10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਇਸ ਮਾਡਲ ਦੀ ਵੀਡੀਉ, ਪੁਲਿਸ ਨੇ ਭੇਜਿਆ ਨੋਟਿਸ
ਇਸ ਰੂਸੀ ਮੁਟਿਆਰ ਨੇ ਜੋ ਵੀ ਕੀਤਾ ਹੈ, ਉਸ ਨਾਲ ਇਸ ਦੀ ਜਾਨ ਨੂੰ ਖਤਰਾ ਸੀ।’ ਵਰਨਣ ਯੋਗ ਹੈ ਕਿ ਰੂਸ ਦੀ ਇਸ ਮਸ਼ਹੂਰ ‘ਸੈਲਫੀ ਕਵੀਨ” ਮਾਡਲ ਦੇ ਇੰਸਟਾਗ੍ਰਾਮ ‘ਤੇ 30 ਲੱਖ ਤੋਂ ਵੱਧ ਫਾਲੋਵਰ ਹਨ ਤੇ ਵਿਕਟੋਰੀਆ ਵੱਲੋਂ ਤਿੰਨ ਫਰਵਰੀ ਨੂੰ ਇਸ ਵੀਡੀਓ ਨੂੰ ਪਾਏ ਜਾਣ ਮਗਰੋਂ 10 ਲੱਖ ਤੋਂ ਵੱਧ ਲੋਕ ਇਸ ਨੂੰ ਵੇਖ ਚੁੱਕੇ ਹਨ।
ਇਸ ਤੋਂ ਪਹਿਲਾਂ ਡੇਲੀ ਮੇਲ ਨੇ ਆਪਣੀ ਇਕ ਖਬਰ ‘ਚ ਦੱਸਿਆ ਸੀ ਕਿ ਵਿਕਟੋਰੀਆ ਇਸ ਖਤਰਨਾਕ ਸ਼ਾਟ ਨੂੰ ਦੇਣ ਤੋਂ ਪਹਿਲਾਂ ਕਾਫੀ ਗੰਭੀਰ ਸੀ। ਵਿਕਟੋਰੀਆ ਦੀ ਹਰਕਤ ਅਤੇ ਆਪਣੀ ਜਾਨ ਨੂੰ ਖਤਰੇ ‘ਚ ਪਾਉਣ ਲਈ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸਖਤ ਆਲੋਚਨਾ ਵੀ ਕੀਤੀ ਹੈ।
ਦੁਬਈ ਦੇ ਇਕ ਅਖਬਾਰ ਦਿ ਨੈਸ਼ਨਲ ਮੁਤਾਬਕ ਦੁਬਈ ਦੇ ਪੁਲਸ ਮੁਖੀ ਦੇ ਸਹਾਇਕ ਮੇਜਰ ਜਨਰਲ ਖਲੀਲ ਇਬਰਾਹਿਮ ਅਲ ਮਨਸੂਰੀ ਨੇ ਕਿਹਾ, ‘ਵਿਕਟੋਰੀਆ ਨੂੰ ਦੁਬਈ ਵਿੱਚ ਆਪਣੀ ਜਾਨ ਨੂੰ ਖਤਰੇ ”ਚ ਪਾ ਕੇ ਵਾਰ-ਵਾਰ ਖਤਰਨਾਕ ਸਟੰਟ ਕਰਨ ਲਈ ਸੰਮਨ ਭੇਜਿਆ ਗਿਆ ਹੈ।
ਦੁਬਈ- ਇਕ 23 ਸਾਲਾ ਰੂਸੀ ਮਾਡਲ ਵਿਕਟੋਰੀਆ ਓਦਿਨਕੋਵਾ ਦਾ ਸਟੰਟ ਦਾ ਵੀਡੀਓ ਉਸ ਲਈ ਪਰੇਸ਼ਾਨੀ ਬਣ ਸਕਦਾ ਹੈ। ਵਿਕਟੋਰੀਆ ਨੇ ਹਾਲ ਹੀ ਵਿੱਚ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਇਕ ਪੁਰਸ਼ ਸਹਾਇਕ ਨਾਲ 1,004 ਫੁੱਟ ਉਚੀ ਇਮਾਰਤ ਉੱਤੇ ਬਿਨਾਂ ਕਿਸੇ ਸੁਰੱਖਿਆ ਦੇ ਲਟਕੀ ਹੋਈ ਹੈ।
ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਉਹ ਅਸਿਸਟੈਂਟ ਦੇ ਹੱਥ ਨਾਲ ਇਮਾਰਤ ਤੋਂ ਖਤਰਨਾਕ ਢੰਗ ਨਾਲ ਲਟਕੀ ਹੋਈ ਹੈ। ਇਹ ਵੀਡੀਓ ਦੁਬਈ ਦੇ ਕਾਇਨ ਟਾਵਰ ‘ਤੇ ਸ਼ੂਟ ਕੀਤੀ ਗਈ ਹੈ। ਹੁਣ ਅਜਿਹੀ ਖਬਰ ਆ ਰਹੀ ਹੈ ਕਿ ਵਿਕਟੋਰੀਆ ਨੂੰ ਇਸ ਖਤਰਨਾਕ ਸਟੰਟ ਲਈ ਦੁਬਈ ਪੁਲਸ ਨੇ ਸੰਮਨ ਭੇਜਿਆ ਹੈ।