82 ਸਾਲ ਦੀ ਉਮਰ 'ਚ ਕੱਟੇ ਵਿਸ਼ਵ ਰਿਕਾਰਡੀ ਬਾਬੇ ਨੇ ਆਪਣੇ ਨਹੁੰ
ਏਬੀਪੀ ਸਾਂਝਾ | 12 Jul 2018 02:05 PM (IST)
ਨਿਊਯਾਰਕ: ਵਿਸ਼ਵ ਵਿੱਚ ਸਭ ਤੋਂ ਲੰਬੇ ਨਹੁੰਆਂ ਦਾ ਰਿਕਾਰਡ ਆਪਣੇ ਨਾਂ ਦਰਜ ਕਰਾਉਣ ਵਾਲਾ ਭਾਰਤ ਦਾ ਸ੍ਰੀਧਰ ਚਿੱਲਾਲ ਆਖ਼ਰਕਾਰ ਆਪਣੇ ਨਹੁੰ ਕੱਟਣ ਲਈ ਰਾਜ਼ੀ ਹੋ ਗਿਆ ਹੈ। ਗਿੰਨੀਜ਼ ਵਰਲਡ ਰਿਕਾਰਡ ਧਾਰਕ ਚਿੱਲਾਲ ਨੇ 1952 ਤੋਂ ਹੁਣ ਤਕ ਆਪਣੇ ਖੱਬੇ ਹੱਥ ਦੇ ਨਹੁੰ ਨਹੀਂ ਕੱਟੇ ਤੇ ਉਸ ਦੇ ਨਹੁੰ ਵਿਸ਼ਵ ਵਿੱਚ ਸਭ ਤੋਂ ਲੰਬੇ ਹਨ। ਹੁਣ 82 ਸਾਲ ਦੀ ਉਮਰ ਵਿੱਚ ਉਹ ਆਪਣੇ ਨਹੁੰ ਕੱਟਣ ਲਈ ਤਿਆਰ ਹੋਇਆ ਹੈ। ਟਾਈਮਜ਼ ਸਕੁਏਅਰ ਵਿੱਚ ਰਿਪਲੇ ਦੇ ਬਿਲੀਵ ਇਟ ਔਰ ਨਾਟ ਮਿਊਜ਼ੀਅਮ ਵਿੱਚ ਪ੍ਰੋਗਰਾਮ ਦੌਰਾਨ ਚਿੱਲਾਲ ਦੇ ਨਹੁੰ ਕੱਟੇ ਗਏ। ਮੰਨਿਆ ਜਾ ਰਿਹਾ ਹੈ ਕਿ ਉਸ ਦੇ ਸਾਰੇ ਨਹੁੰਆਂ ਦੀ ਸਾਂਝੇ ਤੌਰ ’ਤੇ ਲੰਬਾਈ 909.6 ਸੈਂਟੀਮੀਟਰ ਹੈ। ਚਿੱਲਾਲ ਦੇ ਇਕ ਅੰਗੂਠੇ ਦੇ ਨਹੁੰ ਦੀ ਲੰਬਾਈ 197.8 ਸੈਂਟੀਮੀਟਰ ਹੈ। 2016 ਵਿੱਚ ਉਸ ਨੇ ‘ਇਕ ਹੱਥ ਦੇ ਸਭ ਤੋਂ ਲੰਬੇ ਨਹੁੰਆਂ’ ਦਾ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕੀਤਾ ਸੀ। ਮੂਲ ਰੂਪ ਵਿੱਚ ਪੁਣੇ ਦੇ ਰਹਿਣ ਵਾਲੇ ਚਿੱਲਾਲ ਨੇ ਬੇਨਤੀ ਕੀਤੀ ਹੈ ਕਿ ਉਸ ਦੇ ਕੱਟੇ ਹੋਏ ਨਹੁੰ ਮਿਊਜ਼ੀਅਮ ਵਿੱਚ ਸੰਭਾਲ ਕੇ ਰੱਖੇ ਜਾਣ।