ਵਟਸਐਪ ਬਾਰੇ ਵੱਡਾ ਖੁਲਾਸਾ, ਪੜ੍ਹਿਆ ਜਾ ਸਕਦੈ ਰੀਕਾਲ ਮੈਸੇਜ਼!
ਚੰਡੀਗੜ੍ਹ: ਵਟਸਐਪ ਨੇ ਹਾਲ ਹੀ ਵਿੱਚ ਇੱਕ ਨਵਾਂ ਫ਼ੀਚਰ ਲਾਂਚ ਕੀਤਾ ਸੀ ਜਿਸ ਵਿੱਚ ਗ਼ਲਤੀ ਨਾਲ ਦੂਸਰੇ ਨੂੰ ਭੇਜੇ ਮੈਸੇਜ ਨੂੰ ਸੱਤ ਮਿੰਟ ਦੇ ਅੰਦਰ ਡਿਲੀਟ ਕਰ ਸਕਦੇ ਹੋ। ਇਸ ਨਾਲ ਤੁਹਾਡਾ ਮੈਸੇਜ ਰਿਸੀਵਰ ਨੂੰ ਨਹੀਂ ਮਿਲਦਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨਾ ਕੁਝ ਕਰਨ ਤੋਂ ਬਾਅਦ ਵੀ ਰਿਸੀਵਰ ਤੁਹਾਡਾ ਮੈਸੇਜ ਪੜ੍ਹ ਸਕਦਾ ਹੈ।
Download ABP Live App and Watch All Latest Videos
View In Appਤੁਹਾਡੇ ਵੱਲੋਂ ਡਿਲੀਟ ਕੀਤੇ ਮੈਸੇਜ ਰਿਸੀਵਰ ਪੜ੍ਹ ਸਕਦਾ ਹੈ। ਸਪੇਨਿਸ਼ ਬਲਾਗ ਐਂਡਰਾਇਡ Jefe ਦੀ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਡਿਲੀਟ ਮੈਸੇਜ ਨੋਟੀਫ਼ਿਕੇਸ਼ਨ ਲਾਗ ਵਿੱਚ ਸਟੋਰ ਹੁੰਦਾ ਹੈ। ਇਸ ਨੋਟੀਫ਼ਿਕੇਸ਼ਨ ਲਾਗ ਰਜਿਸਟਰ ਵਿੱਚ ਜਾ ਕੇ ਇਹ ਮੈਸੇਜ ਪੜ੍ਹੇ ਜਾ ਸਕਦੇ ਹਨ।
ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਭੇਜੇ ਜਾਣ ਵਾਲੇ ਮੈਸੇਜ 100 ਸ਼ਬਦਾਂ ਤੋਂ ਜ਼ਿਆਦਾ ਹੋਣ ਤਾਂ ਪੂਰਾ ਨਹੀਂ ਪੜ੍ਹ ਸਕੋਗੇ।
ਡਿਲੀਟ ਕੀਤੇ ਮੈਸੇਜ ਨੂੰ ਪੜ੍ਹਨ ਦਾ ਦੂਸਰਾ ਤਰੀਕਾ ਵੀ ਹੈ। ਜੇਕਰ ਤੁਸੀਂ ਨੋਵਾ (Nova) ਲਾਂਚਰ ਦਾ ਇਸਤੇਮਾਲ ਕਰਦੇ ਹੋ ਤਾਂ ਹੋਰ ਵੀ ਆਸਾਨੀ ਨਾਲ ਇਹ ਮੈਸੇਜ ਪੜ੍ਹੇ ਜਾ ਸਕਦੇ ਹਨ।
ਬਲਾਗ ਮੁਤਾਬਕ ਯੂਜ਼ਰ ਡਿਲੀਟ ਮੈਸੇਜ ਥਰਡ ਪਾਰਟੀ ਐਪ ਨੋਟੀਫ਼ਿਕੇਸ਼ਨ ਹਿਸਟਰੀ ਦੀ ਮਦਦ ਨਾਲ ਐਕਸੈੱਸ ਕਰ ਸਕਦਾ ਹੈ। ਇਹ ਗੂਗਲ ਦੇ ਪਲੇਅ ਸਟੋਰ ਵਿੱਚ ਉਪਲਬਧ ਹੈ, ਜਿੱਥੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ।
ਨੋਟੀਫ਼ਿਕੇਸ਼ਨ ਹਿਸਟਰੀ ਐਪ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਲਈ ਹੀ ਹੈ, ਜਿਹੜਾ ਨਾਗਟ 7.0 ਓਐੱਸ ਉੱਤੇ ਹੀ ਚੱਲਦਾ ਹੈ। ਖ਼ਾਸ ਗੱਲ ਇਹ ਹੈ ਕਿ ਇੱਥੇ ਟੈਕਸਟ ਹੀ ਪੜ੍ਹਿਆ ਜਾ ਸਕਦਾ ਹੈ, ਮੀਡੀਆ ਨਹੀਂ ਦੇਖਿਆ ਜਾ ਸਕਦਾ।
ਇਸ ਲਈ ਹੋਮ ਸਕਰੀਨ ਉੱਤੇ ਪ੍ਰੈੱਸ ਕਰੋ। ਇਸ ਦੇ ਬਾਅਦ ਵਿਜੇਟ-ਐਕਟਵਿਟੀ-ਸੈਟਿੰਗ ਤੇ ਫਿਰ ਨੋਟੀਫ਼ਿਕੇਸ਼ਨ ਲਾਗ ਸੈਕਸ਼ਨ ਵਿੱਚ ਜਾਵੋ। ਇੱਥੇ ਤੁਸੀਂ ਡਿਲੀਟ ਮੈਸੇਜ ਪੜ੍ਹ ਸਕੋਗੇ।
- - - - - - - - - Advertisement - - - - - - - - -