰ ਦਿੱਤੀ।