ਨਵੀਂ ਦਿੱਲੀ: ਕੀ ਇੱਕ ਮਾਂ ਇੰਨੀ ਜ਼ਾਲਮ ਹੋ ਸਕਦੀ ਹੈ ਕਿ ਉਹ ਆਪਣੀ ਬੇਟੀ ਨੂੰ ਜਾਨਵਰਾਂ ਦੀ ਤਰ੍ਹਾਂ ਬੰਨ੍ਹ ਲਏ। ਅਸੀਂ ਬਚਪਨ 'ਚ ਸੁਣਿਆ ਹੈ ਕਿ ਪੁੱਤ-ਕਪੁੱਤ ਭਾਵੇਂ ਹੀ ਹੋ ਜਾਣ, ਪਰ ਮਾਂ ਕਦੇ ਨਹੀਂ ਕੁਮਾਤਾ ਹੋ ਸਕਦੀ। ਪਰ ਇਸ ਮਾਂ ਨੇ ਇਸ ਸ਼ਬਦ ਨੂੰ ਸ਼ਰਮਸਾਰ ਕਰ ਦਿੱਤਾ। ਘੰਟਿਆਂ ਤੱਕ ਚੈਨ ਨਾਲ ਬੰਨ੍ਹੀ ਰਹੀ ਬੱਚੀ: ਮਲੇਸ਼ੀਆ ਦੇ ਕੁਆਲਾਲੰਪੁਰ 'ਚ ਰਹਿਣ ਵਾਲੀ ਇੱਕ ਔਰਤ ਨੇ ਆਪਣੀ 8 ਸਾਲ ਦੀ ਬੱਚੀ ਨੂੰ ਸਕੂਲ ਤੋਂ ਭੱਜਣ 'ਤੇ ਚੈਨ ਨਾਲ ਖੰਭੇ 'ਤੇ ਬੰਨ੍ਹ ਦਿੱਤਾ। ਕੁੱਝ ਲੋਕਾਂ ਨੇ ਜਦੋਂ ਇੱਕ ਅਪਾਰਟਮੈਂਟ ਦੀ ਕਾਰ ਪਾਰਕਿੰਗ 'ਚ ਇੱਕ ਬੱਚੀ ਦੀ ਰੋਣ ਦੀ ਆਵਾਜ਼ ਸੁਣੀ। ਜਦੋਂ ਲੋਕਾਂ ਨੇ ਦੇਖਿਆ ਤਾਂ ਬੱਚੀ ਦੇ ਸੱਜੇ ਹੱਥ ਅਤੇ ਪੈਰ 'ਚ ਚੈਨ ਲਿਪਟੀ ਸੀ, ਜਿਸ ਨੂੰ ਲੈਂਪਪੋਸਟ ਦੇ ਨਾਲ ਤਾਲੇ ਨਾਲ ਬੰਨ੍ਹਿਆ ਗਿਆ ਸੀ। ਚੈਨ ਨਾਲ ਬੰਨ੍ਹੀ ਬੱਚੀ ਇੱਕ ਹੱਥ ਨਾਲ ਅੰਗੂਠਾ ਚੂਸ ਰਹੀ ਸੀ ਅਤੇ ਦੂਜੇ ਹੱਥ ਨਾਲ ਆਪਣੇ ਹੰਝੂ ਸਾਫ਼ ਕਰ ਰਹੀ ਸੀ। ਉਸ ਨੂੰ ਉੱਥੇ ਬੰਨ੍ਹੇ ਹੋਏ ਘੰਟੇ ਬੀਤ ਚੁੱਕੇ ਸਨ। ਮਾਂ ਨੇ ਸਜ਼ਾ ਦੇ ਤੌਰ 'ਤੇ ਬੰਨ੍ਹਿਆ: ਲੋਕਾਂ ਨੇ ਜਦੋਂ ਬੱਚੀ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਬੱਚੀ ਜਿਸ ਚੈਨ ਨਾਲ ਬੰਨ੍ਹੀ ਸੀ ਉਸ 'ਚ ਦੋ ਵੱਡੇ-ਵੱਡੇ ਤਾਲੇ ਲੱਗੇ ਹੋਏ ਸਨ। ਪੁਲਸ ਦੇ ਆਉਣ 'ਤੇ ਬੱਚੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਸਜ਼ਾ ਦੇ ਤੌਰ 'ਤੇ ਇੱਥੇ ਬੰਨ੍ਹਿਆ ਹੈ ਕਿਉਂਕਿ ਉਹ ਸਕੂਲ ਦੀ ਮੇਂਡਰਿਨ ਕਲਾਸ 'ਚ ਨਹੀਂ ਜਾ ਪਾਈ ਸੀ। ਇਸ ਤੋਂ ਬਾਅਦ ਪੁਲਸ ਨੇ ਬੱਚੀ ਦੀ ਮਾਂ ਤੋਂ ਸਵਾਲ-ਜਵਾਬ ਕਰਕੇ ਉਸ ਨੂੰ ਛੱਡ ਦਿੱਤਾ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਇਹ ਭਰੋਸਾ ਲਿਆ ਕਿ ਫਿਰ ਕਦੇ ਇਸ ਬੱਚੀ ਦੇ ਨਾਲ ਅਜਿਹਾ ਵਰਤਾਓ ਨਾ ਹੋਵੇ।