ਈਸਟਰ ਜ਼ਿਲ੍ਹਾ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਭਾਰਤੀ ਕ੍ਰਿਕਟ ਟੀਮ ਦੀ ਤਸਵੀਰ ਨਾਲ ਸੰਦੇਸ਼ ਜਾਰੀ ਕੀਤਾ ਹੈ ਕਿ ਸਾਡੇ ਦੇਸ਼ ਵਿੱਚ ਇਹ ਗਰੁੱਪ ਦੌਰੇ 'ਤੇ ਹੈ ਤੇ ਵਿਚਾਰੇ ਨਿਊਜ਼ੀਲੈਂਡਰਾਂ ਨੂੰ ਦਿਖਾਈ ਦਿੰਦਿਆਂ ਹੀ ਬੁਰੀ ਤਰ੍ਹਾਂ ਧੋਂਦੇ ਹਨ। ਇਨ੍ਹਾਂ ਤੋਂ ਉਦੋਂ ਹੋਰ ਵੀ ਧਿਆਨ ਦੇਣ ਦੀ ਲੋੜ ਹੈ ਜਦ ਇਹ ਬੈਟ ਆਦਿ ਚੁੱਕੀ ਹੋਣ।
ਆਪਣੀ ਪੁਲਿਸ ਦੀ ਇਸ ਚਟਪਟੀ ਟਿੱਪਣੀ 'ਤੇ ਨਿਊਜ਼ੀਲੈਂਡ ਦੇ ਸਾਬਕਾ ਆਲ ਰਾਊਂਡਰ ਸਕੌਟ ਸਟਾਇਰਿਸ ਨੇ ਵੀ ਚੁਟਕੀ ਲਈ। ਉਨ੍ਹਾਂ ਆਪਣੇ ਟਵਿੱਟਰ ਖਾਤੇ 'ਤੇ ਪੁਲਿਸ ਦੇ ਸੰਦੇਸ਼ ਨੂੰ ਬੇਹੱਦ ਚਤੁਰ ਲਿਖ ਕੇ ਸਾਂਜਾ ਕੀਤਾ। ਜ਼ਿਕਰੋਯਗ ਹੈ ਕਿ ਭਾਰਤ ਤੇ ਨਿਊਜ਼ਲੈਂਡ ਦਰਮਿਆਨ ਪੰਜ ਇੱਕ ਦਿਨਾਂ ਮੈਚਾਂ ਦੀ ਲੜੀ ਜਾਰੀ ਹੈ, ਇਸ ਲੜੀ 'ਚ ਭਾਰਤ ਮੇਜ਼ਬਾਨ ਨਾਲੋਂ 2-0 ਨਾਲ ਅੱਗੇ ਹੈ।