✕
  • ਹੋਮ

ਦੁਨੀਆ ਦੇ ਇਨ੍ਹਾਂ ਦੇਸ਼ਾਂ ਵਿੱਚ ਕਿਵੇਂ ਦੀਆਂ ਚੀਜ਼ਾਂ ਹਨ ਬੈਨ, ਜਾਣ ਕੇ ਤੁਸੀਂ ਆਪਣਾ ਮੱਥਾ ਫੜ ਲਓਗੇ

ਏਬੀਪੀ ਸਾਂਝਾ   |  08 Dec 2016 04:47 PM (IST)
1

ਫਰੈਂਕਫਰਟ ਵਿੱਚ ਸਕੇਟਿੰਗ ਕਰਨ ਲਈ ਤੁਹਾਡੀ ਸਪੀਡ 50 ਮੀਲ ਹੋਣੀ ਚਾਹੀਦੀ ਹੈ: ਸਿਰ ਫੋੜ ਦੋ ਬੱਚਿਆਂ ਦੇ. . .

2

ਰੈੱਡ ਬੁੱਲ ਦੀ ਨੋ ਐਂਟਰੀ: ਰੈੱਡ ਬੁੱਲ ਦੁਨੀਆ ਭਰ ਵਿੱਚ ਪੀਤਾ ਜਾਣ ਵਾਲਾ ਐਨਰਜੀ ਡ੍ਰਿੰਕ ਹੈ ਲੇਕਿਨ ਫ਼ਰਾਂਸ ਵਿੱਚ ਰੈੱਡ ਬੁੱਲ ਵਿੱਚ ਟੈਰੇਨ ਕੈਮੀਕਲ ਦੇ ਮਿਲਣ 'ਤੇ 2008 ਵਿੱਚ ਇਸ ਉੱਤੇ ਰੋਕ ਲਗਾ ਦਿੱਤੀ ਗਈ।

3

ਇਟਲੀ ਵਿੱਚ ਪਨੀਰ ਦੀ ਕੰਪਨੀ ਵਿੱਚ ਕੰਮ ਕਰਦੇ ਸਮੇਂ ਸੋਣਾ ਮਨ੍ਹਾਂ ਹੈ: ਸਾਰਿਆਂ ਨੂੰ ਪਤਾ ਹੈ ਕੰਮ ਕਰਦੇ ਵਕਤ ਸੁੱਤਾ ਨਹੀਂ ਜਾਂਦਾ।

4

ਇਟਲੀ ਦੇ ਕੈਪਰੀ ਵਿੱਚ ਰੌਲਾ ਕਰਨ ਵਾਲੇ ਜੁੱਤੇ ਅਤੇ ਚੱਪਲ ਬੈਨ ਹਨ:

5

ਫਲੋਰੀਡਾ ਵਿੱਚ ਉਹ ਹੀ ਔਰਤਾਂ ਸਕਾਈ ਡਰਾਈਵ ਕਰ ਸਕਦੀਆਂ ਹਨ ਜੋ ਸ਼ਾਦੀਸ਼ੁਦਾ ਹਨ: ਚਲੋ ਕਿਤੇ ਤਾਂ ਪਤੀਆਂ ਦੇ ਹੁਕਮ ਦੀ ਜ਼ਰੂਰਤ ਤਾਂ ਪਈ।

6

ਅਮਰੀਕਾ ਵਿੱਚ ਕਿੰਡਰ ਜੋਏ ਨੂੰ ਨਾ: ਕਿੰਡਰ ਜੋਏ ਜਾਂ ਕਿੰਡਰ ਸਰਪ੍ਰਾਈਜ਼ ਐੱਗ ਬੱਚਿਆਂ ਨੂੰ ਬੇਹੱਦ ਪਸੰਦ ਹੈ, ਲੇਕਿਨ ਅਮਰੀਕਾ ਵਿੱਚ ਕਿੰਡਰ ਜੋਏ ਉੱਤੇ ਬੈਨ ਲੱਗਾ ਹੋਇਆ ਹੈ। ਅਮਰੀਕਾ ਵਿੱਚ ਜੇਕਰ ਤੁਹਾਡੇ ਕੋਲ ਕਿੰਡਰ ਐੱਗ ਮਿਲਿਆ ਤਾਂ ਤੁਹਾਨੂੰ 2,500 ਡਾਲਰ ਯਾਨੀ ਭਾਰਤ ਦੇ ਕਰੀਬ 1 ਲੱਖ 66 ਹਜ਼ਾਰ ਰੁਪਏ ਦਾ ਫਾਈਨ ਲੱਗ ਸਕਦਾ ਹੈ। ਇਸ ਚਾਕਲੇਟ ਐੱਗ ਵਿੱਚ ਸਰਪ੍ਰਾਈਜ਼ ਟੋਏ ਲੁੱਕਿਆ ਹੁੰਦਾ ਹੈ। ਬੱਚਿਆਂ ਦੇ ਗਲੇ ਵਿੱਚ ਫੱਸਣ ਦੇ ਡਰ ਤੋਂ ਇਸ ਉਪਰ ਬੈਨ ਲਗਾਇਆ ਗਿਆ। ਭਾਰਤ ਵਿੱਚ ਇਸ ਦੀ ਵਿਕਰੀ ਧੜੱਲੇ ਨਾਲ ਹੁੰਦੀ ਹੈ।

7

ਵਾਸ਼ਿੰਗਟਨ ਦੇ ਵਿਲਬੁਰ ਵਿੱਚ ਬਦਸੂਰਤ ਘੋੜੇ ਉੱਤੇ ਬੈਠ ਕੇ ਸਵਾਰੀ ਕਰਨਾ ਬੈਨ ਹੈ: ਐ ਲਓ ਘੋੜੇ ਦੀ ਵੀ ਮੁੰਹ ਦਿਖਾਈ ਹੋਵੇਗੀ।

8

ਓਟਮਵਾ, ਇਓਵਾ ਵਿੱਚ ਲੜਕੀਆਂ ਵੱਲ ਪਲਕਾਂ ਨਹੀਂ ਝਪਕਾ ਸਕਦੇ: ਇੱਥੇ ਨਾ ਕਰੋ ਨੈਨ ਮਟੱਕਾ।

9

ਸ਼ਾਦੀਸ਼ੁਦਾ ਔਰਤਾਂ ਨਹੀਂ ਪੀ ਸਕਦੀਆਂ ਇੱਕ ਗਲਾਸ ਤੋਂ ਜ਼ਿਆਦਾ ਸ਼ਰਾਬ: ਲਾ ਪਾਜ਼, ਬੋਲੀਵਿਆਮੇਂ ਵਿਚ ਵਿਆਹੁਤਾ ਔਰਤਾਂ ਨੂੰ ਇੱਕ ਗਲਾਸ ਤੋਂ ਜ਼ਿਆਦਾ ਵਾਈਨ ਪੀਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਠੀਕ ਗੱਲ ਹੈ, ਪੀਣ ਤੋਂ ਪਹਿਲਾਂ ਹੀ ਬੀਵੀਆਂ ਇੰਨੀ ਹਾਈ ਰਹਿੰਦੀਆਂ ਹਨ। ਪੀਣ ਦੇ ਬਾਅਦ ਤਾਂ ਪਤਾ ਨਹੀਂ ਕੀ ਕਹਰ ਮਚਾ ਦੇਣਗੀਆਂ।

10

ਓਕਲਾਹੋਮਾ ਵਿੱਚ ਕੁੱਤੇ ਨੂੰ ਚਿੜਾਉਣ ਉੱਤੇ ਜੇਲ੍ਹ ਹੋ ਸਕਦੀ ਹੈ: ਉੱਥੇ ਚਿੜਾਉਣ ਲਈ ਬਸ ਕੁੱਤਾ ਹੀ ਮਿਲਦਾ ਹੈ?

11

ਡਾਂਸ ਕਰਨ ਉੱਤੇ ਬੈਨ ਹੈ: ਜਾਪਾਨ ਦੀ ਨਾਈਟ ਲਾਈਫ ਦੁਨੀਆ ਭਰ ਵਿੱਚ ਮਸ਼ਹੂਰ ਹੈ ਲੇਕਿਨ ਡਾਂਸ ਨਾ ਕਰਨ ਦੇ ਲਈ। ਜਾਪਾਨ ਵਿੱਚ 1948 ਤੋਂ ਨਾਈਟ ਕਲੱਬਾਂ ਵਿੱਚ ਡਾਂਸ ਉੱਤੇ ਰੋਕ ਹੈ। ਭਲਾ ਇਹ ਵੀ ਕੋਈ ਨਾਈਟ ਲਾਈਫ ਹੈ ਜਿੱਥੇ ਪੱਬ ਜਾ ਕੇ ਵੀ ਡਾਂਸ ਨਹੀਂ ਕਰ ਸਕਦੇ।

12

ਜੇਕਰ ਮੁੰਡਿਆਂ ਨੇ ਚੋਟੀ ਬਣਾਈ ਤਾਂ: ਨਵੇਂ-ਨਵੇਂ ਹੇਅਰਸਟਾਈਲ ਬਣਾਉਣ ਵਿੱਚ ਮੁੰਡੇ ਵੀ ਕਿਸੇ ਤੋਂ ਘੱਟ ਨਹੀਂ ਹਨ। ਲੇਕਿਨ ਕੋਈ ਚੋਟੀ ਵਾਲਾ ਮੁੰਡਾ ਈਰਾਨ ਜਾਣ ਦੀ ਸੋਚ ਰਿਹਾ ਹੈ ਤਾਂ ਉਹ ਜਾਂ ਤਾਂ ਇੱਥੇ ਜਾਣ ਦਾ ਖਿਆਲ ਛੱਡ ਦਵੇ ਜਾਂ ਚੋਟੀ ਕਟਵਾ ਲਵੇ। ਈਰਾਨ ਵਿੱਚ ਚੋਟੀ ਨੂੰ ਗਲਤ ਹੇਅਰਸਟਾਈਲ ਮੰਨਿਆ ਜਾਂਦਾ ਹੈ ਜਿਸ ਕਰਕੇ ਇਸ ਉੱਤੇ ਬੈਨ ਲੱਗਿਆ ਹੋਇਆ ਹੈ।

13

ਇੱਥੇ ਚਿਊਇੰਗ ਗਮ ਚਬਾਉਣਾ ਬੈਨ ਹੈ:ਟਾਈਮ ਪਾਸ ਕਰਨ ਲਈ ਸਭ ਤੋਂ ਚੰਗੀ ਚੀਜ ਹੈ ਚਿਊਇੰਗ ਗਮ। ਲੇਕਿਨ ਸਿੰਗਾਪੁਰ ਵਿੱਚ 1992 ਤੋਂ ਚਿਊਇੰਗ ਗਮ ਚਬਾਉਣਾ ਬੈਨ ਹੈ। ਸਿੰਗਾਪੁਰ ਵਿੱਚ ਸਿਰਫ ਦਵਾਈ ਦੇ ਰੂਮ ਵਿੱਚ ਚਿਊਇੰਗ ਗਮ ਖਾਈ ਜਾ ਸਕਦੀ ਹੈ ਉਹ ਵੀ ਉਦੋਂ ਜਦੋਂ ਡਾਕਟਰ ਤੁਹਾਨੂੰ ਸਲਾਹ ਦਵੇ।

14

ਆਸਟ੍ਰੇਲੀਆ ਦੇ ਮੇਲਬੋਰਨ ਵਿੱਚ ਮਰਦਾਂ ਦੇ ਗਾਊਨ ਪਹਿਨਣ ਉੱਤੇ ਬੈਨ ਹੈ:

15

ਬਲੂ ਜੀਂਸ ਪਹਿਨਣ ਉੱਤੇ ਸਜ਼ਾ:ਉੱਤਰੀ ਕੋਰੀਆ ਵਿੱਚ ਤੁਸੀਂ ਕਿਸੇ ਵੀ ਰੰਗ ਦੀ ਜੀਂਸ ਪਾ ਸਕਦੇ ਹੋ, ਲੇਕਿਨ ਗਲਤੀ ਨਾਲ ਵੀ ਬਲੂ ਜੀਂਸ ਨਾ ਪਾਉਣਾ। ਕੋਰੀਆ ਅਤੇ ਅਮਰੀਕਾ ਦੀ ਦੁਸ਼ਮਣੀ ਤਾਂ ਸਭ ਜਾਣਦੇ ਹੀ ਹਨ। ਬਲੂ ਜੀਂਸ ਅਮਰੀਕਾ ਨਾਲ ਜੁੜੀ ਹੋਈ ਹੈ ਇਸਲਈ ਉੱਤਰੀ ਕੋਰੀਆ ਵਿੱਚ ਇਸ ਰੰਗ ਦੀ ਜੀਂਸ ਉੱਤੇ ਬੈਨ ਹੈ।

16

ਅਲਬਰਟਾ ਦੇ ਇੱਕ ਸ਼ਹਿਰ ਵਿੱਚ ਕਿਸੇ ਉੱਤੇ ਚੀਖਣਾ ਤਾਂ ਦੂਰ ਹੌਲੀ ਜਿਹੀ ਗਾਲ੍ਹ ਦੇਣੀ ਵੀ ਬੈਨ ਹੈ: ਸਾਡੇ ਦੇਸ਼ ਵਿੱਚ ਚੀਖਣਾ ਇੱਕ ਸ਼ੌਕ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਅਤੇ ਗਾਲ੍ਹਾਂ ਦੀ ਤਾਂ ਗੱਲ ਹੀ ਨਾ ਕਰੋ।

  • ਹੋਮ
  • ਅਜ਼ਬ ਗਜ਼ਬ
  • ਦੁਨੀਆ ਦੇ ਇਨ੍ਹਾਂ ਦੇਸ਼ਾਂ ਵਿੱਚ ਕਿਵੇਂ ਦੀਆਂ ਚੀਜ਼ਾਂ ਹਨ ਬੈਨ, ਜਾਣ ਕੇ ਤੁਸੀਂ ਆਪਣਾ ਮੱਥਾ ਫੜ ਲਓਗੇ
About us | Advertisement| Privacy policy
© Copyright@2026.ABP Network Private Limited. All rights reserved.