ਸਿਰ ਵੱਢਣ ਦੇ ਬਾਵਜੂਦ ਡੇਢ ਸਾਲ ਰਹੀ ਜਿਊਂਦੀ ਰਹੀ ਮੁਰਗੀ, ਦਿੱਤੇ 'ਸੋਨੇ ਦੇ ਅੰਡੇ'
ਅਜਿਹਾ ਇਸ ਕਰਕੇ ਹੋਇਆ ਕਿਉਂਕਿ ਮਾਈਕ ਦੇ ਗਲ ਵਿੱਚ ਕੁਝ ਫਸ ਗਿਆ ਸੀ ਜਿਸ ਕਰਕੇ ਉਸਦਾ ਸਾਹ ਅੜ ਗਿਆ ਤੇ ਉਸਦੀ ਮੌਤ ਹੋ ਗਈ। (ਤਸਵੀਰਾਂ- ਯੂਟਿਊਬ)
ਇਹ ਮੁਰਗੀ 18 ਮਹੀਨੇ ਤਕ ਜੀਊਂਦੀ ਰਹੀ ਤੇ ਫਿਰ ਉਸ ਦੀ ਮੌਤ ਹੋ ਗਈ।
ਓਲਸਨ ਜੋੜੀ ਕੁਝ ਹੀ ਸਮੇਂ ਵਿੱਚ ਇਸ ਮੁਰਗੀ ਦੀ ਨੁਮਾਇਸ਼ ਲਾ ਕੇ ਅਮੀਰ ਬਣ ਗਈ। ਮੁਰਗੀ ਦੀ ਕਮਾਈ ਨਾਲ ਜੋੜੀ ਨੇ ਨਵਾਂ ਟਰੱਕ ਤੇ ਟਰੈਕਟਰ ਵੀ ਖਰੀਦ ਲਿਆ।
ਖੋਜ ਤੋਂ ਪਤਾ ਲੱਗਾ ਕਿ ਉਸਦੀ ਗਰਦਨ ਵਿੱਚ ਖੂਨ ਦੀਆਂ ਗੰਢਾਂ ਬਣ ਗਈਆਂ ਸੀ ਜਿਸ ਕਰਕੇ ਉਸਦਾ ਖ਼ੂਨ ਬਚਿਆ ਰਿਹਾ। ਇਹ ਵੀ ਪਤਾ ਲੱਗਾ ਕਿ ਮੁਰਗੀ ਬਿਲਕੁਲ ਤੰਦਰੁਸਤ ਹੈ ਤੇ ਉਸ ਦਾ ਦਿਮਾਗ ਵੀ ਸਹੀ ਕੰਮ ਕਰ ਰਿਹਾ ਹੈ।
ਜੋੜੀ ਨੇ ਮੁਰਗੀ ਨੂੰ 'ਆਈਡਰਾਪ' ਜ਼ਰੀਏ ਖਾਣਾ ਖੁਆਇਆ। ਇਸ ਗੱਲ ਦੀ ਖੋਜ ਵੀ ਕੀਤੀ ਗਈ ਕਿ ਇਹ ਸੰਭਵ ਕਿਵੇਂ ਹੈ। ਇਸ ਲਈ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ।
ਇਸ ਜੋੜੀ ਨੇ ਜਦੋਂ ਸਵੇਰੇ ਉੱਠ ਕੇ ਵੇਖਿਆ ਕਿ ਮੁਰਗੀ ਆਪਣੇ ਕੱਟੇ ਹੋਏ ਸਿਰ ਕੋਲ ਹੀ ਜਿਊਂਦੀ ਪਈ ਸੀ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਇਸ ਮੁਰਗੀ ਦਾ ਨਾਂ ਮਾਈਕ ਰੱਖਿਆ ਤੇ ਫੈਸਲਾ ਕੀਤਾ ਕਿ ਇਸ ਅਦਭੁਤ ਮੁਰਗੀ ਨੂੰ ਦੁਨੀਆ ਨੂੰ ਦਿਖਾ ਕੇ ਪੈਸੇ ਕਮਾਉਣਗੇ।
ਪਰ ਇੱਕ ਮੁਰਗੀ ਨੇ ਮੌਤ ਨੂੰ ਵੀ ਮਾਤ ਦੇ ਦਿੱਤੀ। ਸਿਰ ਕੱਟੇ ਜਾਣ ਬਾਅਦ ਇਸ ਦੀ ਗਰਦਨ ਵਿੱਚੋਂ ਖ਼ੂਨ ਵਗਣ ਦੀ ਥਾਂ ਉੱਥੇ ਹੀ ਜੰਮ ਗਿਆ। ਇਨ੍ਹਾਂ ਬਲੱਡ ਕਲੌਟਸ ਨੇ ਮੁਰਗੀ ਦੇ ਸਰੀਰ ’ਚ ਖ਼ੂਨ ਦੀ ਕਮੀ ਨਹੀਂ ਹੋਣ ਦਿੱਤੀ।
ਇਹ ਘਟਨਾ 10 ਸਤੰਬਰ, 1945 ਦੀ ਹੈ। ਓਲਸਨ ਤੇ ਉਸ ਦੀ ਪਤਨੀ ਰੋਜ਼ਾਨਾ ਵਾਂਗ ਮੀਟ ਬਣਾਉਣ ਲਈ ਮੁਰਗੀਆਂ ਕੱਟ ਰਹੇ ਸੀ। ਉਨ੍ਹਾਂ ਕੋਲ ਮੁਰਗੀਆਂ ਦਾ ਫਾਰਮ ਸੀ।
ਮੀਟ ਬਣਾਉਣ ਲਈ ਇਸ ਮੁਰਗੀ ਦੀ ਗਰਦਣ ਵੱਢ ਦਿੱਤੀ ਗਈ ਸੀ।
ਸੁਣਨ ’ਤੇ ਯਕੀਨ ਨਹੀਂ ਆਏਗਾ ਪਰ ਇੱਕ ਮੁਰਗੀ ਅਜਿਹੀ ਵੀ ਸੀ ਜੋ ਡੇਢ ਸਾਲ ਬਗ਼ੈਰ ਸਿਰ ਦੇ ਹੀ ਜਿਊਂਦੀ ਰਹੀ।