ਫੇਸਬੁੱਕ ਦਾ ਆਪਣੇ ਯੂਜਰਜ਼ ਨੂੰ ਵੱਡਾ ਤੋਹਫਾ
ਫੇਸਬੁੱਕ ਮੀਟ੍ਰਿਕ ਮਾਡਲ ਤੇ ਪ੍ਰੀਮੀਅਮ ਮਾਡਲ ਦੋਵਾਂ ਲਈ ਇੰਸਟੈਂਟ ਆਰਟੀਕਲ ਵਿੱਚ ਮੈਂਬਰ ਆਧਾਰਤ ਸਮਾਚਾਰ ਪ੍ਰੋਡਕਟ ਨੂੰ ਸਪੋਰਟ ਕਰੇਗਾ।
ਫੇਸਬੁੱਕ ਅਮਰੀਕਾ ਤੇ ਯੂਰਪ ਵਿੱਚ ਪ੍ਰਕਾਸ਼ਕਾਂ ਦੇ ਛੋਟੇ ਸਮੂਹਾਂ ਨਾਲ ਆਪਣੇ ਨਵੇਂ ਫੀਚਰ 'ਪੇਵਾਲ' ਦੀ ਅਜ਼ਮਾਇਸ਼ ਵੀ ਕਰ ਰਿਹਾ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ ਫੇਸਬੁੱਕ ਨੇ ਮੈਸੈਂਜਰ ਐਪ ਰਾਹੀਂ ਗਰੁੱਪ ਪੇਮੈਂਟ ਫੀਚਰ ਜਾਰੀ ਕੀਤਾ ਸੀ ਜਿਸ ਨਾਲ ਯੂਜ਼ਰ ਇੱਕ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਜਾਂ ਕਿਸੇ ਇੱਕ ਨੂੰ ਪੈਸੇ ਭੇਜ ਸਕਦਾ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਇਹ ਫੀਚਰ ਕਦੇ ਵੀ ਨਾ ਜਾਰੀ ਕੀਤਾ ਜਾਵੇ।
ਫੇਸਬੁੱਕ ਦੇ ਇੱਕ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਫੇਸਬੁੱਕ ਹਮੇਸ਼ਾ ਨਵੀਂਆਂ ਚੀਜ਼ਾਂ ਦਾ ਪ੍ਰੀਖਣ ਕਰਦਾ ਰਹਿੰਦਾ ਹੈ, ਪਰ ਇਸ ਸਮੇਂ ਦੱਸਣ ਲਈ ਕੁਝ ਖਾਸ ਨਹੀਂ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਨੇ ਪੁਸ਼ਟੀ ਕੀਤੀ ਹੈ ਕਿ ਬ੍ਰੇਕਿੰਗ ਨਿਊਜ਼ ਟੈਗ ਭਵਿੱਖਤ ਅਜ਼ਮਾਇਸ਼ ਲਈ ਕੀਤਾ ਗਿਆ ਸੀ, ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।
ਫੇਸਬੁੱਕ ਛੇਤੀ ਹੀ ਦੋ ਨਵੇਂ ਫੀਚਰ 'ਤੇ ਕੰਮ ਸ਼ੁਰੂ ਕਰ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ 'ਰੈੱਡ ਇਨਵੈਲਪ', ਜਿਸ ਨਾਲ ਯੂਜਰਜ਼ ਪੈਸੇ ਭੇਜ ਸਕਦੇ ਹਨ ਤੇ ਦੂਜਾ 'ਬ੍ਰੇਕਿੰਗ ਨਿਊਜ਼', ਰਾਹੀਂ ਆਪਣੇ ਆਲੇ-ਦੁਆਲੇ ਹੋ ਰਹੀਆਂ ਘਟਨਾਵਾਂ ਦੀ ਜਾਣਕਾਰੀ ਲੋਕਾਂ ਨੂੰ ਦੇਵੇਗਾ।