ਇਸ ਖਿਡਾਰੀ ਦੀ ਹਿੰਮਤ ਨੂੰ ਤੁਸੀਂ ਵੀ ਕਰੋਗੇ ਸਲਾਮ...
ਉਸ ਨੇ ਹੌਲੀ-ਹੌਲੀ ਤੁਰਨਾ ਸ਼ੁਰੂ ਕੀਤਾ ਤੇ ਫਿਰ ਦੌੜਨਾ। ਹੁਣ ਉਹ ਸਟੇਸ਼ਨ 'ਤੇ ਫੇਰੀ ਲੱਗਾ ਕੇ ਉਹ ਕੂਲ਼ੀ ਦਾ ਕੰਮ ਕਰਦਾ ਹੈ ਅਤੇ ਸਮਾਂ ਮਿਲਣ 'ਤੇ ਮੈਦਾਨ 'ਤੇ ਫੁੱਟਬਾਲ ਖੇਡ ਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਦਾਨ 'ਤੇ ਜਦੋਂ ਉਹ ਖੇਡਦਾ ਹੈ ਤਾਂ ਉਹ ਪਲ ਅਦਭੁਤ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਅਬਦੁੱਲਾ ਅਸਲ ਖਿਡਾਰੀ ਹੈ ਜੋ ਜ਼ਿੰਦਗੀ ਵਿਚ ਕਿਸੇ ਵੀ ਹਾਲਾਤ 'ਚ ਹਾਰ ਨਹੀਂ ਮੰਨਦਾ ਸਗੋਂ ਹਰ ਸਥਿਤੀ ਦਾ ਸਾਹਮਣਾ ਇਸ ਤਰ੍ਹਾਂ ਕਰਦਾ ਹੈ ਕਿ ਹਰ ਬਾਜ਼ੀ ਹਾਰ ਕੇ ਜਿੱਤ ਜਾਂਦਾ ਹੈ।
ਜ਼ਿਕਰਯੋਗ ਹੈ ਕਿ 2001 ਵਿਚ ਅਬਦੁੱਲਾ ਟਰੇਨ ਵਿਚ ਸਫ਼ਰ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਦੂਜੇ ਡੱਬੇ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਫਿਸਲ ਗਿਆ। ਨਤੀਜੇ ਵਜੋਂ ਉਸ ਦੇ ਦੋਵੇਂ ਪੈਰ ਟਰੇਨ ਦੇ ਪਹੀਆਂ ਵਿਚ ਫਸ ਗਏ। ਡਾਕਟਰਾਂ ਨੇ ਉਸ ਦੇ ਪੈਰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਸ ਦੇ ਪੈਰ ਕੱਟਣੇ ਪਏ। ਇਸ ਹਾਦਸੇ ਤੋਂ ਬਾਅਦ ਉਸ ਦੀ ਜ਼ਿੰਦਗੀ ਦੀ ਰਫ਼ਤਾਰ ਰੁਕ ਗਈ। ਜ਼ਿੰਦਗੀ ਤੋਂ ਨਿਰਾਸ਼ ਅਬਦੁੱਲਾ ਨੇ ਇਸ ਨੂੰ ਹੌਲੀ-ਹੌਲੀ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ।
ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬਿਨਾਂ ਪੈਰਾਂ ਤੋਂ ਫੁੱਟਬਾਲ ਦੇ ਮੈਦਾਨ ਵਿਚ ਜਦੋਂ ਉਹ ਗੋਲ 'ਤੇ ਗੋਲ ਕਰਦਾ ਹੈ ਤਾਂ ਤਾੜੀਆਂ ਦੀ ਗੂੰਜ ਸੁਣਨ ਲਾਇਕ ਹੁੰਦੀ ਹੈ। ਅਬਦੁੱਲਾ ਦਾ ਸੁਪਨਾ ਨਾ ਸਿਰਫ਼ ਫੁੱਟਬਾਲ ਖੇਡਣਾ ਹੈ ਸਗੋਂ ਉਹ ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੂੰ ਮੈਦਾਨ ਵਿਚ ਟੱਕਰ ਵੀ ਦੇਣਾ ਚਾਹੁੰਦਾ ਹੈ। ਸੋਸ਼ਲ ਮੀਡੀਆ 'ਤੇ ਅਬਦੁੱਲਾ ਦੇ ਚਰਚੇ ਖ਼ੂਬ ਹੋ ਰਹੇ ਹਨ ਅਤੇ ਹਰ ਕੋਈ ਉਸ ਦੇ ਹੌਸਲੇ ਤੇ ਹਿੰਮਤ ਦੀ ਤਾਰੀਫ਼ ਕਰ ਰਿਹਾ ਹੈ।
ਢਾਕਾ: ਪੈਰਾਂ ਦੇ ਬਿਨਾਂ ਰਹਿਣ ਵਾਲਾ ਇਨਸਾਨ ਸੁਪਨੇ ਵਿਚ ਵੀ ਕਦਮ ਪੁੱਟਣ ਤੋਂ ਡਰਦਾ ਹੈ ਪਰ ਇੱਕ ਟਰੇਨ ਹਾਦਸੇ ਵਿਚ ਆਪਣੇ ਦੋਵੇਂ ਪੈਰ ਗੁਆ ਚੁੱਕਾ ਇਹ ਨੌਜਵਾਨ ਹੌਸਲੇ ਦੀ ਮਿਸਾਲ ਹੈ। ਬੰਗਲਾਦੇਸ਼ ਦੇ ਢਾਕਾ ਦਾ ਰਹਿਣ ਵਾਲਾ 22 ਸਾਲਾ ਮੁਹੰਮਦ ਅਬਦੁੱਲਾ 10 ਸਾਲ ਪਹਿਲਾਂ ਇੱਕ ਟਰੇਨ ਹਾਦਸੇ ਵਿਚ ਆਪਣੇ ਦੋਵੇਂ ਪੈਰ ਗੁਆ ਚੁੱਕਾ ਸੀ।