ਨਵੀਂ ਦਿੱਲੀ: ਪਿਛਲੇ ਦਿਨੀਂ ਫਾਸਟ ਫੂਡ ਚੇਨ ਦੇ ਵਰਕਰ ਆਪਣੀ ਕੰਪਨੀਆਂ ਦੇ ਸੀਕ੍ਰੇਟ ਨੂੰ ਟਿੱਕਟੌਕ ਤੇ ਯੂਟਿਊਬ ਵਰਗੇ ਪਲੇਟਫਾਰਮਾਂ ‘ਤੇ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਕੁਝ ਸਮਾਂ ਪਹਿਲਾਂ ਕੇਐਫਸੀ ਦੇ ਇੱਕ ਕਰਮਚਾਰੀ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਸੀ ਕਿ ਇਸ ਕੰਪਨੀ ਦੀ ਚਿਕਨ ਗ੍ਰੇਵੀ ਕਿਵੇਂ ਬਣਦੀ ਹੈ। ਹੁਣ ਮੈਕਡੋਨਲਸ ਦੇ ਕਰਮਚਾਰੀ ਨੇ ਵੀਡੀਓ ਸ਼ੇਅਰ ਕੀਤਾ ਹੈ ਜੋ ਕਾਫੀ ਟ੍ਰੈਂਡ ਕਰ ਰਿਹਾ ਹੈ।

ਇਸ ਔਰਤ ਨੇ ਇੱਕ ਵੀਡੀਓ ਦੀ ਮਦਦ ਨਾਲ ਦੱਸਿਆ ਹੈ ਕਿ ਕਿਵੇਂ ਤੁਸੀਂ ਮੈਕਡੋਨਲਸ ਜਾ ਕੇ ਮੁਫਤ ਖਾਣੇ ਦਾ ਅਨੰਦ ਲੈ ਸਕਦੇ ਹੋ। ਬੈਨੀਤਾ ਜਦਾਹ ਨਾਂ ਦੀ ਇਹ ਕਰਮਚਾਰੀ ਮੈਕਡੋਨਲਜ਼ ਦੀ ਅਮਰੀਕੀ ਸ਼ਾਖਾ ਵਿੱਚ ਕੰਮ ਕਰਦੀ ਹੈ ਤੇ ਇਸ ਵੀਡੀਓ ਨੂੰ ਹੁਣ ਤੱਕ 30,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।



ਇਹ ਔਰਤ ਆਪਣੀ ਵੀਡੀਓ ਵਿਚ ਕਹਿੰਦੀ ਹੈ ਕਿ ਮੰਨ ਲਓ ਕਿ ਮੈਕਡੋਨਲਡਜ਼ ਨੇ ਤੁਹਾਡੇ ਆਰਡਰ ‘ਚ ਗਲਤੀ ਕੀਤੀ ਹੈ ਤੇ ਆਰਡਰ ਮਿਲਣ ‘ਚ ਬਹੁਤ ਦੇਰੀ ਹੋ ਰਹੀ ਹੈ ਤਾਂ ਇਸ ਲਈ ਕਰਮਚਾਰੀਆਂ 'ਤੇ ਗੁੱਸੇ ਦੀ ਬਜਾਏ, ਤੁਸੀਂ ਸਿੱਧੇ ਕਾਉਂਟਰ 'ਤੇ ਆ ਸਕਦੇ ਹੋ ਤੇ ਆਪਣੇ ਆਰਡਰ ਬਾਰੇ ਗੱਲ ਕਰ ਸਕਦੇ ਹੋ ਤੇ ਯਕੀਨ ਕਰੋ ਜੇ ਕੰਪਨੀ ਦੀ ਗਲਤੀ ਹੈ, ਤਾਂ ਅਸੀਂ ਤੁਹਾਨੂੰ ਰਿਫੰਡ ਕਰਾਂਗੇ।

ਬੇਨੀਤਾ ਦੀ ਇਹ ਵੀਡੀਓ ਬਹੁਤ ਟ੍ਰੈਂਡ ਕਰ ਰਹੀ ਹੈ ਤੇ ਮੈਕਡੋਨਲਜ਼ ਵਿਖੇ ਕੰਮ ਕਰਨ ਵਾਲੇ ਬਹੁਤ ਸਾਰੇ ਕਰਮਚਾਰੀ ਵੀ ਇਸ ਨਾਲ ਸਹਿਮਤ ਹੋਏ ਹਨ। ਇਕ ਵਿਅਕਤੀ ਨੇ ਲਿਖਿਆ ਕਿ ਉਹ ਮੈਕਡੋਨਲਜ਼ ਵਿਚ ਕੰਮ ਕਰਦਾ ਹੈ ਤੇ ਇਹ ਸੱਚ ਹੈ। ਉਧਰ ਇੱਕ ਹੋਰ ਵਿਅਕਤੀ ਨੇ ਕਿਹਾ ਕਿ ਅਜਿਹਾ ਹੁੰਦਾ ਹੈ। ਮੈਂ ਦੋ ਵਾਰ ਕੋਸ਼ਿਸ਼ ਕੀਤੀ ਹੈ ਤੇ ਇਹ ਦੋਵੇਂ ਵਾਰ ਹੋਇਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904