✕
  • ਹੋਮ

ਪੈਸੇ ਨਾ ਮਿਲਣ ਕਾਰਨ ਲੋਕਾਂ ਰਜਾਈਆਂ ਲੈਕੇ ਬੈਂਕਾਂ ਅੱਗੇ ਲਾਏ ਡੇਰੇ

ਏਬੀਪੀ ਸਾਂਝਾ   |  02 Dec 2016 12:07 PM (IST)
1

2

3

4

ਉਨ੍ਹਾਂ ਕਿਹਾ ਕਿ ਇੱਕ ਪਾਸੇ ਟੈਲੀਵਿਜ਼ਨ ਵਿੱਚ ਬੈਂਕਾਂ ਤੇ ਏਟੀਐਮਾਂ ’ਚੋ ਪੈਸੇ ਵੰਡਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸੱਚ ਇਹ ਹੈ ਕਿ ਪੈਸੇ ਨਾ ਮਿਲਣ ਕਰਕੇ ਲੋਕਾਂ ਨੂੰ ਰਾਤ ਨੂੰ ਵੀ ਧੱਕੇ ਖਾਣੇ ਪੈ ਰਹੇ ਹਨ।

5

ਸੱਭ ਤੋਂ ਮਾੜੀ ਹਾਲਤ ਅਲਾਹਾਬਾਦ ਬੈਂਕ ਦੀ ਹੈ ਜਿਥੇ ਸਿਰਫ਼ ਆਪਣੇ ਚਹੇਤਿਆਂ ਦੇ ਚੈਕ ਲਏ ਜਾਂਦੇ ਹਨ ਜਿਸ ਬਾਰੇ ਬੈਂਕ ਦੇ ਕੋਲਕਾਤਾ ਹੈਡ ਆਫਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਸੁਧਾਰ ਨਹੀਂ ਹੋਇਆ। ਧਰਨਾਕਾਰੀਆਂ ਵਿੱਚ ਔਰਤਾਂ, ਬਜ਼ੁਰਗ ਤੇ ਆਮ ਲੋਕ ਹਨ ਜਿਹੜੇ ਠੰਢ ਤੋਂ ਬਚਣ ਲਈ ਬਾਕਾਇਦਾ ਰਜਾਈਆਂ, ਚੈੱਕ ਬੁੱਕਾਂ, ਪਾਸ ਬੁੱਕਾਂ ਅਤੇ ਏਟੀਐਮ ਕਾਰਡ ਘਰੋਂ ਲੈ ਕੇ ਆਏ ਹਨ।

6

ਸੰਗਰੂਰ ਜਿਲ੍ਹੇ ਦੇ ਲਹਿਰਗਾਗਾ ਦੇ ਸਟੇਟ ਬੈਂਕ ਆਫ਼ ਪਟਿਆਲਾ ਵਿੱਚ ਵੀ ਪੱਕੇ ਤੌਰ ’ਤੇ ਲੋਕਾਂ ਨੇ ਦਿਨ ਰਾਤ ਦਾ ਧਰਨਾ ਲਾ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਉਹ ਪਿਛਲੇ ਦਿਨਾਂ ਤੋਂ ਪੈਸੇ ਕਢਵਾਉਣ ਲਈ ਧੱਕੇ ਖਾ ਰਹੇ ਹਨ ਪਰ ਉਨ੍ਹਾਂ ਨੂੰ ਪੈਸੇ ਦੇਣ ਦੀ ਬਜਾਏ ਅਧਿਕਾਰੀ ਆਪਣੇ ਚਹੇਤਿਆਂ ਨੂੰ ਕਥਿਤ ਰਾਤ ਸਮੇਂ ਪੈਸੇ ਵੰਡ ਦਿੰਦੇ ਹਨ।

7

ਬੈਂਕਾਂ ਵਿੱਚੋਂ ਖਪਤਕਾਰਾਂ ਨੂੰ ਆਪਣੇ ਹੀ ਪੈਸੇ ਨਾ ਮਿਲਣ ਕਾਰਨ ਲੋਕਾਂ ’ਚ ਭਾਰੀ ਰੋਸ ਹੈ ਅਤੇ ਠੰਢ ਦੇ ਬਾਵਜੂਦ ਖਪਤਕਾਰ ਬੈਂਕਾਂ ਅੱਗੇ ਦਿਨ ਰਾਤ ਧਰਨਾ ਲਾਉਣ ਲਈ ਤੇ ਨਾਅਰੇਬਾਜੀ ਕਰਨ ਲਈ ਮਜ਼ਬੂਰ ਹੋ ਰਹੇ ਹਨ।

  • ਹੋਮ
  • ਅਜ਼ਬ ਗਜ਼ਬ
  • ਪੈਸੇ ਨਾ ਮਿਲਣ ਕਾਰਨ ਲੋਕਾਂ ਰਜਾਈਆਂ ਲੈਕੇ ਬੈਂਕਾਂ ਅੱਗੇ ਲਾਏ ਡੇਰੇ
About us | Advertisement| Privacy policy
© Copyright@2025.ABP Network Private Limited. All rights reserved.