ਅਚਾਨਕ ਝੀਲ ਦਾ ਰੰਗ ਹੋਇਆ ਲਾਲ, ਲੋਕਾਂ 'ਚ ਫੈਲਿਆ ਡਰ
ਇਸ 'ਚ ਘੁੰਮਣ ਗਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਸਵੇਰੇ ਜਦ ਇਸ ਨੂੰ ਦੇਖਿਆ ਤਾਂ ਇੱਕ ਚਮਤਕਾਰ ਵਾਂਗ ਹੀ ਲੱਗਾ। ਲੋਕ ਆਪਣੇ-ਆਪਣੇ ਅੰਦਾਜ਼ੇ ਲਗਾਉਣ ਲੱਗੇ ਅਤੇ ਕੁੱਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਡੈਨਹਮ ਸੈਡਲਰ ਨਾਂ ਦੇ ਵਿਅਕਤੀ ਨੇ ਕਿਹਾ ਕਿ ਝੀਲ ਦੇ ਪਾਣੀ ਦਾ ਰੰਗ ਗੂੜ੍ਹਾ ਲਾਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਕੋਈ ਵੱਡਾ ਖ਼ਤਰਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਾਈਬੇਰੀਆ ਨਦੀ ਦਾ ਪਾਣੀ ਵੀ ਚਮਤਕਾਰੀ ਢੰਗ ਨਾਲ ਲਾਲ ਹੋ ਗਿਆ ਸੀ। ਫ਼ਿਲਹਾਲ ਇੱਥੇ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅੰਦਾਜ਼ਾ ਹੈ ਕਿ ਕਲ ਤਕ ਇਸ ਦਾ ਪਾਣੀ ਸਾਫ਼ ਹੋ ਜਾਵੇਗਾ।
ਇਸ ਮਗਰੋਂ ਇੱਥੇ ਵਿਕਟੋਰੀਆ ਦੇ ਵਾਤਾਵਰਨ ਪ੍ਰਬੰਧ ਅਧਿਕਾਰੀ ਪੁੱਜ ਗਏ ਅਤੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਕਿਸੇ ਗੈਰ-ਜ਼ਹਿਰੀਲੇ ਭੋਜਨ ਦੇ ਰੰਗ ਕਾਰਨ ਹੋਇਆ ਹੋਵੇਗਾ ਜਾਂ ਫਿਰ ਕਿਸੇ ਰਸਾਇਣ ਦੀ ਕੋਈ ਪਾਈਪ ਇਸ ਨੇੜੇ ਲੀਕ ਹੋ ਗਈ ਹੋਵੇਗੀ।
ਮੈਲਬਾਰਨ— ਆਸਟ੍ਰੇਲੀਆ ਦਾ ਸ਼ਹਿਰ ਮੈਲਬਾਰਨ ਸਾਰੀ ਦੁਨੀਆ ਵਿਚ ਬਹੁਤ ਪ੍ਰਸਿੱਧ ਹੈ ਪਰ ਸ਼ੁੱਕਰਵਾਰ ਸਵੇਰੇ ਇੱਥੇ ਦੇ ਲੋਕ ਦਹਿਸ਼ਤ 'ਚ ਆ ਗਏ। ਇਸ ਦਾ ਕਾਰਨ ਹੈ ਇੱਥੋਂ ਦੀ ਇੱਕ ਝੀਲ, ਜਿਸ ਦਾ ਪਾਣੀ ਅਚਾਨਕ ਹੀ ਲਾਲ ਹੋ ਗਿਆ ਹੈ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਵਿਚ ਡਰ ਫੈਲ ਗਿਆ। ਇਹ ਝੀਲ ਮੈਲਬਾਰਨ ਕਾਰਲਟਨ ਗਾਰਡਨ ਨਾਂ ਦੇ ਪਾਰਕ 'ਚ ਹੈ।