ਚੀਨ ਨੇ ਖੋਲ੍ਹੀ ਨਵੀਂ ਹਾਈਟੈੱਕ ਲਾਇਬ੍ਰੇਰੀ, ਸਵਾ ਮਿਲੀਅਨ ਕਿਤਾਬਾਂ ਨੂੰ ਇੰਝ ਸਜਾਇਆ
ਲਾਈਬ੍ਰੇਰੀ ਨੂੰ ਨਾ ਸਿਰਫ ਪੜ੍ਹਨ ਦੇ ਮੰਤਵ ਹਿਤ ਬਣਾਇਆ ਗਿਆ ਹੈ। ਸਗੋਂ ਸੱਭਿਆਚਾਰਕ ਕੇਂਦਰ ਵਿੱਚ ਸਥਿਤ ਹੋਣ ਕਾਰਨ ਕਿਤਾਬ ਘਰ ਵਿੱਚ ਵੀ ਲੋਕਾਂ ਦੇ ਮਿਲਣ-ਗਿਲਣ ਤੇ ਸੰਵਾਦ ਰਚਾਉਣ ਲਈ ਵਿਸ਼ੇਸ਼ ਤੌਰ 'ਤੇ ਸਾਂਝਾ ਸਥਾਨ ਬਣਾਇਆ ਗਿਆ ਹੈ, ਜੋ ਕਿਤਾਬਾਂ ਪੜ੍ਹਨ ਲਈ ਬਣਾਏ ਇਲਾਕੇ ਦੇ ਬਰਾਬਰ ਹੀ ਹੈ।
ਹੁਣ ਇਸ ਨਵੇਂ ਤਿਆਂਜਿਨ ਬਿਨ੍ਹਾਈ ਕਿਤਾਬ ਘਰ ਨੇ ਇਸ ਸ਼ਹਿਰ ਦੀ ਪ੍ਰਸਿੱਧੀ ਨੂੰ ਦੂਣਾ ਕਰ ਦਿੱਤਾ ਹੈ। ਅੱਗੇ ਵੇਖੋ ਕਿਤਾਬ ਘਰ ਦੀਆਂ ਹੋਰ ਤਸਵੀਰਾਂ-
ਹਾਲਾਂਕਿ, ਦੂਰੋਂ ਵੇਖਣ ਨੂੰ ਸਾਰੀ ਲਾਇਬ੍ਰੇਰੀ ਕਿਤਾਬਾਂ ਨਾਲ ਭਰੀ ਜਾਪਦੀ ਹੈ ਪਰ ਅਸਲ ਵਿੱਚ ਇਹ ਖ਼ਾਲੀ ਕਨਸਾਂ ਹਨ ਜਿਨ੍ਹਾਂ ਪਿੱਛੇ ਐਲੂਮੀਨੀਅਨ ਦੀਆਂ ਪਲੇਟਾਂ 'ਤੇ ਕਿਤਾਬਾਂ ਨੂੰ ਇਸ ਤਰੀਕੇ ਨਾਲ ਖੁਣਿਆ ਤੇ ਛਾਪਿਆ ਗਿਆ ਹੈ ਕਿ ਉਹ ਅਸਲੀ ਹੋਣ ਦਾ ਭੁਲੇਖਾ ਪਾ ਦਿੰਦੀਆਂ ਹਨ।
ਅਧਿਐਨ ਤੇ ਸੰਵਾਦ ਰਚਾਉਣ ਦੀ ਮਹੱਤਤਾ ਨੂੰ ਚੀਨ ਨੇ ਚੰਗੀ ਤਰ੍ਹਾਂ ਸਮਝ ਲਿਆ ਜਾਪਦਾ ਹੈ। ਸ਼ਾਇਦ ਇਸੇ ਲਈ ਉਸ ਨੇ ਰਿਵਾਇਤੀ ਲਾਇਬ੍ਰੇਰੀਆਂ ਨਾਲੋਂ ਹਟ ਕੇ ਇਸ ਨਵੀਂ ਤਿਆਂਜਿਨ ਬਿਨ੍ਹਾਈ ਲਾਇਬ੍ਰੇਰੀ (Tianjin Binhai) ਦਾ ਨਿਰਮਾਣ ਕੀਤਾ ਹੈ।
ਤਿਆਂਜਿਨ ਬਿਨ੍ਹਾਈ ਲਾਇਬ੍ਰੇਰੀ ਨੂੰ 'ਬਿਨ੍ਹਾਈ ਦਾ ਨਜ਼ਰੀਆ' ਕਹਿ ਕੇ ਸੱਦਿਆ ਜਾਂਦਾ ਹੈ। ਇਹ ਲਾਇਬ੍ਰੇਰੀ ਉੱਤਰੀ ਚੀਨ ਦੇ ਤਿਆਂਜਿਨ ਸ਼ਹਿਰ ਦੇ ਨਵੇਂ ਵਸਾਏ ਹਿੱਸੇ ਬਿਨ੍ਹਾਈ ਵਿੱਚ ਨਵੇਂ ਸੱਭਿਆਚਾਰਕ ਕੇਂਦਰ ਵਿੱਚ ਬਣਾਈ ਗਈ ਹੈ।
ਇਸ ਲਾਇਬ੍ਰੇਰੀ ਦਾ ਮੁੱਖ ਆਕਰਸ਼ਣ ਬਹੁ-ਮੰਤਵੀ ਹਾਲ, ਛੱਤ ਤਕ ਜਾਂਦੀਆਂ ਗੋਲਾਕਾਰ ਪੌੜੀਆਂ ਤੇ ਕਿਤਾਬਾਂ ਰੱਖਣ ਲਈ ਫਰਸ਼ ਤੋਂ ਲੈ ਕੇ ਛੱਤ ਤਕ ਅਨੋਖੇ ਤਰੀਕੇ ਨਾਲ ਬਣਾਈਆਂ ਕਨਸਾਂ (ਸ਼ੈਲਫ) ਆਦਿ ਹਨ।
ਇਸ ਸਮੇਂ ਇਸ ਕਿਤਾਬ ਘਰ ਵਿੱਚ ਤਕਰੀਬਨ 2 ਲੱਖ ਕਿਤਾਬਾਂ ਸ਼ੁਮਾਰ ਹਨ।
ਇਸ ਨੂੰ ਚੀਨ ਦੇ ਸਥਾਨਕ ਤੇ ਡੱਚ (ਨੀਦਰਲੈਂਡਜ਼ ਦੇ ਬਾਸ਼ਿੰਦੇ) ਇਮਾਰਤਸਾਜ਼ਾਂ ਨੇ ਇਸ ਦੀ ਭੌਤਿਕ ਸ਼ਕਲ ਸਿਰਜੀ ਹੈ।
ਤਿਆਂਜਿਨ ਬਿਨ੍ਹਾਈ ਲਾਇਬ੍ਰੇਰੀ ਦੁਨੀਆ ਦੇ ਸਭ ਤੋਂ ਵੱਡੇ ਕਿਤਾਬ ਘਰਾਂ ਵਿੱਚੋਂ ਇੱਕ ਹੈ। ਇਸ ਵਿੱਚ ਤਕਰੀਬਨ ਸਵਾ ਮਿਲੀਅਨ ਮਤਲਬ 12 ਲੱਖ ਕਿਤਾਬਾਂ ਰੱਖੇ ਜਾਣ ਦੀ ਸਮਰੱਥਾ ਹੈ।
ਤਿਆਂਜਿਨ ਸ਼ਹਿਰ ਦੀ ਪ੍ਰਸਿੱਧੀ ਇਸ ਦੇ ਚੀਨ ਦੀ ਰਾਜਧਾਨੀ ਬੀਜਿੰਗ ਨਾਲ ਸਥਿਤ ਹੋਣ ਤੋਂ ਇਲਾਵਾ, ਇੱਥੋਂ ਦੀ ਸਨਅਤ, ਮੂਲ ਵਾਸੀਆਂ ਤੇ ਉਨ੍ਹਾਂ ਦੀ ਵਿਸ਼ੇਸ਼ ਪਛਾਣ ਇੱਥੋਂ ਦੀ ਉਪਭਾਸ਼ਾ ਹੈ।