ਮਿਲੋ 68 ਸਾਲਾ ਬਜ਼ੁਰਗ ਸਕੂਲੀ ਵਿਦਿਆਰਥੀ ਨਾਲ..
ਉਨ੍ਹਾਂ ਦੀ ਜਮਾਤ 'ਚ 14 ਅਤੇ 15 ਸਾਲ ਦੀ ਉਮਰ ਵਾਲੇ ਬੱਚੇ ਹਨ ਦੁਰਗਾ ਕਾਮੀ ਦੇ ਨਾਲ ਪੜ•ਨ ਵਾਲੇ ਵਿਦਿਆਰਥੀ ਉਨ੍ਹਾਂ ਨੂੰ 'ਬਾ' ਕਹਿ ਕੇ ਬੁਲਾਉਂਦੇ ਹਨ ਨੇਪਾਲੀ ਭਾਸ਼ਾ 'ਚ 'ਬਾ' ਦਾ ਮਤਲਬ ਪਿਤਾ ਹੁੰਦਾ ਹੈ ਹਾਲਾਂਕਿ ਵੱਡੀ ਉਮਰ ਦੇ ਕਾਰਨ ਉਨ੍ਹਾਂ ਨੂੰ ਅਜੀਬ ਲੱਗਦਾ ਸੀ ਪਰ ਫਿਰ ਬੱਚਿਆਂ ਨੂੰ ਦੋਸਤ ਬਣਾ ਲਿਆ ਅਤੇ ਹੁਣ ਉਹ ਉਨ੍ਹਾਂ ਨਾਲ ਘੁਲ-ਮਿਲ ਗਏ ਹਨ ਹੁਣ ਉਹ ਬੱਚਿਆਂ ਦੇ ਨਾਲ ਖੇਡਾਂ 'ਚ ਵੀ ਹਿੱਸਾ ਲੈਂਦੇ ਹਨ
ਹੁਣ ਦੁਰਗਾ ਕਾਮੀ ਦਾ ਕਹਿਣਾ ਹੈ ਕਿ ਉਹ ਜੇਕਰ 10ਵੀਂ ਪਾਸ ਕਰ ਲੈਣਗੇ ਤਾਂ ਦਾੜ੍ਹੀ ਕਟਵਾ ਲੈਣਗੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਰਦੇ ਦਮ ਤੱਕ ਪੜਾਈ ਨਹੀਂ ਛੱਡਣਗੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਨੂੰ ਦੇਖ ਕੇ ਲੋਕ ਪੜ੍ਹਨ ਲਈ ਉਮਰ ਦਾ ਬਹਾਨਾ ਨਹੀਂ ਬਣਾਉਣਗੇ ਦੁਰਗਾ ਕਾਮੀ ਨੂੰ ਸਕੂਲ ਪਹੁੰਚਣ ਲਈ ਲਾਠੀ ਦੇ ਸਹਾਰੇ ਇੱਕ ਘੰਟਾ ਪੈਦਲ ਚੱਲਣਾ ਪੈਂਦਾ ਹੈ।
ਦੁਰਗਾ ਕਾਮੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਕਰੀਬ ਇੱਕ ਦਹਾਕੇ ਪਹਿਲਾਂ ਹੀ ਸਵਰਗਵਾਸ ਹੋ ਗਈ ਸੀ ਅਤੇ ਫਿਰ ਉਨ੍ਹਾਂ ਨੂੰ ਇਕੱਲਾਪਣ ਸਤਾਉਣ ਲੱਗਿਆ ਬੱਚਿਆਂ ਨੂੰ ਸਕੂਲ ਜਾਂਦੇ ਦੇਖ ਉਨ੍ਹਾਂ ਦੇ ਮਨ 'ਚ ਇੱਕ ਬਾਰ ਫਿਰ ਪੜਾਈ ਕਰਨ ਦੀ ਸੋਚੀ ਸਕੂਲ ਦੇ ਹੈੱਡ ਮਾਸਟਰ ਨਾਲ ਪੜਾਈ ਕਰਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਆਖ਼ਰ ਉਨ੍ਹਾਂ ਨੂੰ ਦਾਖ਼ਲਾ ਮਿਲ ਗਿਆ।
ਕਾਠਮੰਡੂ : ਕਹਿੰਦੇ ਹਨ ਕਿ ਪੜ੍ਹਨ-ਲਿਖਣ ਦੀ ਕੋਈ ਉਮਰ ਨਹੀਂ ਹੁੰਦੀ ਹੈ ਇਸੇ ਕਹਾਵਤ ਨੂੰ ਸੱਚ ਕਰਦਾ ਹੈ ਨੇਪਾਲ ਦਾ ਇਹ ਸਭ ਤੋਂ ਬਜ਼ੁਰਗ ਸਕੂਲੀ ਬੱਚਾ 6 ਬੱਚਿਆਂ ਦੇ ਪਿਤਾ ਅਤੇ 8 ਬੱਚਿਆਂ ਦੇ ਦਾਦੇ 68 ਸਾਲਾਂ ਦੇ ਦੁਰਗਾ ਕਾਮੀ ਦੀ ਪੜਾਈ ਗ਼ਰੀਬੀ ਅਤੇ ਜ਼ਿੰਮੇਵਾਰੀਆਂ ਦੇ ਕਾਰਨ ਛੁੱਟ ਗਈ ਸੀ, ਪਰ ਹੁਣ ਦੁਰਗਾ ਕਾਮੀ ਨੇਪਾਲ ਦੇ ਇੱਕ ਸਕੂਲ 'ਚ 10ਵੀਂ ਦੀ ਪੜਾਈ ਕਰ ਰਹੇ ਹਨ।