ਸ਼ਿਓਮੀ ਦਾ 'ਸੈਲਫ਼ੀ' ਫ਼ੋਨ ਲਾਂਚ, 16 MP ਫਰੰਟ ਕੈਮਰਾ, ਕੀਮਤ ਸਿਰਫ...
ਬੈਟਰੀ: ਦੋਵੇਂ ਹੀ ਸਮਾਰਟਫ਼ੋਨਜ਼ ਵਿੱਚ 3080 mAh ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫ਼ੋਨ 10 ਦਿਨ ਤਕ ਚੱਲੇਗੀ, ਜੇਕਰ ਫ਼ੋਨ ਨੂੰ ਸਿਰਫ ਚਲਦਾ ਰੱਖਿਆ ਜਾਵੇ, ਵਰਤਿਆ ਨਾ ਜਾਵੇ। 8 ਨਵੰਬਰ 2017 ਤੋਂ ਇਹ ਫ਼ੋਨ ਕੰਪਨੀ ਦੀ ਵੈੱਬਸਾਈਟ ਤੋਂ ਜਾਂ ਅਮੇਜ਼ਨ ਤੋਂ ਖਰੀਦੇ ਜਾ ਸਕਦੇ ਹਨ।
ਅੰਦਰੂਨੀ ਮੈਮੋਰੀ: ਰੈੱਡਮੀ Y1 ਵਿੱਚ ਇੰਟਰਨਲ ਸਟੋਰੇਜ਼ ਦੇ ਵੀ ਦੋ ਵਿਕਲਪ ਆਉਂਦੇ ਹਨ, 32 ਜੀ.ਬੀ. ਤੇ 64 ਜੀ.ਬੀ.। ਦੂਜੇ ਪਾਸੇ ਰੈੱਡਮੀ Y1 ਲਾਈਟ ਵਿੱਚ ਸਿਰਫ 16 ਜੀ.ਬੀ. ਮੈਮੋਰੀ ਹੀ ਆਉਂਦੀ ਹੈ। ਹਾਲਾਂਕਿ, ਫ਼ੋਨ ਵਿੱਚ ਮੈਮੋਰੀ ਸਮਰੱਥਾ ਨੂੰ ਵਧਾਇਆ ਵੀ ਜਾ ਸਕਦਾ ਹੈ।
ਰੈਮ: ਰੈੱਡਮੀ Y1 ਵਿੱਚ ਦੋ ਰੈਮ ਵਿਕਲਪ ਉਪਲਬਧ ਹਨ। ਪਹਿਲਾ ਹੈ 3 GB ਤੇ ਦੂਜਾ ਹੈ 4 GB, ਜਦਕਿ ਰੈੱਡਮੀ Y1 ਲਾਈਟ ਵਿੱਚ 2GB ਰੈਮ ਆਉਂਦੀ ਹੈ।
ਪ੍ਰੋਸੈੱਸਰ: ਰੈਡਮੀ Y1 ਵਿੱਚ ਅੱਠ ਪਰਤਾਂ ਵਾਲਾ ਯਾਨੀ ਔਕਟਾਕੋਰ ਕੁਆਲਕੌਮ ਸਨੈਪਡ੍ਰੈਗਨ 435 ਪ੍ਰੋਸੈੱਸਰ ਦਿੱਤਾ ਗਿਆ ਹੈ ਤੇ ਰੈੱਡਮੀ Y1 ਲਾਈਟ ਵਿੱਚ ਸਨੈਪਡ੍ਰੈਗਨ 425 ਪ੍ਰੋਸੈੱਸਰ ਦਿੱਤਾ ਗਿਆ ਹੈ।
ਡਿਸਪਲੇਅ: ਸ਼ਿਓਮੀ ਰੈੱਡਮੀ Y1 ਤੇ Y1 ਲਾਈਟ ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 720X1280 ਪਿਕਸਲ ਹੈ। ਇਸ ਤੋਂ ਇਲਾਵਾ ਇਸ ਦੀ ਸਕਰੀਨ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਨਾਲ ਆਉਂਦੀ ਹੈ।
ਕੈਮਰਾ: ਭਾਰਤ ਵਿੱਚ ਸ਼ਿਓਮੀ ਦੀ ਇਹ ਪਹਿਲੀ ਲੜੀ ਹੈ ਜੋ ਸੈਲਫੀ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ ਹੋਈ ਹੈ। ਰੈਡਮੀ Y1 ਵਿੱਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜਦਕਿ ਮੁੱਖ ਕੈਮਰਾ (ਰੀਅਰ ਕੈਮਰਾ) ਦੋਵਾਂ ਮਾਡਲਾਂ ਵਿੱਚ 13 ਮੈਗਾਪਿਕਸਲ ਦਾ ਹੀ ਹੈ।
ਸ਼ਿਓਮੀ ਰੈੱਡਮੀ Y1 ਦੀ ਕੀਮਤ 10,999 ਰੁਪਏ ਰੱਖੀ ਗਈ ਹੈ ਉੱਥੇ ਹੀ ਰੈੱਡਮੀ Y1 ਲਾਈਟ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਕੰਪਨੀ ਮੁਤਾਬਕ ਇਹ ਦੋਵੇਂ ਹੀ ਸਮਾਰਟਫ਼ੋਨ ਮੇਡ ਇਨ ਇੰਡੀਆ ਸਮਾਰਟਫ਼ੋਨ ਹਨ।
ਸ਼ਿਓਮੀ ਨੇ ਭਾਰਤ ਵਿੱਚ ਆਪਣੀ ਵਾਈ ਸੀਰੀਜ਼ ਦੇ ਦੋ ਨਵੇਂ ਸਮਾਰਟਫ਼ੋਨ ਲਾਂਚ ਕੀਤੇ ਹਨ। ਇਹ ਸਮਾਰਟਫ਼ੋਨ 10,000 ਰੁਪਏ ਦੀ ਰੇਂਜ ਵਿੱਚ ਆਉਂਦੇ ਹਨ ਤੇ 8 ਨਵੰਬਰ ਤੋਂ ਇਨ੍ਹਾਂ ਦੀ ਵਿਕਰੀ ਸ਼ੁਰੂ ਹੋਵੇਗੀ। ਇਸ ਸੀਰੀਜ਼ ਨੂੰ ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ ਵਿੱਚ ਜਾਰੀ ਕੀਤਾ ਗਿਆ ਹੈ। ਇਨ੍ਹਾਂ ਸਮਾਰਟਫ਼ੋਨ ਨਾਲ ਜੁੜੀਆਂ ਬੇਹੱਦ ਖ਼ਾਸ ਗੱਲਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੋ ਤੁਹਾਡੇ ਲਈ ਫੈਸਲਾ ਲੈਣ ਵਿੱਚ ਸਹਾਈ ਹੋਣਗੀਆਂ ਕਿ ਇਹ ਫ਼ੋਨ ਇਹ ਸਮਾਰਟਫ਼ੋਨ ਤੁਹਾਡੇ ਲਈ ਸਹੀ ਹੈ ਜਾਂ ਨਹੀਂ..?