ਇੱਥੇ ਵਿਆਹ ਤੋਂ ਪਹਿਲਾਂ ਮੁੰਡੇ ਦੀ ਮਰਦਾਨਗੀ ਦਾ ਟੈਸਟ ਲੈਂਦੀ ਕੁੜੀ
ਏਬੀਪੀ ਸਾਂਝਾ | 28 Sep 2016 03:35 PM (IST)
ਚੰਡੀਗੜ੍ਹ: ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਮਿਲਦੇ ਹਨ ਤੇ ਇੱਕ-ਦੂਸਰੇ ਨੂੰ ਪਸੰਦ ਕਰਨ ਦੇ ਬਾਅਦ ਵਿਆਹ ਕਰਾਉਣ ਦੀ ਹਾਮੀ ਭਰਦੇ ਹਨ। ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ ਕਿ ਲੜਕੇ ਨੂੰ ਲੜਕੀ ਵਿਆਹ ਲਈ ਪਸੰਦ ਕਰ ਲਵੇ ਤੇ ਉਸ ਦੀ ਦੁਲਹਨ ਬਣਨ ਤੋਂ ਪਹਿਲਾਂ ਮਰਦਾਨਗੀ ਦਾ ਸਬੂਤ ਮੰਗੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਇੱਕ ਜਗ੍ਹਾ ਅਜਿਹਾ ਵੀ ਹੁੰਦਾ ਹੈ। ਜਿੱਥੇ ਲੜਕੀਆਂ ਵਿਆਹ ਤੋਂ ਪਹਿਲਾਂ ਪੁਰਸ਼ਾਂ ਤੋਂ ਉਨ੍ਹਾਂ ਦੀ ਮਰਦਾਨਗੀ ਦਾ ਸਬੂਤ ਮੰਗਦੀ ਹਨ। ਆਓ ਜਾਣਦੇ ਹਾਂ ਕਿਵੇਂ ਲੜਕੇ ਦਿੰਦੇ ਨੇ ਆਪਣੀ ਮਰਦਾਨਗੀ ਦਾ ਟੈਸਟ। ਲੜਕੇ ਨੂੰ ਆਪਣੀ ਮਰਦਾਨਗੀ ਦਾ ਸਬੂਤ ਦੇਣ ਲਈ ਇੱਕ ਗੇਮ ਖੇਡਣੀ ਹੁੰਦੀ ਹੈ। ਇਸ ਵਿੱਚ ਸ਼ਰਾਬ ਪੀਂਦੇ ਹੋਏ ਤਕਰੀਬਨ 120 ਬੋਲਟ ਦਾ ਬਿਜਲੀ ਦਾ ਝਟਕਾ ਝੱਲਣਾ ਪੈਂਦਾ ਹੈ। ਜੇਕਰ ਲੜਕਾ ਇਹ ਝੱਲ ਜਾਂਦਾ ਹੈ ਤਾਂ ਉਸ ਨੂੰ ਮਰਦ ਮੰਨਿਆ ਜਾਂਦਾ ਹੈ। ਕਈ ਵਾਰ ਲੜਕੀ ਆਪਣੇ ਹੋਣ ਵਾਲੇ ਪਤੀ ਨੂੰ ਇਸ ਗੇਮ ਵਿੱਚ ਸ਼ਾਮਲ ਕਰਦੀ ਹੈ ਤੇ ਉਸ ਦਾ ਟੈਸਟ ਲੈਂਦੀ ਹੈ। ਇਸ ਵਿੱਚ ਲੜਕੇ ਦੇ ਹੱਥ ਵਿੱਚ ਮੈਟਲ ਦੇ ਦੋ ਰਾੜ ਫੜਾਏ ਜਾਂਦੇ ਹਨ। ਸ਼ੁਰੂਆਤ ਵਿੱਚ ਤਾਂ ਬਿਜਲੀ ਦੇ ਝਟਕੇ ਝੱਲਣੇ ਹੁੰਦੇ ਹਨ ਪਰ ਹੌਲੀ-ਹੌਲੀ ਇਹ ਵਧ ਕੇ 120 ਬੋਲਟ ਤੱਕ ਹੋ ਜਾਂਦਾ ਹੈ। ਇਸ ਗੇਮ ਵਿੱਚ ਫ਼ੇਲ੍ਹ ਹੋਣ ਵਾਲੇ ਲੜਕੇ ਨੂੰ ਨਾਮਰਦ ਸਮਝਿਆ ਜਾਂਦੀ ਹੈ। ਇਸ ਗੇਮ ਵਿੱਚ ਜੇਤੂ ਲੜਕੇ ਨੂੰ ਲੜਕੀ ਆਪਣੇ ਪਤੀ ਦੇ ਰੂਪ ਵਿੱਚ ਚੁਣ ਲੈਂਦੀ ਹੈ।