ਦੇਸ਼ ਦਾ ਸਭ ਤੋਂ ਉੱਚੇ ਝੰਡੇ ਦਾ ਕਪੜਾ ਵਾਰ-ਵਾਰ ਕਿਉਂ ਫਟ ਰਿਹਾ ?
ਦੋਹਾਂ ਦੇਸ਼ਾਂ ਦੀ ਸਰਹੱਦ 'ਤੇ ਲਹਿਰਾਏ ਗਏ ਝੰਡੇ ਦੇ ਫਟ ਜਾਣ ਦੀ ਖ਼ਬਰ ਸੁਰੱਖਿਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਤਕ ਪਹੁੰਚਾਈ ਜਿਸ ਕਾਰਨ ਇੰਜੀਨੀਅਰਾਂ ਦੀ ਟੀਮ ਨੇ ਉਸ ਨੂੰ ਤੁਰਤ ਉਤਾਰ ਦਿਤਾ। ਝੰਡੇ ਨੂੰ ਉਤਾਰਨ ਤੋਂ ਬਾਅਦ ਦੇਰ ਸ਼ਾਮ ਤਕ ਝੰਡਾ ਨਾ ਲਹਿਰਾਇਆ ਗਿਆ।
ਅਟਾਰੀ ਸਰਹੱਦ 'ਤੇ ਬਣਾਏ ਹੋਟਲ ਦੇ ਪਾਰਕ ਵਿਚ ਲਹਿਰਾਏ ਗਏ ਦੇਸ਼ ਦੇ ਸੱਭ ਤੋਂ ਉੱਚਾ ਇੱਕ ਵਾਰ ਫਿਰ ਉਤਾਰਨਾ ਪਿਆ। 360 ਫੁੱਟ ਤਿਰੰਗੇ ਦੇ ਝੰਡੇ ਦੇ ਕਪੜਾ ਫੱਟ ਜਾਣ ਕਾਰਨ ਦੂਜੀ ਵਾਰ ਉਤਾਰਨਾ ਪਿਆ ਹੈ।
360 ਫ਼ੁਟ ਅਸਮਾਨ ਵਲ ਲਹਿਰਾਉਣ ਵਾਲਾ ਇਹ ਝੰਡਾ 10 ਬਾਏ 120 ਫ਼ੁਟ ਲੰਬਾਈ-ਚੌੜਾਈ ਵਾਲਾ ਹੈ ਜਿਸ ਨੂੰ ਵਿਸ਼ੇਸ਼ ਕਪੜੇ ਨਾਲ ਤਿਆਰ ਕੀਤਾ ਹੈ। 6 ਟਨ ਕਪੜੇ ਦੇ ਭਾਰ ਨਾਲ ਬਣੇ ਝੰਡੇ ਦਾ ਕਪੜਾ ਭਾਰਾ ਹੈ ਜਿਸ ਕਾਰਨ ਤੇਜ਼ ਹਵਾਵਾਂ ਨੇ ਉਸ ਨੂੰ ਫਿਰ ਨੁਕਸਾਨ ਪਹੁੰਚਾ ਦਿਤਾ ਹੈ।
ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਨੂੰ ਉਸ ਸਮੇਂ ਉਤਾਰਿਆ ਗਿਆ ਜਦ ਦੋਹਾਂ ਗੁਆਂਢੀ ਮੁਲਕਾਂ ਭਾਰਤ-ਪਾਕਿਸਤਾਨ ਦੀ ਰੀਟਰੀਟ ਸੈਰੇਮਨੀ ਵੇਲੇ ਝੰਡੇ ਉਤਾਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ। ਰੀਮੋਰਟ ਕੰਟਰੋਲ ਨਾਲ ਝੰਡੇ ਨੂੰ ਉਤਾਰਨ ਸਮੇਂ ਬਿਜਲੀ ਬੋਰਡ ਅਟਾਰੀ ਦੇ ਕਰਮਚਾਰੀਆਂ ਨੇ ਬਿਜਲੀ ਦੀ ਸਪਲਾਈ ਚਾਲੂ ਕੀਤੀ।