ਯੂਟਿਊਬ ਦਾ ਬੱਚਿਆਂ ਲਈ ਵੱਡਾ ਤੋਹਫ਼ਾ
ਯੂਟਿਊਬ ਨੇ ਕਿਹਾ ਕਿ ਇਸ ਦੇ ਇਲਾਵਾ ਐਪ ਵਿਚ ਟਾਈਮਰ ਲਗਾਇਆ ਜਾ ਸਕਦਾ ਹੈ। ਸਮਾਂ ਖ਼ਤਮ ਹੋਣ 'ਤੇ ਅਲਰਟ ਟੋਨ ਵਜੇਗਾ ਅਤੇ ਐਪ ਬੰਦ ਹੋ ਜਾਏਗਾ। ਮਾਪੇ ਐਪ ਵਿਚ ਮੌਜੂਦ ਸਰਚ ਬਦਲ 'ਤੇ ਵੀ ਪਾਬੰਦੀ ਲਗਾ ਸਕਦੇ ਹਨ। ਇਨ੍ਹਾਂ ਸਭ ਦੇ ਇਲਾਵਾ ਮਾਪੇ ਬੱਚਿਆਂ ਦੀ ਉਮਰ ਅਤੇ ਪਸੰਦ ਦੇ ਮੁਤਾਬਿਕ ਵੀਡੀਓ ਚੁਣ ਸਕਦੇ ਹਨ।
ਨਵੀਂ ਦਿੱਲੀ : ਬੱਚਿਆਂ ਦੇ ਮਨੋਰੰਜਨ ਅਤੇ ਸਿੱਖਣ ਲਈ ਬਣਾਇਆ ਗਿਆ ਯੂਟਿਊਬ ਕਿਡਜ਼ ਐਪ ਹੁਣ ਜ਼ਿਆਦਾ ਮਾਪਿਆਂ ਦੇ ਕੰਟਰੋਲ ਵਿਚ ਹੋਵੇਗਾ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਗ਼ਲਤ ਵੀਡੀਓ ਦੇਖਦਿਆਂ ਵੇਖਦੇ ਹੋ ਤਾਂ ਇਸ ਦੀ ਯੂਟਿਊਬ ਵਿਚ ਸ਼ਿਕਾਇਤ ਕਰ ਸਕਦੇ ਹੋ।
ਇਨ੍ਹਾਂ ਦੇਸ਼ਾਂ ਵਿਚ ਐਪ ਵਿਚ ਸਾਈਨ ਇਨ ਕਰ ਕੇ ਅਜਿਹੇ ਵੀਡੀਓ ਅਤੇ ਚੈਨਲ ਬਲਾਕ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਬੱਚਿਆਂ ਦੇ ਲਈ ਉਚਿਤ ਨਹੀਂ ਸਮਿਝਆ ਜਾਂਦਾ ਹੈ। ਜੇ ਕੋਈ ਬਲਾਕ ਕੀਤੇ ਗਏ ਵੀਡੀਓ ਨੂੰ ਵਾਪਸ ਲੈਣਾ ਚਾਹੇ ਤਾਂ ਸੈਟਿੰਗਸ ਵਿਚ ਜਾ ਕੇ ਉਸ ਨੂੰ ਅਣਬਲਾਕ ਵੀ ਕਰ ਸਕਦਾ ਹੈ।
ਯੂਟਿਊਬ ਇਸ ਦੀ ਪੜਤਾਲ ਕਰਨ ਪਿੱਛੋਂ ਉਸ ਨੂੰ ਬਲਾਕ ਕਰ ਦੇਵੇਗਾ। ਜੇ ਆਪਣੇ ਵੀਡੀਓ ਨੂੰ ਰਿਪੋਰਟ ਕਰਦੇ ਸਮੇਂ ਯੂਟਿਊਬ ਵਿਚ ਸਾਈਨ ਇਨ ਕੀਤਾ ਹੋਇਆ ਹੈ ਤਾਂ ਉਸ ਵੀਡੀਓ ਨੂੰ ਐਪ ਤੋਂ ਹੀ ਬਲਾਕ ਕਰ ਦਿੱਤਾ ਜਾਏਗਾ। ਇਸ ਦੇ ਨਾਲ ਹੀ ਕੁਝ ਦੇਸ਼ਾਂ ਵਿਚ ਯੂਟਿਊਬ ਨੇ ਇਹ ਸਹੂਲਤ ਵੀ ਦਿੱਤੀ ਹੈ ਕਿ ਮਾਪੇ ਆਪਣੇ ਬੱਚਿਆਂ ਲਈ ਖ਼ੁਦ ਕੰਟੈਂਟ ਚੁਣ ਸਕਦੇ ਹਨ।