✕
  • ਹੋਮ

ਮੋਬਾਈਲ ਰਿਚਾਰਜ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਏਬੀਪੀ ਸਾਂਝਾ   |  05 Nov 2017 07:33 PM (IST)
1

ਇਸ ਮਹੀਨੇ ਜੇਕਰ ਤੁਸੀਂ ਆਪਣੇ ਮੋਬਾਈਲ ਨੰਬਰ 'ਤੇ ਰਿਚਾਰਜ ਨਹੀਂ ਕਰਾਇਆ ਤਾਂ ਅਸੀਂ ਤੁਹਾਨੂੰ ਮਹੀਨਾਵਰ ਪਲਾਨ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ। ਏਅਰਟੈੱਲ, ਜੀਓ, ਵੋਡਾਫੋਨ, ਆਈਡੀਆ ਤੇ ਬੀਐਸਐਨਐਲ ਟੈਲੀਕਾਮ ਨੈੱਟਵਰਕ 'ਤੇ ਇਸ ਮਹੀਨੇ ਬੇਹਤਰ ਪਲਾਨ ਹਨ।

2

ਜੀਓ ਨੇ 309 ਵਾਲੇ ਪਲਾਨ ਨੂੰ ਰਿਵਾਇਸ ਕੀਤਾ ਹੈ। ਹੁਣ ਇਹ ਪਲਾਨ 56 ਦਿਨ ਨਹੀਂ ਬਲਕਿ 49 ਦਿਨ ਦੀ ਵੈਧਤਾ ਨਾਲ ਆਵੇਗਾ। ਇਸ 'ਚ 49 ਜੀਬੀ ਡੇਟਾ ਤੇ ਅਸੀਮਤ ਲੋਕਲ-ਐਸਟੀਡੀ ਕਾਲਿੰਗ ਮਿਲੇਗੀ।

3

ਰਿਲਾਇੰਸ ਜੀਓ ਦੇ 399 ਰੁਪਏ ਵਾਲੇ ਪਲਾਨ 'ਚ ਤੁਹਾਨੂੰ 70 ਦਿਨਾਂ ਤੱਕ 70 ਜੀਬੀ ਡੇਟਾ ਤੇ ਅਸੀਮਿਤ ਲੋਕਲ-ਐਸਟੀਡੀ ਤੇ ਰੋਮਿੰਗ ਕਾਲ ਮਿਲੇਗੀ। ਹਰ ਦਿਨ ਇਸ ਪਲਾਨ 'ਚ 1 ਜੀਬੀ ਡੇਟਾ ਦੀ ਲਿਮਟ ਦਿੱਤੀ ਗਈ ਹੈ।

4

ਵੋਡਾਫੋਨ ਟੈਲੀਕਾਮ ਕੰਪਨੀ ਨੇ 496 ਰੁਪਏ ਦਾ ਨਵਾਂ ਟੈਰਿਫ਼ ਪਲਾਨ ਉਤਾਰਿਆ ਹੈ। ਇਸ ਨਵੇਂ ਪਲਾਨ ਦੀ ਵੈਲੇਡਿਟੀ 28 ਦਿਨ ਹੈ, ਜਿਸ 'ਚ ਗਾਹਕ ਨੂੰ ਹਰ ਦਿਨ 1 ਜੀਬੀ ਡੇਟਾ ਤੇ ਅਸੀਮਤ ਲੋਕਲ ਐਸਟੀਡੀ ਕਾਲਿੰਗ ਦਿੱਤੀ ਜਾਵੇਗੀ।

5

ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ 349 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਪਹਿਲਾਂ ਇਸ ਪਲਾਨ 'ਚ ਕੰਪਨੀ 1 ਜੀਬੀ ਡੇਟਾ ਹਰ ਦਿਨ ਤੇ ਅਸੀਮਤ ਕਾਲ ਦੇ ਰਹੀ ਹੈ। ਹੁਣ ਗਾਹਕ ਰੋਮਿੰਗ 'ਤੇ ਵੀ ਅਸੀਮਤ ਕਾਲ ਦਾ ਮਜ਼ਾ ਲੈ ਸਕਣਗੇ। ਇਸ ਦੇ ਨਾਲ ਹੀ 100 ਮੈਸੇਜ ਵੀ ਏਅਰਟੈਲ ਇਸ ਪਲਾਨ 'ਚ ਦੇ ਰਿਹਾ ਹੈ।

6

ਏਅਰਟੈੱਲ 4ਜੀ ਫ਼ੋਨ: ਇਸ ਦਿਵਾਲੀ ਮੌਕੇ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਕੈਸ਼ਬੈਕ ਆਫ਼ਰ ਦੇ ਨਾਲ 1,399 ਰੁਪਏ ਦੀ ਕੀਮਤ ਵਾਲਾ ਸਮਾਰਟਫ਼ੋਨ ਵੀ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫ਼ੋਨ ਨੂੰ ਖਰੀਦਣ ਵਾਲੇ ਯੂਜ਼ਰ ਨੂੰ 169 ਰੁਪਏ ਦਾ ਰੀਚਾਰਜ ਕਰਵਾਉਣ 'ਤੇ ਅਸੀਮਤ ਕਾਲਿੰਗ ਤੇ 512 ਐਮ.ਬੀ. ਡੇਟਾ ਰੋਜ਼ਾਨਾ ਮਿਲੇਗਾ।

7

ਵੋਡਾਫੋਨ ਨੇ 177 ਰੁਪਏ 'ਚ ਇੱਕ ਹੋਰ ਟੈਰਿਫ ਪਲਾਨ ਉਤਾਰਿਆ ਹੈ। ਇਹ ਪਲਾਨ ਵੀ 28 ਦਿਨ ਦੀ ਵੈਧਤਾ ਦੇ ਨਾਲ ਆਉਂਦਾ ਹੈ। ਜਿਸ 'ਚ ਹਰ ਦਿਨ ਗਾਹਕ ਨੂੰ 1 ਜੀਬੀ ਡੇਟਾ ਮਿਲੇਗਾ ਤੇ ਅਸੀਮਿਤ ਕਾਲਿੰਗ ਮਿਲੇਗੀ। ਇਹ ਪਲਾਨ ਨਵੇਂ ਵੋਡਾਫੋਨ ਉਪਭੋਗਤਾਵਾਂ ਲਈ ਹੀ ਹੋਵੇਗਾ।

8

ਆਈਡੀਆ ਨੇ 495 ਰੁਪਏ ਦਾ ਪਲਾਨ ਉਤਾਰਿਆ ਹੈ। ਇਸ 'ਚ ਹਰ ਦਿਨ 1 ਜੀਬੀ ਡੇਟਾ ਤੇ ਅਸੀਮਤ ਕਾਲਿੰਗ ਦੇ ਰਹੀ ਹੈ। ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ।

9

ਆਈਡੀਆ ਦੇ ਪਲਾਨ 'ਚ ਹਰ ਦਿਨ 300 ਮਿੰਟ ਤੇ ਇੱਕ ਹਫ਼ਤੇ 1200 ਮਿੰਟ ਤੱਕ ਮੁਫ਼ਤ ਕਾਲਿੰਗ ਕਰ ਸਕਦੇ ਹੋ ਪਰ ਇਹ ਪਲਾਨ ਨਵੇਂ ਪ੍ਰੀਪੇਡ ਉਪਭੋਗਤਾਵਾਂ ਲਈ ਹੀ ਹੋਵੇਗਾ।

  • ਹੋਮ
  • Gadget
  • ਮੋਬਾਈਲ ਰਿਚਾਰਜ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
About us | Advertisement| Privacy policy
© Copyright@2026.ABP Network Private Limited. All rights reserved.