ਬਗੀਚੇ 'ਚੋਂ ਗ਼ਾਇਬ ਹੋਇਆ ਬੰਦਾ ਅਜਗਰ ਦੇ ਪੇਟ 'ਚੋਂ ਮਿਲਿਆ
ਅਕਸਰ ਅਜਗਰ ਵੱਡੇ ਜਾਨਵਰਾਂ ਨੂੰ ਨਿਗਲ ਲੈਂਦਾ ਹੈ ਪਰ ਇਸ ਕੇਸ ਵਿੱਚ ਮ੍ਰਿਤਕ ਵਿਅਕਤੀ ਅਕਬਰ ਦੀ ਜੱਦੋਜਹਿਦ ਕਾਰਨ ਉਸ ਨੂੰ ਨਿਗਲ਼ਦੇ ਸਮੇਂ ਅਜਗਰ ਦੀ ਵੀ ਮੌਤ ਹੋ ਗਈ।
ਪਿੰਡ ਵਾਸੀ ਸਲੀਬਰੋ ਜੈਨਾਦੀ ਨੇ ਕਿਹਾ ਕਿ ਐਤਵਾਰ ਨੂੰ ਦੁਪਹਿਰ ਕਰੀਬ ਇੱਕ ਵਜੇ ਉਸ ਨੇ ਬਗੀਚੇ ਨੇੜੇ ਮਦਦ ਲਈ ਚਿੱਲਾਉਣਾ ਦੀਆਂ ਆਵਾਜ਼ਾਂ ਸੁਣੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਅਜਗਰ ਨੇ ਅਕਬਰ ਨੂੰ ਪਹਿਲਾਂ ਮਾਰ ਦਿੱਤਾ ਤੇ ਫਿਰ ਉਸ ਨੂੰ ਨਿਗਲਣ ਦੀ ਕੋਸ਼ਿਸ਼ ਵਿੱਚ ਅਜਗਰ ਦੀ ਵੀ ਮੌਤ ਹੋ ਗਈ।
ਚੰਡੀਗੜ੍ਹ: ਇੱਕ ਆਦਮੀ ਜਿਹੜਾ ਹਫ਼ਤਾ ਪਹਿਲਾਂ ਆਪਣੇ ਬਗੀਚੇ 'ਚੋਂ ਗ਼ਾਇਬ ਹੋ ਗਿਆ ਸੀ, ਉਹ 20 ਫ਼ੁੱਟੇ ਸੱਪ ਦੇ ਪੇਟ ਵਿੱਚੋਂ ਨਿਕਲਿਆ ਹੈ। ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਪਰ ਇਹ ਸੱਚ ਹੈ।
ਅਖ਼ਬਾਰ ਮੁਤਾਬਕ ਸੋਮਵਾਰ ਨੂੰ ਖੋਜੀਆ ਨੂੰ ਅਕਬਰ ਦੇ ਘਰ ਵਿੱਚੋਂ ਇੱਕ ਮਰਿਆ ਹੋਇਆ ਅਜਗਰ ਮਿਲਿਆ। ਉਸ ਦੇ ਮੂੰਹ ਵਿੱਚ ਅਕਬਰ ਦੇ ਬੂਟ ਸਾਫ਼ ਦਿਖਾਈ ਦੇ ਰਹੇ ਸਨ। ਇਹ ਖ਼ੌਫ਼ਨਾਕ ਤਸਵੀਰ ਦੇਖ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਿੰਡ ਵਾਲਿਆਂ ਨੇ ਚਾਕੂ ਨਾਲ ਸੱਪ ਦਾ ਢਿੱਡ ਪਾੜ ਕੇ ਉਸ ਵਿੱਚੋਂ ਅਕਬਰ ਨੂੰ ਕੱਢਿਆ।
ਸਿੰਗਾਪੁਰ ਦੇ ਅਖ਼ਬਾਰ 'The Straits Times' ਮੁਤਾਬਕ ਅਕਬਰ ਸਾਲਬਿਰੋ ਨੂੰ ਆਖ਼ਰੀ ਵਾਰ ਪਿਛਲੇ ਹਫ਼ਤੇ ਉਦੋਂ ਦੇਖਿਆ ਗਿਆ ਸੀ ਜਦੋਂ ਉਹ ਆਪਣੇ ਪਾਮ ਦੇ ਖੇਤ ਵਿੱਚ ਗਿਆ ਸੀ। ਇਸ ਤੋਂ ਬਾਅਦ ਉਹ ਸ਼ਾਮ ਨੂੰ ਘਰ ਵਾਪਸ ਨਹੀਂ ਆਇਆ। ਉਸ ਨੂੰ ਲੱਭਣ ਲਈ ਖੋਜ ਪਾਰਟੀ ਗਈ।