ਬੰਗਲੁਰੂ: ਜਦੋਂ ਦੇਸ਼ ਵਿੱਚ ਕੁਪੋਸ਼ਣ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਓਥੇ ਸਰਕਾਰੀ ਵਾਨੀ ਵਿਲਾਸ ਹਸਪਤਾਲ ਵਿੱਚ ਸਰਸਵਤੀ ਅਤੇ ਯੋਗੇਸ਼ ਮਾਂਗਰੇ ਦੇ ਘਰ 5.9 ਕਿਲੋਗ੍ਰਾਮ ਭਾਰ ਦਾ ਇੱਕ ਭਾਰੀ ਨਰ ਬੱਚਾ ਪੈਦਾ ਹੋਇਆ ਹੈ। ਆਮ ਤੌਰ ਤੇ ਜ਼ਿਆਦਾ ਭਾਰ ਵਾਲੇ ਨਵਜੰਮੇ ਬੱਚੇ ਆਮ ਹੁੰਦੇ ਹਨ ਜਿੱਥੇ ਮਾਂ ਨੂੰ ਸ਼ੂਗਰ, ਹਾਈਪਰਟੈਨਸ਼ਨ, ਅਸਧਾਰਨ ਥਾਈਰੋਇਡ ਲੈਵਲ ਜਾਂ ਕੋਈ ਹੋਰ ਸਿਹਤ ਸਮੱਸਿਆ ਹੁੰਦੀ ਹੈ। ਇਹ ਜੋੜਾ ਬੰਗਾਲ ਦੇ ਦਾਰਜੀਲਿੰਗ ਦਾ ਰਹਿਣ ਵਾਲਾ ਹੈ। ਪਰ ਉਹ ਪਿਛਲੇ 16 ਸਾਲਾਂ ਤੋਂ ਬੰਗਲੁਰੂ ਵਿੱਚ ਰਹਿ ਰਹੇ ਹਨ। ਇਹ ਉਨ੍ਹਾਂ ਦਾ ਦੂਜਾ ਬੱਚਾ ਹੈ ਜੋ ਉਨ੍ਹਾਂ ਦੇ ਘਰ 14 ਸਾਲ ਬਾਅਦ ਪੈਦਾ ਹੋਇਆ ਹੈ। ਡਾਕਟਰਾਂ ਦੇ ਅਨੁਸਾਰ, ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਾਰੀ ਨਵਜੰਮੇ ਬੱਚੇ ਦਾ ਰਿਕਾਰਡ 6.8 ਕਿਲੋ ਭਾਰ ਦਾ ਹੈ ਜੋ ਸਾਲ 2016 ਵਿੱਚ ਪੈਦਾ ਹੋਇਆ ਸੀ। ਸਭ ਤੋਂ ਭਾਰੇ ਬੱਚੇ ਦਾ ਵਿਸ਼ਵ ਰਿਕਾਰਡ ਸਤੰਬਰ 1955 ਵਿੱਚ ਇਟਲੀ ਤੋਂ ਹੈ ਜਿੱਥੇ 10.2 ਕਿਲੋਗ੍ਰਾਮ ਦਾ ਨਰ ਬੱਚਾ ਪੈਦਾ ਹੋਇਆ ਸੀ।