ਵਾਸ਼ਿੰਗਟਨ: ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਕੱਦ-ਕਾਠ ਸੋਹਣਾ ਹੋਵੇ ਤੇ ਉਹ ਵੱਖਰਾ ਤੇ ਵਧੀਆ ਲੱਗੇ। ਆਪਣੇ ਆਪ ਨੂੰ ਦੂਜਿਆਂ ਨਾਲੋਂ ਸੁੰਦਰ ਤੇ ਵਧੀਆ ਬਣਾਉਣ ਲਈ ਲੋਕ ਕੁਝ ਵੀ ਕਰਦੇ ਹਨ। ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਲੰਬਾਈ ਵਧੀਆ ਹੋਵੇ। ਇਸ ਲਈ, ਉਹ ਕਈ ਤਰ੍ਹਾਂ ਦੇ ਇਲਾਜ ਤੇ ਸਰਜਰੀ ਕਰਾਉਂਦੇ ਹਨ।


ਅਮਰੀਕਾ ਵਿੱਚ ਇੱਕ ਅਜਿਹੇ ਵਿਅਕਤੀ ਨੇ ਆਪਣੇ ਸਰੀਰ ਦੀ ਲੰਬਾਈ ਵਧਾਉਣ ਲਈ ਕਾਸਮੈਟਿਕ ਸਰਜਰੀ ਦਾ ਸਹਾਰਾ ਲਿਆ ਜਿਸ ਕਾਰਨ ਉਹ ਸੁਰਖੀਆਂ 'ਚ ਆ ਗਿਆ ਹੈ। ਇਸ ਵਿਅਕਤੀ ਨੇ 5 ਫੁੱਟ 11 ਇੰਚ ਤੋਂ 6 ਫੁੱਟ 1 ਇੰਚ ਤੱਕ ਲੰਬਾਈ ਵਧਾਉਣ ਲਈ ਕਾਸਮੈਟਿਕ ਸਰਜਰੀ ਕਰਵਾਈ ਹੈ ਤੇ ਇਸ ਲਈ ਉਸ ਨੇ ਲਗਪਗ 55 ਲੱਖ ਰੁਪਏ ਖ਼ਰਚ ਕੀਤੇ ਹਨ।



ਡੇਲੀ ਮੇਲ ਦੀ ਖ਼ਬਰ ਮੁਤਾਬਕ ਟੈਕਸਾਸ ਦੇ ਡਲਾਸ ਅਲਫੋਂਸੋ ਫਲੋਰੇਸ ਹਮੇਸ਼ਾਂ ਆਪਣੀ ਲੰਬਾਈ ਵਧਾਉਣਾ ਚਾਹੁੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਅਲਫੋਂਸੋ ਬਚਪਨ ਤੋਂ ਹੀ ਆਪਣੇ ਸਰੀਰ ਦੀ ਲੰਬਾਈ ਵਧਾਉਣਾ ਚਾਹੁੰਦਾ ਸੀ। ਉਧਰ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਇਨਕਾਰ ਕਰਨ ਦੇ ਬਾਵਜੂਦ, ਅਲਫੋਂਸੋ ਨੇ ਉਸ ਦੇ ਪੈਰਾਂ 'ਤੇ ਸਰਜਰੀ ਕਰਵਾਈ ਅਤੇ ਉਸਦੀ ਲੰਬਾਈ 6 ਫੁੱਟ ਤੋਂ ਉੱਪਰ ਕਰ ਦਿੱਤੀ ਗਈ।

ਡਾ. ਦੇਬੀਪ੍ਰਸ਼ਾਦ ਨੇ ਯਾਹੂ ਲਾਈਫਸਟਾਈਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਿਮਬਪਲਾਸਟਿਕਸ ਕਾਸਮੈਟਿਕ ਅੰਗ-ਲੰਬਾਈ ਵਿਧੀ ਇੱਕ ਸਰਜਰੀ ਹੈ ਜਿਸ ਵਿੱਚ ਫੀਮਰ (ਪੱਟ ਦੀ ਹੱਡੀ) ਜਾਂ ਟੀਬੀਆ (ਹੇਠਲੇ ਪੈਰ ਦੀ ਹੱਡੀ) ਨੂੰ ਲੰਬਾ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਇੱਕ ਵਿਅਕਤੀ ਦੀ ਲੰਬਾਈ ਲਗਪਗ 6 ਇੰਚ ਤੱਕ ਵਧਾਈ ਜਾ ਸਕਦੀ ਹੈ।

ਇਹ ਵੀ ਪੜ੍ਹੋਕੋਰੋਨਾ ਵੈਕਸੀਨੇਸ਼ਨ ਦੇ ਦੂਜੇ ਗੇੜ 'ਚ ਪੀਐਮ ਮੋਦੀ ਸਣੇ ਸਾਰੇ ਮੰਤਰੀ ਲਵਾਉਣਗੇ ਟੀਕਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904