ਲੈਂਬਰਗਿਨੀ ਨੇ ਬਣਾਈ ਸੈੱਲਫ਼ ਹੀਲਿੰਗ ਸਪੋਰਟਸ ਕਾਰ, ਟੁੱਟ-ਭੱਜ ਹੋਣ 'ਤੇ ਖੁਦ ਹੀ ਕਰ ਲਏਗੀ ਆਪਣੀ ਮੁਰੰਮਤ
ਲੈਂਬਰਗਿਨੀ ਦੀ ਇਸ ਅਗਲੇ ਜਨਰੇਸ਼ਨ ਦੀ ਇਲੈਕਟ੍ਰਿਕ ਸੁਪਰ ਕਾਰ ਦੇ ਮਾਡਲ ਵਿੱਚ ਬੈਟਰੀ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ।
ਇਸ ਕਾਰ ਨੂੰ ਲੈਂਬਰਗਿਨੀ ਨੇ ਐਮਆਈਟੀ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਲੈਂਬਰਗਿਨੀ ਨੇ ਐਮਆਈਟੀ ਦੇ ਨਾਲ 3 ਸਾਲ ਦੇ ਪਾਰਟਨਰਸ਼ਿਪ ਦਾ ਕਰਾਰ ਕੀਤਾ ਸੀ।
'ਟਰਜੋ ਮਿਲੇਨਿਓ' ਨਾਮ ਤੋਂ ਜਾਰੀ ਕੀਤੀ ਗਈ ਧਾਰਨ ਕਾਰ ਦੇ ਬਾਰੇ ਦੱਸਿਆ ਹੈ ਕਿ ਇਸ ਵਿੱਚ ਬੈਟਰੀ ਨਹੀਂ ਹੋਵੇਗੀ।
ਲੈਂਬਰਗਿਨੀ ਦੇ ਮੈਨੇਜਰ ਤੇ ਸੀਈਓ ਸਟੇਫਾਨੋ ਡੋਮੈਨੀਕਲੀ ਮੁਤਾਬਕ ਉਸ ਦੀ ਕੰਪਨੀ ਹਮੇਸ਼ਾ ਭਵਿੱਖ ਦੇ ਪੀੜੀ ਲਈ ਕਾਰ ਦੇ ਬਾਰੇ ਵਿੱਚ ਸੋਚਦੀ ਹੈ।
ਇਹ ਸੁਪਰ ਕਾਰ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਦੇ ਖ਼ੋਜੀਆਂ ਨਾਲ ਮਿਲ ਕੇ ਤਿਆਰ ਕੀਤੀ ਗਈ।
ਇਸ ਲਈ ਕਾਰ ਵਿੱਚ ਕਈ ਤਰ੍ਹਾਂ ਦੇ ਸੈਂਸਰ ਲਾਏ ਗਏ ਜਾਣਗੇ, ਜਿਹੜੇ ਕਾਰ ਦੀ ਸਿਹਤ ਦੀ ਜਾਂਚ ਕਰਨਗੇ। ਜ਼ਰੂਰਤ ਪੈਣ ਉੱਤੇ ਸਕਰੈਚ ਤੇ ਟਿਊਬ ਵਿੱਚ ਆਉਣ ਵਾਲੇ ਨੁਕਸਾਨ ਨੂੰ ਆਟੋਮੈਟਿਕ ਮੁਰੰਮਤ ਕਰ ਲੈਣਗੇ।
ਚੰਡੀਗੜ੍ਹ: ਲੈਂਬਰਗਿਨੀ ਨੇ ਦੁਨੀਆ ਦੀ ਪਹਿਲੀ ਸੈੱਲਫ਼ ਹੀਲਿੰਗ ਸਪੋਰਟਸ ਕਾਰ ਬਣਾਉਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਇਸ ਕਾਰ ਦੀ ਬਾਡੀ ਜਾਂ ਟਿਊਬ ਉੱਤੇ ਜੇਕਰ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਉਸ ਨੂੰ ਆਟੋਮੈਟਿਕ ਠੀਕ ਕਰਨ ਵਿੱਚ ਸਮਰੱਥ ਹੋਵੇਗੀ।