ਨਵੀਂ ਦਿੱਲੀ: ਅੱਜ ਦਿੱਲੀ 'ਚ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਮੀਟਿੰਗ ਰੱਖੀ ਗਈ ਸੀ। ਜਿਸ 'ਚ ਬੀਜੇਪੀ ਦਾ ਸਾਥ ਛੱਡਣ ਤੋਂ ਬਾਅਦ ਇਕਾਈ ਕੋਈ ਫੈਸਲਾ ਨਹੀਂ ਲੈ ਸਕੀ ਅਤੇ ਇਸ ਮੀਟਿੰਗ ਬੇਨਤੀਜਾ ਹੀ ਰਹੀ। ਦਿੱਲੀ 'ਚ ਇ ਮੀਟਿੰਗ ਦੀ ਨੁਮਾਇੰਦਗੀ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ।

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸਿਰਸਾ ਨੇ ਕਿਹਾ ਕਿ ਗਠਜੋੜ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਸਕਿਆ ਅਤੇ ਹੁਣ ਇਸ ਦਾ ਫੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ ਗਿਆ ਹੈ। ਸ਼੍ਰੋਅਦ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਸ਼ਾਮ ਹੋਣ ਵਾਲੀ ਬੈਠਕ 'ਚ ਹੀ ਕੋਈ ਫੈਸਲਾ ਲੈ ਸਕਦੇ ਹਨ।

ਸ ਤੋਂ ਇਲਾਵਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੀਟਿੰਗ 'ਚ ਅਕਾਲੀ ਮੈਂਬਰ ਆਪਸ 'ਚ ਹੀ ਭੀੜ ਗਏ। ਖ਼ਬਰਾਂ ਹਨ ਕਿ ਕੁਝ ਮੈਂਬਰ ਬੀਜੇਪੀ ਦਾ ਸਾਥ ਦੇਣ ਅਤੇ ਕੁਝ ਸਾਥ ਨਾ ਦੇਣ ਦੀ ਗੱਲ 'ਤੇ ਆਪਸ 'ਚ ਹੀ ਭੀੜ ਗਏ। ਇਕਾਈ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਦਾ ਅਸਰ ਅਗਲੇ ਸਾਲ ਹੋਣ ਵਾਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਤੇ ਵੀ ਪਵੇਗਾ।

8 ਫਰਵਰੀ ਨੂੰ ਦਿਲੀ ਵਿਚ ਚੋਣਾ ਹੋਣੀਆ ਨੇ ਜਿਸ ਨੂੰ ਲੈ ਕੇ ਅਕਾਲੀ ਦਲ ਕਿਸ ਪਾਰਟੀ ਨਾਲ ਗਠਜੋੜ ਕਰੇਗਾ ਇਸ ਵਿਚ ਅਜੇ ਵੀ ਸਸਪੈਸ ਬਰਕਾਰ ਹੈ। ਬੀਤੇ ਦਿਨੀ ਬੀਜੇਪੀ ਨਾਲ ਗਠਜੋੜ ਤੋੜਨ ਤੋਂ ਬਾਅਦ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਮੀਟਿੰਗ ਹੋਈ ਸੀ । ਇਸ ਮੀਟਿੰਗ ਤੋਂ ਬਾਅਦ ਅਕਾਲੀ ਦਲ ਨੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਦੱਸਿਆ ਸੀ ਕਿ ਕਿਸ ਪਾਰ੍ਟੀ ਨਾਲ ਗਠਜੋੜ ਕਰਨਾ ਹੈ ਇਹ ਫੈਸਲਾ ਅਕਾਲੀ ਦਲ ਦੀ ਦਿੱਲੀ ਕਾਈ ਕਰੇਗੀ ਪਰ ਅੱਜ ਦੀ ਮੀਟਿੰਗ 'ਚ ਵੀ ਕੋਈ ਫੈਸਲਾ ਨਹੀਂ ਹੋ ਸਕਿਆ।