ਲੱਭੀ ਗਈ ਉੱਡਣ ਵਾਲੀ ਗਲੈਰੀ
ਖੋਜਕਰਤਾਵਾਂ ਮੁਤਾਬਿਕ ਨਵੀਂ ਪ੍ਰਜਾਤੀ ਨੂੰ ਹੰਬੋਲਡਟਸ ਦੀ ਉੱਡਣ ਵਾਲੀ ਗਲੈਰੀ ਜਾਂ ਗਲਿਊਕੋਮਯਾਸ ਓਰੇਗੋਨੇਸਿਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਪ੍ਰਜਾਤੀ ਦੀਆਂ ਗਲੈਰੀਆਂ ਉੱਤਰੀ ਅਮਰੀਕਾ ਦੇ ਗੜਬੜਸ਼ੁਦਾ ਪ੍ਰਸ਼ਾਂਤ ਤੱਟੀ ਖੇਤਰ 'ਚ ਪਾਈਆਂ ਜਾਂਦੀਆਂ ਹਨ।
ਇਹ ਹੈਰਾਨ ਕਰਨ ਵਾਲੀ ਖੋਜ ਹੈ। ਖੋਜਕਰਤਾਵਾਂ ਨੇ ਕਿਹਾ ਕਿ ਦੁਨੀਆ 'ਚ ਉੱਡਣ ਵਾਲੀ ਗਲੈਰੀਆਂ ਦੀ ਇਹ 45ਵੀਂ ਪ੍ਰਜਾਤੀ ਹੈ। ਉੱਤਰੀ ਅਤੇ ਮੱਧ ਅਮਰੀਕਾ 'ਚ ਉੱਡਣ ਵਾਲੀ ਗਲੈਰੀਆਂ ਦੀਆਂ ਹੁਣ ਤਿੰਨ ਪ੍ਰਜਾਤੀਆਂ ਹੋ ਗਈਆਂ ਹਨ। ਇਹ ਆਕਾਰ 'ਚ ਛੋਟੀ, ਰਾਤ ਦੇ ਸਮੇਂ ਸਰਗਰਮ ਅਤੇ ਜੰਗਲੀ ਇਲਾਕਿਆਂ 'ਚ ਰਹਿੰਦੀ ਹੈ।
ਵਾਸ਼ਿੰਗਟਨ: ਵਿਗਿਆਨੀਆਂ ਨੇ ਉੱਤਰੀ ਅਮਰੀਕਾ 'ਚ ਉੱਡਣ ਵਾਲੀ ਗਲੈਰੀ ਦੀ ਨਵੀਂ ਪ੍ਰਜਾਤੀ ਲੱਭੀ ਹੈ। ਇਸ 'ਤੇ ਸੈਂਕੜੇ ਸਾਲ ਤੋਂ ਕਿਸੇ ਦੀ ਨਜ਼ਰ ਨਹੀਂ ਪਈ ਸੀ। ਇਸ ਪ੍ਰਜਾਤੀ ਦੀ ਗਲੈਰੀ ਪੰਛੀਆਂ ਜਾਂ ਚਮਗਾਦੜ ਵਾਂਗ ਤਾਂ ਨਹੀਂ ਉੱਡ ਸਕਦੀ ਪਰ ਇਕ ਦਰੱਖਤ ਤੋਂ ਦੂਜੇ ਦਰੱਖਤ ਤਕ ਉੱਡਣ 'ਚ ਜ਼ਰੂਰ ਸਮਰੱਥ ਹੁੰਦੀ ਹੈ।
ਇਨ੍ਹਾਂ ਨੂੰ ਹਾਲੇ ਤਕ ਆਮ ਤੌਰ 'ਤੇ ਉੱਤਰ ਦੀ ਉੱਡਣ ਵਾਲੀ ਗਲੈਰੀ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਮ ਕੇਨਜੀ ਨੇ ਕਿਹਾ ਕਿ ਪਿਛਲੇ 200 ਸਾਲ ਤੋਂ ਅਸੀਂ ਇਹੀ ਸਮਝਦੇ ਰਹੇ ਕਿ ਉੱਤਰ ਪੱਛਮ 'ਚ ਉੱਡਣ ਵਾਲੀਆਂ ਗਲੈਰੀਆਂ ਦੀ ਸਿਰਫ਼ ਇਕ ਪ੍ਰਜਾਤੀ ਹੈ।