ਅੱਵਲ ਨੰਬਰ ਬਣੀ ਇਹ ਕਾਰ....
ਸਿਖਰਲੇ ਦਸ ਮੁਸਾਫ਼ਰ ਵਾਹਨਾਂ ’ਚ ਆਲਟੋ ਤੇ ਡਿਜ਼ਾਇਰ ਤੋਂ ਬਾਅਦ ਤੀਜਾ ਨੰਬਰ ਬੈਲੀਨੋ, ਚੌਥਾ ਹਿਊਂਦਈ ਦੀ ਗਰੈਂਡ ਆਈ10, ਪੰਜਵਾਂ ਵੈਗਨ ਆਰ ਤੇ ਛੇਵਾਂ ਨੰਬਰ ਸਿਲੈਰੀਓ ਦਾ ਹੈ। ਹੇਠਲੇ ਚਾਰ ਸਥਾਨਾਂ ’ਤੇ ਕ੍ਰਮਵਾਰ ਸਵਿਫ਼ਟ, ਵਿਟਾਰਾ ਬ੍ਰੇਜ਼ਾ, ਹਿਊਂਦਈ ਇਲਾਈਟ ਆਈ20 ਤੇ ਐਸਯੂਪੀ ਕਰੇਟਾ ਕਾਬਜ਼ ਹਨ।
ਅਕਤੂਬਰ ਵਿੱਚ ਵਿਕਰੀ ਪੱਖੋਂ ਸਿਖਰਲੇ ਦਸ ਮੁਸਾਫ਼ਰ ਵਾਹਨਾਂ ’ਚੋਂ ਸੱਤ ਮਾਰੂਤੀ ਸੁਜ਼ੂਕੀ ਅਤੇ ਤਿੰਨ ਹਿਊਂਦਟੀ ਮੋਟਰਜ਼ ਇੰਡੀਆ ਦੇ ਸਨ।
ਅਗਸਤ ਮਹੀਨੇ ’ਚ ਡਿਜ਼ਾਇਰ ਨੇ ਆਲਟੋ ਦੀਆਂ 21,521 ਕਾਰਾਂ ਦੇ ਮੁਕਾਬਲੇ 26,140 ਕਾਰਾਂ ਵੇਚੀਆਂ ਸਨ। ਡਿਜ਼ਾਇਰ ਨੇ ਉਸ ਤੋਂ ਅਗਲੇ ਮਹੀਨੇ ਭਾਵ ਸਤੰਬਰ ਵਿੱਚ ਵੀ ਆਲਟੋ ਦੇ ਮੁਕਾਬਲੇ ਵਧ ਕਾਰਾਂ ਵੇਚ ਕੇ ਸਿਖਰਲੇ ਸਥਾਨ ਨੂੰ ਬਰਕਰਾਰ ਰੱਖਿਆ।
ਨਵੀਂ ਦਿੱਲੀ: ਕਾਰਾਂ ਦੀ ਵਿਕਰੀ ਵਿੱਚ ਇੱਕ ਵਾਰ ਫਿਰ ਆਲਟੋ ਨੇ ਸਰਦਾਰੀ ਕਾਇਮ ਰੱਖੀ ਹੈ। ਅਕਤੂਬਰ ਦੇ ਵਿਕਰੀ ਅੰਕੜਿਆਂ ਮਗਰੋਂ ਵਿਕਰੀ ਪੱਖੋਂ ਆਲਟੋ ਮੁੜ ਅੱਵਲ ਨੰਬਰ ਬਣ ਗਈ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੀ ਆਲਟੋ ਕਾਰ ਲੰਘੇ ਮਹੀਨੇ ਮੁਲਕ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਮੁਸਾਫ਼ਰ ਵਾਹਨ (ਪੀਵੀ) ਮਾਡਲ ਬਣ ਗਈ ਹੈ।
ਭਾਰਤੀ ਆਟੋਮੋਬਾਈਲ ਮੈਨੂਫੈਕਚਰਰਜ਼ ਦੀ ਸੁਸਾਇਟੀ ਵੱਲੋਂ ਜਾਰੀ ਸੱਜਰੇ ਅੰਕੜਿਆਂ ਮੁਤਾਬਕ ਮਾਰੂਤੀ ਸੁਜ਼ੂਕੀ ਨੇ ਅਕਤੂਬਰ ਮਹੀਨੇ ’ਚ 19,447 ਆਲਟੋ ਕਾਰਾਂ ਵੇਚੀਆਂ ਜਦਕਿ ਇਸ ਇਕ ਮਹੀਨੇ ’ਚ ਡਿਜ਼ਾਇਰ ਮਾਡਲ ਦੀਆਂ 17,447 ਕਾਰਾਂ ਵਿਕੀਆਂ।