✕
  • ਹੋਮ

ਹੁਣ ਇਨਸਾਨੀ ਦਿਮਾਗ਼ ਨੂੰ ਛੋਹਣ ਤੋਂ ਲੈ ਕੇ ਤਸਵੀਰਾਂ ਵੀ ਖਿੱਚਵਾ ਸਕਦੇ ਹੋ, ਪੜ੍ਹੋ ਰੌਚਕ ਜਾਣਕਾਰੀ

ਏਬੀਪੀ ਸਾਂਝਾ   |  27 Sep 2018 02:46 PM (IST)
1

ਇਹ ਭਾਰਤ ਦਾ ਇਕਲੌਤਾ ਅਜਿਹਾ ਅਜਾਇਬ ਘਰ ਹੈ। (ਤਸਵੀਰਾਂ-ਇੰਸਟਾਗ੍ਰਾਮ)

2

ਜੋ ਵੀ ਇਸ ਮਿਊਜ਼ੀਅਮ ਵਿੱਚ ਪਹਿਲੀ ਵਾਰ ਆਉਂਦਾ ਹੈ, ਉਸ ਦਾ ਲਾਈਫ਼ਟਾਈਮ ਤਜ਼ਰਬਾ ਹੈ।

3

ਇਸ ਸਭ ਤੋਂ ਇਲਾਵਾ ਮਿਊਜ਼ੀਅਮ ਵਿੱਚ ਇਨਸਾਨਾਂ ਦੇ ਸਰੀਰ ਦੇ ਵੱਖ-ਵੱਖ ਪਾਰਟ ਜਿਨ੍ਹਾਂ ਵਿੱਚ ਲਗਾਤਾਰ ਸਿਗਰਟਨੋਸ਼ੀ ਕਰਨ ਵਾਲੇ (ਚੇਨ ਸਮੋਕਰ) ਦੇ ਪੈਂਕ੍ਰਿਆਜ਼ ਗ੍ਰਸਤ ਫੇਫੜੇ, ਗੁਰਦੇ, ਦਿਲ, ਵੌਇਸ ਬੌਕਸ ਤੇ ਕੰਕਾਲ ਵੀ ਸਾਂਭੇ ਗਏ ਹਨ।

4

ਹੈਰਾਨੀ ਦੀ ਗੱਲ ਇਹ ਹੈ ਕਿ ਇਨਸਾਨੀ ਦਿਮਾਗ਼ੀ ਵਿੱਚ ਪਾਰਕਿਨਸਨ, ਸਕਿਟਸਫ੍ਰੀਨਿਆ ਵਰਗੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਵਿੱਚ ਦਿਮਾਗ ਇੱਕਦਮ ਵੱਖਰਾ ਹਨ। ਇੱਥੇ ਕੁਝ ਦਿਮਾਗਾਂ 'ਤੇ ਲੇਬਲ ਵੀ ਲੱਗਿਆ ਹੋਇਆ ਹੈ ਕਿ ਕਿਹੜਾ ਕਿਸ ਸੱਟ (ਇੰਜਰੀ) ਜਾਂ ਬਿਮਾਰੀ ਵਿੱਚੋਂ ਗੁਜ਼ਰਿਆ ਹੈ।

5

ਇਸ ਮਿਊਜ਼ੀਅਮ ਵਿੱਚ ਵੱਖ-ਵੱਖ ਤਰ੍ਹਾਂ ਦੇ ਇਨਸਾਨੀ ਦਿਮਾਗ ਹਨ। ਉਨ੍ਹਾਂ ਲੋਕਾਂ ਦੇ ਦਿਮਾਗਾਂ ਨੂੰ ਵੀ ਰਿੱਖਿਆ ਗਿਆ ਹੈ ਕਿ ਜੋ ਗੰਭੀਰ ਤੇ ਵਿਲੱਖਣ ਬਿਮਾਰੀਆਂ ਦਾ ਸ਼ਿਕਾਰ ਸਨ।

6

ਇਸ ਹਸਪਤਾਲ ਵਿੱਚ ਮੌਜੂਦ ਪ੍ਰਮੁੱਖ ਖੋਜਕਾਰ, ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਹੇ ਹਨ ਕਿ ਉਹ ਵੱਧ ਤੋਂ ਵੱਧ ਇਸ ਮਿਊਜ਼ੀਅਮ ਵਿੱਚ ਆਉਣ ਤੇ ਇਨਸਾਨੀ ਦਿਮਾਗ਼ ਨਾਲ ਜੁੜੀਆਂ ਰਹੱਸਮਈ ਗੱਲਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ।

7

ਇਹ ਅਜਾਇਬ ਘਰ ਹੁਣ ਵਿਦਿਆਰਥੀਆਂ ਤੇ ਸੈਲਾਨੀਆਂ ਲਈ ਵੀ ਖੋਲ੍ਹ ਦਿੱਤਾ ਗਿਆ ਹੈ। ਲੋਕ ਇੱਥੇ ਆ ਕੇ ਇਨਸਾਨੀ ਦਿਮਾਗ ਨੂੰ ਨਾ ਸਿਰਫ਼ ਛੋਹ ਸਕਦੇ ਹਨ, ਬਲਕਿ ਹੱਥ ਵਿੱਚ ਫੜ ਕੇ ਤਸਵੀਰਾਂ ਵੀ ਖਿੱਚਵਾ ਸਕਦੇ ਹਨ।

8

ਬੈਂਗਲੁਰੂ ਵਿੱਚ ਸਥਿਤ ਇਸ ਮਿਊਜ਼ੀਅਮ ਦਾ ਨਾਂ NIMHANS ਹੈ। ਆਪਣੀ ਕਿਸਮ ਦਾ ਵੱਖਰਾ ਇਹ ਅਜਾਇਬ ਘਰ ਕੌਮੀ ਅਦਾਰਾ ਮਾਨਸਿਕ ਸਿਹਤ ਨਾੜੀ (ਨਿਊਰੋ) ਵਿਗਿਆਨ ਕੇਂਦਰ ਵਿੱਚ ਸਥਿਤ ਹੈ।

9

ਇਸ ਅਜਾਇਬ ਘਰ ਵਿੱਚ ਤੁਸੀਂ ਸਿਰਫ਼ ਵੱਖ-ਵੱਖ ਇਨਸਾਨੀ ਦਿਮਾਗਾਂ ਨੂੰ ਨਾ ਸਿਰਫ਼ ਦੇਖ ਸਕਦੇ ਹੋ, ਬਲਕਿ ਉਨ੍ਹਾਂ ਨੂੰ ਛੂਹ ਵੀ ਸਕਦੇ ਹੋ।

10

ਜੀ ਹਾਂ, ਹੁਣ ਅਜਿਹਾ ਸੰਭਵ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਪਹਿਲੇ ਹਿਊਮਨ ਬ੍ਰੇਨ ਮਿਊਜ਼ੀਅਮ ਬਾਰੇ ਦੱਸਣ ਜਾ ਰਹੇ ਹਨ।

11

ਪੂਰੀ ਦੁਨੀਆ ਵਿੱਚ ਵੱਖ-ਵੱਖ ਵਿਸ਼ਿਆਂ ਤੇ ਖੇਤਰਾਂ ਵਿੱਚ ਅਜਾਇਬ ਘਰ ਬਣੇ ਹੋਏ ਹਨ ਪਰ ਕੀ ਤੁਸੀਂ ਕਦੇ ਅਜਿਹੇ ਮਿਊਜ਼ੀਅਮ ਬਾਰੇ ਸੁਣਿਆ ਹੈ ਜਿੱਥੇ ਅਸਲ ਇਨਸਾਨ ਦੇ ਦਿਮਾਗ ਨੂੰ ਵੀ ਛੋਹ ਸਕਦੇ ਹੋ?

  • ਹੋਮ
  • ਅਜ਼ਬ ਗਜ਼ਬ
  • ਹੁਣ ਇਨਸਾਨੀ ਦਿਮਾਗ਼ ਨੂੰ ਛੋਹਣ ਤੋਂ ਲੈ ਕੇ ਤਸਵੀਰਾਂ ਵੀ ਖਿੱਚਵਾ ਸਕਦੇ ਹੋ, ਪੜ੍ਹੋ ਰੌਚਕ ਜਾਣਕਾਰੀ
About us | Advertisement| Privacy policy
© Copyright@2025.ABP Network Private Limited. All rights reserved.