ਇਸ ਦਰੱਖਤ 'ਤੇ ਸੱਚਮੁੱਚ ਲੱਗਦੇ ਨੇ ਪੈਸੇ! ਜਾਣੋ
ਇੱਕ ਮਾਨਤਾ ਮੁਤਾਬਿਕ ਇਸ ਦਰਖ਼ਤ 'ਤੇ ਦੇਵਤਾ ਨਿਵਾਸ ਕਰਦੇ ਹਨ ਅਤੇ ਇਸ 'ਤੇ ਸਿੱਕੇ ਲਗਾਉਣ ਨਾਲ ਮੁਰਾਦ ਪੂਰੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਲੋਕ ਇੱਥੇ ਆਉਂਦੇ ਹਨ ਤਾਂ ਆਪਣੀ ਮੁਰਾਦ ਦਾ ਸਿੱਕਾ ਜ਼ਰੂਰ ਚਿਪਕਾਉਂਦੇ ਹਨ। ਕੁੱਝ ਵੀ ਹੋਵੇ ਪੈਸਿਆਂ ਨਾਲ ਭਰਿਆ ਇਸ ਦਰਖ਼ਤ ਦੇਖ ਕੇ ਇੱਕ ਵਾਰ ਤਾਂ ਹਰ ਕਿਸੇ ਦਾ ਦਿਲ ਕਹਿ ਉੱਠਦਾ ਹੈ ਕਿ ਕਾਸ਼! ਅਜਿਹਾ ਦਰਖ਼ਤ ਹੁੰਦਾ, ਜਿਸ 'ਤੇ ਸੱਚਮੁੱਚ ਸਿੱਕੇ ਉੱਗਦੇ ਹੋਣ।
ਬ੍ਰਿਟੇਨ ਦੇ ਸਕਾਟਿਸ਼ ਆਈਲੈਂਡ ਦੇ ਪੀਕ ਡਿਸਟ੍ਰਿਕਟ ਜੰਗਲ ਵਿਚ ਇੱਕ ਅਜਿਹਾ ਦਰਖ਼ਤ ਹੈ, ਜੋ ਸਿੱਕਿਆਂ ਨਾਲ ਭਰਿਆ ਹੋਇਆ ਹੈ। ਇਹ ਸਿੱਕੇ ਇਸ 'ਤੇ ਉੱਗੇ ਨਹੀਂ ਹਨ ਸਗੋਂ ਇਨ੍ਹਾਂ ਨੂੰ ਇਸ 'ਤੇ ਚਿਪਕਾਇਆ ਗਿਆ ਹੈ। ਦਰਖ਼ਤ 'ਤੇ ਅਜਿਹੀ ਕੋਈ ਥਾਂ ਨਹੀਂ ਬਚੀ ਹੈ, ਜਿਸ 'ਤੇ ਸਿੱਕੇ ਨਾ ਲੱਗੇ ਹੋਣ। ਇਸ ਦਰਖ਼ਤ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ।
ਲੰਡਨ— ਅਕਸਰ ਲੋਕਾਂ ਦੀ ਮੁਰਾਦ ਹੁੰਦੀ ਹੈ ਕਿ ਉਨ੍ਹਾਂ ਕੋਲ ਅਜਿਹਾ ਦਰਖ਼ਤ ਹੋਵੇ, ਜਿਸ 'ਤੇ ਪੈਸੇ ਉੱਗਦੇ ਹੋਣ। ਇਹ ਮੁਰਾਦ ਤਾਂ ਸ਼ਾਇਦ ਕਦੇ ਪੂਰੀ ਨਹੀਂ ਹੋ ਸਕਦੀ ਪਰ ਬ੍ਰਿਟੇਨ ਵਿਚ ਇੱਕ ਅਜਿਹਾ ਦਰਖ਼ਤ ਜ਼ਰੂਰ ਹੈ, ਜਿਸ 'ਤੇ ਪੈਸੇ ਲੱਗਦੇ ਹਨ ਅਤੇ ਇਸ 'ਤੇ ਪੈਸੇ ਲਗਾਉਣ ਨਾਲ ਮੰਗੀ ਹੋਈ ਮੁਰਾਦ ਪੂਰੀ ਹੋ ਜਾਂਦੀ ਹੈ।