ਦੁਨੀਆ ਦਾ ਸਭ ਤੋਂ ਡਰਾਉਣਾ ਘਰ, 8 ਘੰਟੇ ਤੋਂ ਪਹਿਲਾਂ ਨਹੀਂ ਆ ਸਕਦੇ ਬਾਹਰ
ਘਰ ਅੰਦਰ ਜਾਣ ਲਈ ਕਿਸੇ ਤਰ੍ਹਾਂ ਦੀ ਫੀਸ ਨਹੀਂ ਦੇਣੀ ਪੈਂਦੀ। ਜੇ ਲੋਕਾਂ ਨੂੰ ਇੱਥੇ ਚੰਗਾ ਲੱਗਦਾ ਹੈ ਤਾਂ ਉਹ ਖ਼ੁਦ ਮਕਾਨ ਮਾਲਕ ਮੈਕੇਮੀ ਦੇ ਕੁੱਤਿਆਂ ਦੇ ਖਾਣ ਲਈ ਦਾਨ ਕਰ ਜਾਂਦੇ ਹਨ। ਮੈਕੇਮੀ ਕੁੱਤਿਆਂ ਨਾਲ ਬਹੁਤ ਪਿਆਰ ਕਰਦਾ ਹੈ।
ਉਸ ਨੇ ਇਹ ਵੀ ਦੱਸਿਆ ਕਿ ਘਰ ਅੰਦਰ ਲੋਕਾਂ ਦਾ ਤਜਰਬਾ ਪੂਰੀ ਤਰ੍ਹਾਂ ਮਨੋਵਿਗਿਆਨਕ ਹੁੰਦਾ ਹੈ। ਲੋਕਾਂ ਦੇ ਚਿਹਰੇ ’ਤੇ ਨਕਲੀ ਖ਼ੂਨ ਪਾਇਆ ਜਾਂਦਾ ਹੈ ਤੇ ਉਨ੍ਹਾਂ ਦੇ ਮੂੰਹ ਨੂੰ ਢੱਕ ਦਿੱਤਾ ਜਾਂਦਾ ਹੈ।
ਘਰ ਦੇ ਮਾਲਕ ਮੈਕੇਮੀ ਮੇਨਰ ਦਾ ਕਹਿਣਾ ਹੈ ਕਿ ਘਰ ਅੰਦਰ ਜਾਣ ਵਾਲੇ ਹਰ ਵਿਅਕਤੀ ਦੀ ਪ੍ਰਤੀਕਿਰਿਆ ਤੇ ਹਰਕਤਾਂ ਨੂੰ ਇੱਕ ਲਘੂ ਫਿਲਮ ਵਾਂਗ ਰਿਕਾਰਡ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਸ ਨੂੰ ਯੂਟਿਊਬ ’ਤੇ ਅਪਲੋਡ ਕੀਤਾ ਜਾਂਦਾ ਹੈ। ਕੁਝ ਵੀਡੀਓਜ਼ ਨੂੰ ਹੁਣ ਤਕ 39 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਮੰਨਿਆ ਜਾਂਦਾ ਹੈ ਕਿ ਇੱਥੇ ਜਾਣ ਲਈ 24 ਹਜ਼ਾਰ ਲੋਕਾਂ ਨੇ ਆਪਣਾ ਨਾਂ ਦਰਜ ਕਰਾਇਆ ਹੋਇਆ ਹੈ। ਘਰ ਵਿੱਚ ਕਰੀਬ 8 ਘੰਟੇ ਦਾ ਸਮਾਂ ਗੁਜ਼ਾਰਨਾ ਪੈਂਦਾ ਹੈ।
ਲੋਕਾਂ ਦੇ ਮੂੰਹ ’ਤੇ ਕੀੜੇ-ਮਕੌੜੇ ਵਰਗੇ ਵੱਖ-ਵੱਖ ਕੀਟ ਪਾਏ ਜਾਂਦੇ ਹਨ। ਚਿਹਰੇ ’ਤੇ ਖ਼ੂਨ ਸੁੱਟਿਆ ਜਾਂਦਾ ਹੈ ਤੇ ਕੇਕੜੇ ਚਲਾਏ ਜਾਂਦੇ ਹਨ। ਉਨ੍ਹਾਂ ਨੂੰ ਲੱਕੜੀ ਦੇ ਬਕਸੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਘਰ ਅੰਦਰ ਜਾਣ ਤੋਂ ਪਹਿਲਾਂ 10 ਪੇਜਾਂ ਦੇ ਬੌਂਡ ’ਤੇ ਹਸਤਾਖ਼ਰ ਕਰਾਏ ਜਾਂਦੇ ਹਨ। ਅੰਦਰ ਜਾਣ ਵਾਲਿਆਂ ਦੀ ਮੈਡੀਕਲ ਜਾਂਚ ਵੀ ਕਰਾਈ ਜਾਂਦੀ ਹੈ।
ਹੈਰਾਨੀ ਹੋਏਗੀ ਕਿ ਇਸ ਘਰ ਵਿੱਚ ਲੋਕਾਂ ਦੇ ਨਹੁੰ ਤੇ ਵਾਲ ਕੱਟ ਦਿੱਤੇ ਜਾਂਦੇ ਹਨ। ਮੂੰਹ ਨੂੰ ਪਿੰਜਰੇ ਵਿੱਚ ਬੰਦ ਕਰਕੇ ਗਰਦਨ ਤੇ ਸੱਪ ਲਪੇਟ ਦਿੱਤੇ ਜਾਂਦੇ ਹਨ। ਲੋਕਾਂ ਨੂੰ ਸੰਗਲ਼ ਨਾਲ ਬੰਨ੍ਹਿਆ ਜਾਂਦਾ ਹੈ ਤਾਂ ਕਿ ਉਹ ਭੱਜ ਨਾ ਸਕਣ।
ਕਿਹਾ ਜਾਂਦਾ ਹੈ ਕਿ ਇਹ ਘਰ ਵਿੱਚ ਜਾਣ ਬਾਅਦ ਲੋਕ ਬਾਹਰ ਆਉਣ ਲਈ ਤੜਫਦੇ ਤੇ ਚੀਕਾਂ ਮਾਰਦੇ ਹਨ।
ਲੋਕ ਮਨੋਰੰਜਨ ਲਈ ਕੁਝ ਵੀ ਕਰ ਸਕਦੇ ਹਨ ਤੇ ਇਹ ਘਰ ਇਸ ਦੇ ਸਬੂਤ ਹੈ। ਇਸ ਹਾਂਟਿਡ ਹਾਊਸ ਵਿੱਚ ਲੋਕਾਂ ਨੂੰ ਅਸਲ ਦੁਨੀਆ ਵਰਗਾ ਅਹਿਸਾਸ ਹੁੰਦਾ ਹੈ। ਇਸੇ ਲਈ ਇਸ ਨੂੰ ‘ਹਾਂਟਿਡ ਹਾਊਸ’ ਕਹਿੰਦੇ ਹਨ।
ਦੁਨੀਆ ਵਿੱਚ ਕਈ ਚੀਜ਼ਾਂ ਬੇਹੱਦ ਅਨੋਖੀਆਂ ਹਨ। ਅੱਜ ਦੁਨੀਆ ਦੇ ਸਭ ਤੋਂ ਡਰਾਉਣੇ ਘਰ ਬਾਰੇ ਦੱਸਾਂਗੇ।