ਇਸ ਵੈੱਬਸਾਈਡ 'ਤੇ 2 ਘੰਟਿਆਂ 'ਚ 12 ਅਰਬ ਡਾਲਰ ਦੇ ਸਮਾਨ ਦੀ ਵਿਕਰੀ
ਇਸ ਫੈਸਟ ਦਾ ਟੀਚਾ ਵਪਾਰੀਆਂ ਤੇ ਗਾਹਕਾਂ ਦਰਮਿਆਨ ਆਨ ਲਾਈਨ ਸ਼ਾਪਿੰਗ ਬਾਰੇ ਜਾਗਰੂਕਤਾ ਫੈਲਾਉਣਾ ਹੈ।
ਇਸ ਫੈਸਟੀਵਲ ਦੀ ਸ਼ੁਰੂਆਤ ਸਾਲ 2009 'ਚ ਹੋਈ ਸੀ ਤੇ ਸਾਲ 2016 'ਚ ਕੰਪਨੀ ਨੇ 24 ਘੰਟਿਆਂ 'ਚ 18 ਅਰਬ ਡਾਲਰ ਮੁੱਲ ਦੇ ਸਾਮਾਨਾਂ ਦੀ ਵਿਕਰੀ ਕੀਤੀ ਸੀ ਜੋ ਕਿ ਬਲੈਕ ਫਰਾਈਡੇ ਤੇ ਸਾਈਬਰ ਮੰਡੇ (ਅਮਰੀਕਾ ਦੇ ਦੋ ਮੁੱਖ ਸ਼ਾਪਿੰਗ ਫੈਸਟੀਵਲ) ਤੋਂ ਕਰੀਬ 2.5 ਗੁਣਾ ਜ਼ਿਆਦਾ ਹੈ।
ਇਹ ਫੈਸਟੀਵਲ ਦੁਨੀਆਂ ਦਾ ਸਭ ਤੋਂ ਵੱਡਾ ਆਨਲਾਈਨ ਫੈਸਟੀਵਲ ਹੈ। ਕੰਪਨੀ ਨੇ ਦੱਸਿਆ ਕਿ ਅਲੀਬਾਬਾ ਕਲਾਊਡ 'ਤੇ ਸ਼ਾਨਦਾਰ ਸ਼ਾਪਿੰਗ ਫੈਸਟ ਦੇ ਸ਼ੁਰੂਆਤੀ ਘੰਟੇ ਦੇ ਕਰੀਬ 3,25,000 ਆਰਡਰ ਪ੫ਤੀ ਸੈਕਿੰਡ ਖ਼ਰੀਦਦਾਰੀ ਕੀਤੀ ਜਾ ਰਹੀ ਹੈ।
ਜਿਸ 'ਚ ਐਪਲ, ਨਾਈਕ, ਸੈਮਸੰਗ, ਜਾਰਾ ਤੇ ਗੈਪ ਮੁੱਖ ਹੈ। ਇਸ ਸਾਲ ਇਸ ਫੈਸਟ 'ਚ 1,40,000 ਤੋਂ ਜ਼ਿਆਦਾ ਬ੍ਰੈਂਡਸ ਹਿੱਸਾ ਲਿਆ, ਜਿਨ੍ਹਾਂ ਦੇ 1.5 ਕਰੋੜ ਤੋਂ ਜ਼ਿਆਦਾ ਉਤਪਾਦ ਵਿਕਰੀ ਲਈ ਸੂਚੀਬੱਧ ਸਨ।
ਸ਼ੰਘਾਈ : ਚੀਨੀ ਈ-ਕਾਮਰਸ ਦਿੱਗਜ਼ ਅਲੀਬਾਬਾ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਉਸਦੇ 11.11 (11 ਨਵੰਬਰ) ਦੇ ਗਲੋਬਰ ਸ਼ਾਪਿੰਗ ਫੈਸਟੀਵਲ ਦੌਰਾਨ ਦੋ ਘੰਟਿਆਂ ਅੰਦਰ 12 ਅਰਬ ਡਾਲਰ ਦੇ ਸਾਮਾਨਾਂ ਦੀ ਵਿਕਰੀ ਹੋਈ।
24 ਘੰਟਿਆਂ 'ਚ ਇਸ ਸਾਲਾਨਾ ਸ਼ਾਪਿੰਗ ਫੈਸਟੀਵਲ ਦੇ 9ਵੇਂ ਸੰਸਕਰਨ ਦਾ ਆਗ਼ਾਜ਼ ਇਥੇ ਅੱਧੀ ਰਾਤ ਨੂੰ ਹੋਇਆ, ਜੋ ਚੀਨ ਦੇ ਸਿੰਗਲਸ ਡੇ 'ਤੇ ਕਰਵਾਇਆ ਗਿਆ।
ਅਲੀਬਾਲਾ ਗਰੁੱਪ ਹੋਲਡਿੰਗ ਲਿਮ. ਨੇ ਇਥੇ ਇਕ ਬਿਆਨ 'ਚ ਕਿਹਾ ਕਿ ਸ਼ੋਪਿੰਗ ਫੈਸਟੀਵਲ ਤੋਂ ਪਹਿਲਾਂ 2 ਘੰਟਿਆਂ 'ਚ ਹੀ ਕਰੀਬ 11.9 ਅਰਬ ਡਾਲਰ ਮੁੱਲ ਦੇ ਸਾਮਾਨਾਂ ਦੀ ਵਿਕਰੀ ਹੋਈ।