ਮਮਤਾ ਕੁਲਕਰਣੀ ਦੇ ਖਿਲਾਫ ‘ਗੈਰ ਜਮਾਨਤੀ ਵਾਰੰਟ’ ਜਾਰੀ
ਠਾਣੇ ਦੀ ਜ਼ਿਲਾ ਅਦਾਲਤ ਨੇ ਕਥਿਤ ਅੰਤਰਰਾਸ਼ਟਰੀ ਡਰੱਗਸ ਮਾਫਿਆ ਵਿੱਕੀ ਗੋਸਵਾਮੀ ਤੇ ਉਸਦੀ ਸਹਿਯੋਗੀ ਤੇ ਅਦਾਕਾਰਾ ਮਮਤਾ ਕੁਲਕਰਣੀ ਦੇ ਖਿਲਾਫ ਐਫੇਡ੍ਰਿਨ ਬਰਾਮਦਗੀ ਮਾਮਲੇ ‘ਚ ਸੋਮਵਾਰ ਨੂੰ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ।
ਦੋਹਾਂ ਦੇ ਬਾਰੇ ‘ਚ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਦੇ ਬਾਹਰ ਨੇ। ਡਿਸਟ੍ਰਿਕ ਜੱਜ ਐਚਐਮ ਪਰਵਰਧਨ ਨੇ ਵਾਰੰਟ ਜਾਰੀ ਕੀਤੇ। ਠਾਣੇ ਪੁਲਿਸ ਨੇ ਪਿਛਲੇ ਸਾਲ ਸੋਲਾਪੁਰ ‘ਚ ਅਵੋਨ ਲਾਇਫਸਾਇੰਸ ‘ਤੇ ਛਾਪਾ ਮਾਰਿਆ ਸੀ ਤੇ ਉਥੋਂ ਤੋਂ ਦੋ ਹਜਾਰ ਕਰੋੜ ਰੁਪਏ ਕੀਮਤ ਦਾ ਤਕਰੀਬਨ 18.5 ਟਨ ਐਫੇਡ੍ਰਿਨ ਬਰਾਮਦ ਕੀਤਾ ਸੀ।
ਇਸ ਵੀਡੀਓ ‘ਚ ਮਮਤਾ ਨੇ ਕਿਹਾ ਸੀ ਕਿ ਉਹ ਭਾਰਤੀ ਸੰਵਿਧਾਨ ਦਾ ਸਨਮਾਨ ਕਰਦੀ ਹੈ ਪਰ ਠਾਣੇ ਪੁਲਿਸ ਤੇ ਅਮਰੀਕੀ ਡਰੱਗ ਐਨਫੋਸਮੈਂਟ ਪ੍ਰਸ਼ਾਸਨ ‘ਤੇ ਭਰੋਸਾ ਨਹੀਂ ਕਰਦੀ। ਦੋਹਾਂ ਹੀ ਸੰਸਥਾਵਾਂ ਨੇ ਉਹਨਾਂ ਖਿਲਾਫ ਝੂਠੀ ਸਾਜਿਸ਼ ਰਚਣ ਦਾ ਕੰਮ ਕੀਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ‘ਚ ਮਮਤਾ ਦੇ ਵਕੀਲਾਂ ਨੇ ਉਹਨਾਂ ਦੇ ਰਿਕਾਰਡ ਬਿਆਨ ਦਾ ਵੀਡੀਓ ਪਲੇ ਕਰ ਮਮਤਾ ਨੂੰ ਬੇਗੁਨਾਹ ਦੱਸਿਆ ਸੀ।
ਪੁਲਿਸ ਦੇ ਮੁਤਾਬਕ, ਐਫੇਡ੍ਰਿਨ ਏਵੋਨ ਲਾਇਫਸਾਇੰਸ ਤੋਂ ਕੀਨਿਆ ਸਥਿਤ ਗੋਸਵਾਮੀ ਦੀ ਅਗਵਾਈ ਵਾਲੇ ਡਰੱਗਸ ਗਿਰੋਹ ਨੂੰ ਭੇਜਿਆ ਜਾਣ ਵਾਲਾ ਸੀ। ਪੁਲਿਸ ਨੇ ਇਸ ਮਾਮਲੇ ‘ਚ 10 ਤੋਂ ਵੱਧ ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਹੈ।