ਨਿਊਯਾਰਕ : ਇਸ ਯੂਨੀਵਰਸਿਟੀ ਦੇ ਕੋਰਸ ਖਾਸ ਹਨ ਕਿਉਂਕੀ ਏਥੇ ਔਰਤਾਂ ਨੂੰ ਖਾਸ ਕਿਸਮ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸਨੂੰ ਸ਼ੂਗਰ ਬੇਬੀ ਕੋਰਸ ਦਾ ਨਾਂਅ ਦਿੱਤਾ ਗਿਆ ਹੈ। ਇਸ ਕੋਰਸ ਨੂੰ ਚਲਾਉਣ ਵਾਲੀ ਕਾਰਲਾ ਅਬੋਨੀਆ ਖੁਦ 37 ਸਾਲ ਦੀ ਔਰਤ ਹੈ। ਕੋਰਸ ਦੌਰਾਨ ਔਰਤਾਂ ਨੂੰ ਸੈਕਸੁਏਲਿਟੀ, ਅੰਡਰਸਟੈਡਿੰਗ, ਜੈਨਰੋਸਿਟੀ, ਐਟਰੈਕਸ਼ਨ ਅਤੇ ਰੈਸੀਪ੍ਰੋਕੇਸਿਟੀ ਵਰਗੇ ਵਿਸ਼ਿਆ ਤੇ ਟ੍ਰੇਨ ਕੀਤਾ ਜਾਂਦਾ ਹੈ। ਕੋਰਸ ਤੋਂ ਬਾਦ ਔਰਤਾਂ ਜਿਆਦਾ ਦਿਲ ਖਿੱਚਵੀਆਂ ਅਤੇ ਸਟਾਈਲਿਸ਼ ਹੋ ਜਾਂਦੀਆ ਹਨ। ਕਾਰਲਾ ਦੀ ਖਿੱਚ ਦੀ ਇਹ ਸਥਿੱਤੀ ਹੈ ਕਿ ਕਰੋੜਪਤੀ ਮਰਦ ਵੀ ਉਸਦੀ ਖਿੱਚ ਵਿਚ ਖਿੱਚੇ ਚਲੇ ਆਉਂਦੇ ਹਨ। ਉਹ ਉਸਨੂੰ ਮਹਿੰਗੇਂ ਤੋਹਫ਼ੇ ਦੇ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਇਸ ਕੰਮ ਦੇ ਸਿਲਸਿਲੇ ਵਿਚ ਕਾਰਲਾ ਪੂਰੀ ਦੁਨੀਆ ਦੀ ਸੈਰ ਕਰ ਚੁੱਕੀ ਹੈ।