10 ਹਜ਼ਾਰ ਖਰਚਣੇ ਹਨ ਤਾਂ ਇਹ ਹਨ 'ਬੈਸਟ ਸਮਾਰਟਫ਼ੋਨ'
ਮਾਇਕ੍ਰੋਮੈਕਸ ਕੈਨਵਸ ਇਫਿਨਿਟੀ ਦੀ ਕੀਮਤ 9,999 ਰੁਪਏ ਹੈ। ਇਸ 'ਚ ਫੁੱਲ ਐੱਚ.ਡੀ. ਡਿਸਪਲੇਅ ਅਤੇ ਫਿੰਗਰ ਪ੍ਰਿੰਟ ਸਕੈਨਰ ਵੀ ਹੈ। 3 ਜੀ.ਬੀ. ਰੈਮ ਅਤੇ 32 ਜੀ.ਬੀ. ਮੈਮਰੀ ਹੈ। ਇਸ 'ਚ ਫ੍ਰੰਟ ਕੈਮਰਾ 16 ਮੈਗਾਪਿਕਸਲ ਅਤੇ ਪਿਛਲਾ 13 ਮੈਗਾਪਿਕਸਲ ਹੈ। ਇਸ ਦੀ ਬੈਟਰੀ 2,900 ਐੱਮ.ਏ.ਐੱਚ. ਦੀ ਹੈ।
Download ABP Live App and Watch All Latest Videos
View In Appਮੋਟੋ ਈ-4 ਪਲੱਸ ਦੀ ਕੀਮਤ 9,499 ਰੁਪਏ ਹੈ। ਇਸ 'ਚ 5,000 ਐੱਮ.ਏ.ਐਚ. ਦੀ ਬੈਟਰੀ ਹੈ। ਇਹ ਇੱਕ ਵਾਰ ਚਾਰਜ ਕਰ ਕੇ ਪੂਰਾ ਦਿਨ ਬੜੀ ਆਸਾਨੀ ਨਾਲ ਚੱਲ ਸਕਦਾ ਹੈ। ਇਸ ਦੇ ਸਾਫਟਵੇਅਰ ਦੀਆਂ ਵੀ ਕਾਫੀ ਤਰੀਫਾਂ ਹੋ ਰਹੀਆਂ ਹਨ। ਇਸ 'ਚ 5.5 ਇੰਚ ਦੀ ਐੱਚ.ਡੀ. ਡਿਸਪਲੇਅ ਦੇ ਨਾਲ 3 ਜੀ.ਬੀ. ਰੈਮ ਮੌਜੂਦ ਹੈ। ਫ਼ੋਨ 16 ਜੀ.ਬੀ. ਅਤੇ 32 ਜੀ.ਬੀ. 'ਚ ਆਉਂਦਾ ਹੈ। ਅਗਲਾ ਕੈਮਰਾ 5 ਅਤੇ ਪਿਛਲਾ 13 ਮੈਗਾਪਿਕਸਲ ਦਾ ਹੈ।
ਲੇਨੋਵੋ ਕੇ-6 ਪਾਵਰ ਦੀ ਕੀਮਤ 9,260 ਰੁਪਏ ਹੈ। ਜੇਕਰ ਤੁਹਾਨੂੰ ਇੱਕ ਅਜਿਹੇ ਫ਼ੋਨ ਦੀ ਤਲਾਸ਼ ਹੈ ਜਿਸ 'ਚ ਸਾਰੀਆਂ ਖ਼ੂਬੀਆਂ ਹੋਣ ਤਾਂ ਤੁਸੀਂ ਇਹ ਫ਼ੋਨ ਚੁਣ ਸਕਦੇ ਹੋ। ਇਸ 'ਚ 5 ਇੰਚ ਦਾ ਫੁਲ ਐੱਚ.ਡੀ. ਡਿਸਪਲੇਅ, 32 ਜੀ.ਬੀ. ਸਟੋਰੇਜ ਅਤੇ 13 ਮੈਗਾਪਿਕਸਲ ਕੈਮਰਾ ਹੈ। ਇਸ ਦਾ ਅਗਲਾ ਕੈਮਰਾ 8 ਮੈਗਾਪਿਕਸਲ ਹੈ। ਬੈਟਰੀ 4,000 ਐੱਮ.ਏ.ਐੱਚ. ਦੀ ਹੈ।
ਸ਼ਾਓਮੀ ਰੈੱਡਮੀ 4 ਦੀ ਕੀਮਤ 8,499 ਰੁਪਏ ਹੈ। ਰੈੱਡਮੀ 4 ਵੀ ਇੱਕ ਮਸ਼ਹੂਰ ਫ਼ੋਨ ਹੈ ਜੋ ਕਿ ਸਸਤਾ ਵੀ ਹੈ। ਇਸ ਫ਼ੋਨ 'ਚ 5 ਇੰਚ ਐੱਚ.ਡੀ. ਡਿਸਪਲੇਅ ਦੇ ਨਾਲ 3 ਜੀ.ਬੀ. ਰੈਮ ਦਿੱਤੀ ਜਾਂਦੀ ਹੈ। 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਤੇ ਫਿੰਗਰ ਪ੍ਰਿੰਟ ਸੈਂਸਰ ਵੀ ਇਸ ਨੂੰ ਖਾਸ ਬਨਾਉਂਦੇ ਹਨ। ਰੈੱਡਮੀ 4 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਡਬਲ ਸਿਮ ਵੀ ਚੱਲਣਗੇ। ਜੇਕਰ ਤੁਸੀਂ ਇਸ ਦਾ ਉੱਚਾ ਮਾਡਲ ਖਰੀਦਦੇ ਹੋ ਤਾਂ ਉਹ 9,499 ਰੁਪਏ 'ਚ ਪਵੇਗਾ। ਇਹ 4 ਜੀ.ਬੀ. ਮਾਡਲ ਅਤੇ 64 ਜੀ.ਬੀ. ਮੈਮਰੀ ਦੇ ਨਾਲ ਹੈ।
ਸ਼ਾਓਮੀ ਰੈੱਡਮੀ ਨੋਟ 4 ਦੀ ਕੀਮਤ 9,999 ਰੁਪਏ ਹੈ। 10 ਹਜ਼ਾਰ ਦੇ ਬਜਟ ਵਾਲਿਆਂ ਲਈ ਇਹ ਕਾਫੀ ਮਸ਼ਹੂਰ ਫ਼ੋਨ ਹੈ। ਇਸ 'ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਸਟੋਰੇਜ ਵੀ ਮਿਲਦਾ ਹੈ। ਇਸ ਫੋਨ ਦਾ 4 ਜੀ.ਬੀ. ਵਾਲਾ ਮਾਡਲ ਵੀ ਬਜ਼ਾਰ 'ਚ ਮੌਜੂਦ ਹੈ। ਰੈੱਡਮੀ ਨੋਟ 4 'ਚ 5.5 ਇੰਚ ਦਾ ਫੁੱਲ ਐੱਚ.ਡੀ. ਡਿਸਪਲੇਅ ਵੀ ਮੌਜੂਦ ਹੈ। 13 ਮੈਗਾਪਿਕਸਲ ਰੀਅਰ ਕੈਮਰੇ ਦੇ ਨਾਲ-ਨਾਲ ਇਸ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮਿਲੇਗਾ। ਡਬਲ ਸਿਮ, ਬਲੂਟੂਥ ਤੋਂ ਇਲਾਵਾ 4000 ਐੱਮ.ਏ.ਐੱਚ. ਦੀ ਬੈਟਰੀ ਇਸ ਦੀ ਖਾਸੀਅਤ ਹੈ।
ਨਵੀਂ ਦਿੱਲੀ: ਸਮਾਰਟਫ਼ੋਨ ਦੇ ਦੌਰ 'ਚ ਇਸ ਵੇਲੇ ਪੂਰਾ ਬਜ਼ਾਰ ਅਲੱਗ-ਅਲੱਗ ਫੀਚਰਜ਼ ਅਤੇ ਤਕਨੀਕ ਵਾਲੇ ਸਮਾਰਟਫ਼ੋਨਾਂ ਨਾਲ ਭਰਿਆ ਪਿਆ ਹੈ। ਪਰ ਜਦੋਂ ਗੱਲ ਆਉਂਦੀ ਹੈ ਇਕ ਚੰਗੇ ਸਮਾਰਟਫ਼ੋਨ ਦੀ ਤਾਂ ਉਸ ਨੂੰ ਚੁਣਨਾ ਕਈ ਵਾਰ ਔਖਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ 10000 ਦੀ ਰੇਂਜ 'ਚ ਵਧੀਆ ਸਮਾਰਟਫ਼ੋਨ ਬਾਰੇ ਦੱਸਣ ਜਾ ਰਹੇ ਹਾਂ।
- - - - - - - - - Advertisement - - - - - - - - -