200 ਕਾਰਾਂ ਦਾ ਮਾਲਕ ਅਰਬਪਤੀ ਨਾਈ ਤੋਂ ਕਟਾਓ ਵਾਲ
ਸਾਲ 1989 ਵਿਚ ਰਮੇਸ਼ ਬਾਬੂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਅਜਿਹੇ ਵਿੱਚ ਘਰ ਦੇ ਖਰਚ ਦੀ ਪੂਰੀ ਜ਼ਿੰਮੇਵਾਰੀ ਰਮੇਸ਼ ਦੀ ਮਾਂ 'ਤੇ ਆ ਗਈ। ਔਰਤ ਹੋਣ ਦੇ ਨਾਤੇ ਉਹ ਲੋਕਾਂ ਦੇ ਵਾਲ ਤਾਂ ਨਹੀਂ ਕੱਟ ਸਕਦੀ ਸੀ। ਇਸ ਲਈ ਉਨ੍ਹਾਂ ਨੇ ਦੁਕਾਨ ਨੂੰ ਤਾਂ ਕਿਰਾਏ 'ਤੇ ਦੇ ਦਿੱਤਾ ਪਰ ਖੁਦ ਲੋਕਾਂ ਦੇ ਘਰਾਂ ਵਿੱਚ ਬਰਤਨ ਧੋਣ ਦਾ ਕੰਮ ਕਰਨ ਲੱਗ ਪਈ। ਉਨ੍ਹਾਂ ਨੇ ਰਮੇਸ਼ ਨੂੰ ਵਧੀਆ ਪੜ੍ਹਾਇਆ। ਉਸ ਨੇ ਇਲੈਕਟ੍ਰੋਨਿਕਸ ਵਿੱਚ ਡਿਪਲੋਮਾ ਕੀਤਾ। ਇਸ ਤੋਂ ਬਾਅਦ ਰਮੇਸ਼ ਨੇ ਖੁਦ ਦੁਕਾਨ 'ਤੇ ਬੈਠਣ ਦਾ ਮਨ ਬਣਾਇਆ ਤੇ ਲੋਕਾਂ ਦੇ ਵਾਲ ਵੀ ਆਪ ਹੀ ਕੱਟਣੇ ਸ਼ੁਰੂ ਕੀਤੇ।
ਇਸ ਤੋਂ ਬਾਅਦ ਉਨ੍ਹਾਂ ਦਾ ਬਿਜ਼ਨੈਸ ਚੱਲ ਪਿਆ ਤੇ ਰਮੇਸ਼ ਬਾਬੂ ਨੇ ਫਿਰ ਇਕ ਤੋਂ ਬਾਅਦ ਇੱਕ 200 ਕਾਰਾਂ ਖਰੀਦੀਆਂ। ਅੱਜ ਰਮੇਸ਼ ਬਾਬੂ ਦੇ ਕੋਲ ਰੌਲਸ ਰਾਇਸ ਤੋਂ ਲੈ ਕੇ ਮਰਸੀਡੀਜ਼ ਤੱਕ ਸਾਰੀਆਂ ਕਾਰਾਂ ਹਨ। ਇਨ੍ਹਾਂ ਨੂੰ ਉਹ ਕਿਰਾਏ 'ਤੇ ਦਿੰਦੇ ਹਨ। ਰੋਜ਼ਾਨਾ 1000 ਤੋਂ ਲੈ ਕੇ 50,000 ਰੁਪਏ ਤੱਕ ਕਿਰਾਇਆ ਲੈਂਦੇ ਹਨ।
ਨਵੀਂ ਦਿੱਲੀ: ਬੰਗਲੂਰੂ ਦੇ ਰਹਿਣ ਵਾਲੇ ਰਮੇਸ਼ ਬਾਬੂ ਵੈਸੇ ਤਾਂ ਪੇਸ਼ੇ ਵਜੋਂ ਨਾਈ ਹਨ। ਉਨ੍ਹਾਂ ਦੀ ਆਪਣੀ ਹੇਅਰ ਕਟਿੰਗ ਦੀ ਦੁਕਾਨ ਹੈ। ਉਹ ਸਵੇਰੇ-ਸ਼ਾਮ ਲੋਕਾਂ ਦੇ ਵਾਲ ਕੱਟਦੇ ਹਨ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਪੇਸ਼ੇ ਤੋਂ ਨਾਈ, ਰਮੇਸ਼ ਬਾਬੂ ਉਨ੍ਹਾਂ ਲੋਕਾਂ ਵਿੱਚੋਂ ਹਨ ਜੋ ਰੌਲਸ ਰਾਇਸ ਚਲਾਉਂਦੇ ਹਨ ਤੇ ਉਹ ਹੈ ਵੀ ਅਰਬਪਤੀ ਹਨ। ਜੀ ਹਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਪੇਸ਼ੇ ਤੋਂ ਨਾਈ ਰਮੇਸ਼ ਬਾਬੂ ਨਾਈ ਤੋਂ ਅਰਬਪਤੀ ਕਿੱਦਾਂ ਬਣੇ, ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਕਹਾਣੀ।
ਸੈਲੂਨ ਨਾਲ ਰਮੇਸ਼ ਤੇ ਉਨ੍ਹਾਂ ਦੇ ਪਰਿਵਾਰ ਦਾ ਖਰਚਾ ਚੱਲਦਾ ਸੀ। ਸੈਲੂਨ ਚਲਾਉਂਦਿਆ ਹੀ ਉਸ ਨੇ ਕਾਰ ਖਰੀਦਣ ਦਾ ਸੁਫਨਾ ਦੇਖਿਆ ਤੇ ਮਾਰੂਤੀ ਓਮਨੀ ਖਰੀਦੀ। ਇਸ ਨੂੰ ਉਨ੍ਹਾਂ ਨੇ ਕਿਰਾਏ 'ਤੇ ਦੇਣਾ ਸ਼ੁਰੂ ਕਰ ਦਿੱਤਾ। ਕਾਰ ਤੋਂ ਆਉਣ ਵਾਲੀ ਇਨਕਮ ਤੇ ਸੈਲੂਨ ਦੀ ਇਨਕਮ ਨਾਲ ਹੀ ਰਮੇਸ਼ ਨੇ ਦੂਜੀ ਕਾਰ ਖਰੀਦਣ ਦਾ ਵੀ ਮਨ ਬਣਾਇਆ।