ਹਿਮਾਚਲ 'ਚ ਕੁਦਰਤ ਦਾ ਕਹਿਰ, ਅਜੇ ਵੀ ਹਜ਼ਾਰਾਂ ਲੋਕ ਰਾਹ 'ਚ ਫਸੇ
ਬਾਹਰ ਤੋਂ ਆਉਣ ਵਾਲੇ ਲੋਕ ਕਈ ਦੂਰ-ਦੁਰੇਡੇ ਥਾਵਾਂ 'ਤੇ ਫਸੇ ਹੋਏ ਹਨ। ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ 22 ਸਤੰਬਰ ਤੋਂ 24 ਸਤੰਬਰ ਨੂੰ ਬੱਦਲ ਫਟਣ ਦੀਆਂ ਘਟਨਾਵਾਂ, ਭਾਰੀ ਬਾਰਸ਼ ਤੇ ਉੱਚੀਆਂ ਥਾਵਾਂ 'ਤੇ ਬਰਫਬਾਰੀ ਨਾਲ ਹਿਮਾਚਲ 'ਚ ਹਾਲਾਤ ਕਾਫੀ ਨਾਜ਼ੁਕ ਬਣ ਗਏ। ਕੁੱਲੂ ਤੇ ਲਾਹੌਲ-ਸਪਿਤੀ 'ਚ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ।
ਰਾਹਤ ਤੇ ਬਚਾਅ ਕਾਰਜਾਂ ਲਈ ਇੰਡੀਅਨ ਏਅਰਫੋਰਸ ਨੇ ਤਿੰਨ ਹੈਲੀਕਾਪਟਰ ਤਾਇਨਾਤ ਕੀਤੇ ਹਨ। ਮੁੱਖ ਮੰਤਰੀ ਦੇ ਹੈਲੀਕਾਪਟਰ ਨਾਲ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਦਾ ਰਿਹਾ ਹੈ।
ਜਿਵੇਂ ਹੀ ਮੌਸਮ ਸਾਫ ਹੋਇਆ ਸਰਕਾਰ ਤੇ ਭਾਰਤੀ ਹਵਾਈ ਸੈਨਾ ਨੇ ਪਿਛਲੇ ਚਾਰ ਦਿਨਾਂ 'ਚ ਫਸੇ ਸੈਲਾਨੀਆਂ ਨੂੰ ਹੈਲੀਕਾਪਟਰ ਨਾਲ ਏਅਰਲਿਫਟ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ।
ਬਾਹਰ ਕੱਢੇ ਗਏ ਲੋਕਾਂ 'ਚ ਪੰਜ ਵਿਦੇਸ਼ੀ ਵੀ ਸ਼ਾਮਲ ਹਨ। ਬੀਤੇ ਦੋ ਦਿਨਾਂ 'ਚ ਫਸੇ ਹੋਏ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਸੀ।
ਇਕੱਲੇ ਲਾਹੌਲ-ਸਪਿਤੀ ਜ਼ਿਲ੍ਹੇ 'ਚ ਫਸੇ 650 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਬਾਵਜੂਦ 1000 ਤੋਂ ਵੱਧ ਲੋਕ ਫਸੇ ਹੋਏ ਹਨ।
ਹਿਮਾਚਲ ਪ੍ਰਦੇਸ਼ 'ਚ ਬੀਤੇ ਦੋ ਦਿਨਾਂ ਤੋਂ ਬਰਫਬਾਰੀ ਜਾਰੀ ਹੈ। ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਕਈ ਥਾਈਂ ਸੜਕਾਂ 'ਤੇ ਬਰਫ ਜੰਮ ਜਾਣ ਨਾਲ ਸੈਲਾਨੀ ਫਸੇ ਹੋਏ ਹਨ।