ਨਵੀਂ ਦਿੱਲੀਭਾਰਤੀ ਰੇਲਵੇ ਦੀ ਸੰਸਥਾ ਆਈਆਰਸੀਟੀਸੀ ਨੇ ਅਹਿਮਦਾਬਾਦ-ਮੁੰਬਈ ਦਰਮਿਆਨ ਚੱਲਣ ਵਾਲੀ ਤੇਜਸ ਐਕਸਪ੍ਰੈਸ ਦੇ ਦੇਰੀ ਨਾਲ ਚੱਲਣ ਤੇ ਮੁਸਾਫਰਾਂ ਨੂੰ ਮੁਆਵਜ਼ਾ ਦਿੱਤਾ ਹੈ। ਯਾਤਰੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਤੇਜਸ ਐਕਸਪ੍ਰੈਸ ਦੇ ਹਰੇਕ ਯਾਤਰੀ ਨੂੰ 100-100 ਰੁਪਏ ਮਿਨਣਗੇ। ਦਰਅਸਲਮੁੰਬਈ-ਅਹਿਮਦਾਬਾਦ ਮਾਰਗ 'ਤੇ ਤੇਜਸ ਐਕਸਪ੍ਰੈਸ ਬੁੱਧਵਾਰ ਨੂੰ ਲਗ  ਘੰਟੇ ਦੇਰੀ ਨਾਲ ਆਈ।

ਤਕਨੀਕੀ ਖਾਮੀਆਂ ਕਾਰਨ ਰੇਲਗੱਡੀ ਘੰਟੇ 24 ਮਿੰਟ ਦੀ ਦੇਰੀ ਨਾਲ ਮੁੰਬਈ ਪਹੁੰਚੀ। ਜਿਸ ਤੋਂ ਬਾਅਦ ਆਈਆਰਸੀਟੀਸੀ ਨੇ ਤੇਜਸ ਐਕਸਪ੍ਰੈਸ 'ਚ ਸਵਾਰ 630 ਯਾਤਰੀਆਂ ਨੂੰ 100-100 ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਚਾਰ ਯਾਤਰੀਆਂ ਦੀ ਵਿਸ਼ੇਸ਼ ਮੰਗ 'ਤੇ ਅੰਧੇਰੀ ਸਟੇਸ਼ਨ 'ਤੇ ਦੋ ਮਿੰਟ ਦਾ ਹਾਲਟ ਦਿੱਤਾ ਗਿਆ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਰੇਲ ਦੀ ਦੇਰੀ ਕਾਰਨ ਉਨ੍ਹਾਂ ਦੀ ਹਵਾਈ ਉਡਾਣ ਖੁੰਝ ਜਾਵੇਗੀ।

ਰੇਲਵੇ ਟਾਈਮ ਮੁਤਾਬਕ ਟ੍ਰੇਨ ਅਹਿਮਦਾਬਾਦ ਤੋਂ ਸਵੇਰੇ 6:40 ਵਜੇ ਰਵਾਨਾ ਹੋਈ। ਦੁਪਹਿਰ ਨੂੰ ਇਸਦਾ ਮੁੰਬਈ ਸੈਂਟਰਲ ਪਹੁੰਚਣ ਦਾ ਸਮਾਂ 1:10 ਵਜੇ 'ਤੇ ਹੈ। ਇਸ ਦੇ ਨਾਲ ਹੀ ਮੁੰਬਈ ਸੈਂਟਰਲ ਤੋਂ ਰਵਾਨਗੀ ਦਾ ਸਮਾਂ ਦੁਪਹਿਰ 3:40 ਵਜੇ ਹੈ ਅਤੇ ਅਹਿਮਦਾਬਾਦ ਪਹੁੰਚਣ ਦਾ ਸਮਾਂ ਰਾਤ 9:55 ਵਜੇ ਹੈ। ਰੇਲ ਗੱਡੀ ਅਹਿਮਦਾਬਾਦ-ਮੁੰਬਈ ਦੇ ਵਿਚਕਾਰ 491 ਕਿਲੋਮੀਟਰ ਦੀ ਦੂਰੀ 'ਤੇ ਘੰਟੇ 30 ਮਿੰਟ ਲੈਂਦੀ ਹੈ।