ਜਨਤਾ ਲਈ ਪ੍ਰਦਰਸ਼ਿਤ ਹੋਵੇਗੀ ਦੁਨੀਆ ਦੀ ਸਭ ਤੋਂ ਵੱਡੀ ਮੁੰਦਰੀ
ਏਬੀਪੀ ਸਾਂਝਾ | 29 Jan 2018 01:13 PM (IST)
ਦੁਬਈ-ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਾਰਜਾਹ ਦੇ ਸ਼ਾਪਿੰਗ ਮਾਲ ਨੇ ਕਿਹਾ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਮੁੰਦਰੀ 'ਨਜਮਾਤ ਤੈਬਾ' ਨੂੰ ਪ੍ਰਦਰਸ਼ਿਤ ਕਰਨ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਾਲ 'ਚ ਆਉਣ ਵਾਲੇ ਗਾਹਕ ਇਸ 30 ਲੱਖ ਡਾਲਰ ਦੇ ਮਾਸਟਰ ਪੀਸ ਨੂੰ ਦੇਖਣ ਦਾ ਮੌਕਾ ਪਾ ਸਕਦੇ ਹਨ। 21 ਕੈਰੇਟ ਦੀ ਇਸ ਮੁੰਦਰੀ ਦਾ ਭਾਰ 63.856 ਕਿਲੋਗਰਾਮ ਹੈ ਤੇ ਇਸ ਵਿਚ ਬਹੁਤ ਕੀਮਤੀ ਨਗੀਨੇ ਤੇ ਹੀਰਿਆਂ ਦਾ ਭਾਰ 5.1 ਕਿਲੋਗਰਾਮ ਹੈ। ਇਸ ਦੇ ਨਾਲ-ਨਾਲ ਇਸ ਵਿਚ 615 ਸਵਾਰੋਵਸਕੀ ਕਿ੍ਸਟਲ ਲੱਗੇ ਹੋਏ ਹਨ ਤੇ ਇਸ ਨੂੰ 'ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡ' ਨੇ ਵੀ ਮਾਨਤਾ ਦੇ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਕਿ 'ਨਜਮਾਤ ਤੈਬਾ' ਦਾ ਨਿਰਮਾਣ ਸਾਲ 2000 'ਚ ਕੀਤਾ ਗਿਆ ਸੀ ਤੇ ਉਸ ਸਮੇਂ ਇਸ ਦੀ ਕੀਮਤ 5,47,000 ਡਾਲਰ ਸੀ।