ਨਸ਼ਾ ਛੱਡਣ ਤੋਂ ਔਖਾ ਜੰਕ ਫੂਡ ਛੱਡਣਾ, ਹੋ ਸਕਦੇ ਇਹ ਨੁਕਸਾਨ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇ ਕਿਸੇ ਨੇ ਸ਼ੁਰੂਆਤੀ ਪੰਜ ਦਿਨਾਂ ਤਕ ਜੰਕ ਫੂਡ ਛੱਡ ਦਿੱਤਾ ਤਾਂ ਉਸ ਲਈ ਇਸ ਨੂੰ ਛੱਡਣਾ ਜ਼ਰਾ ਆਸਾਨ ਹੁੰਦਾ ਹੈ। ਇਸ ਦੇ ਨਾਲ ਹੀ ਇਸ ਦੇ ਸਾਰੇ ਬੁਰੇ ਅਸਰ ਵੀ ਹੌਲੀ-ਹੌਲ਼ੀ ਬੰਦ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਤੇ ਕੈਂਸਰ ਦੇ ਖ਼ਤਰੇ ਵੀ ਵਧ ਸਕਦੇ ਹਨ।
ਇੱਕ ਖੋਜ ਮੁਤਾਬਕ 2045 ਤਕ ਦੁਨੀਆ ਦੀ ਕਰੀਬ ਇੱਕ ਚੌਥਾਈ ਆਬਾਦੀ ਮੋਟਾਪੇ ਦਾ ਸਾਹਮਣਾ ਕਰ ਰਹੀ ਹੋਏਗੀ। ਮੋਟਾਪੇ ਦੀ ਵਜ੍ਹਾ ਕਰਕੇ ਆਉਣ ਵਾਲੇ ਸਮੇਂ ਵਿੱਚ ਹਰ 8 ਜਣਿਆਂ ਵਿੱਚੋਂ ਇੱਕ ਨੂੰ ਟਾਈਪ-2 ਸ਼ੂਗਰ ਦੀ ਸ਼ਿਕਾਇਤ ਹੋਏਗੀ।
ਲਗਪਗ 231 ਲੋਕਾਂ ’ਤੇ ਖੋਜ ਕਰਨ ਬਾਅਦ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਜਦੋਂ ਇਨ੍ਹਾਂ ਸਾਰਿਆਂ ਨੂੰ ਪੁੱਛਿਆ ਗਿਆ ਕਿ ਫਾਸਟ ਫੂਡ ਛੱਡਣ ਬਾਅਦ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਤਾਂ ਸਭ ਨੇ ਇੱਕੋ ਜਿਹੀਆਂ ਸ਼ਿਕਾਇਤਾਂ ਦੱਸੀਆਂ।
ਖੋਜੀਆਂ ਦਾ ਕਹਿਣਾ ਹੈ ਕਿ ਸ਼ੱਕਰ ਤੇ ਨਮਕ ਦੋਵੇਂ ਇਨਸਾਨ ਦੀਆਂ ਅੱਖਾਂ ਦੀ ਪ੍ਰਬਲ ਇੱਛਾ ਪੈਦਾ ਕਰਦੇ ਹਨ। ਭੁੱਖਾ ਇਨਸਾਨ ਫਾਸਟ ਫੂਡ ਖਾਣ ਦੀ ਇੱਛਾ ’ਤੇ ਕਾਬੂ ਨਹੀਂ ਕਰ ਪਾਉਂਦਾ ਜਿਸ ਦੀ ਵਜ੍ਹਾ ਕਰਕੇ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ।
ਖੋਜ ਮੁਤਾਬਕ ਫੈਟ ਵਾਲਾ ਖਾਣਾ ਦਿਮਾਗ ਨੂੰ ਆਦਤ ਦਾ ਸ਼ਿਕਾਰ ਬਣਾ ਦਿੰਦਾ ਹੈ। ਲੋਕਾਂ ਨੂੰ ਕੁਝ ਸਮੇਂ ਬਾਅਦ ਆਪਣੀ ਡਾਈਟ ਬਦਲਣ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ।
ਨਿਊਯਾਰਕ: ਜੰਕ ਫੂਡ ਛੱਡਣ ਦਾ ਅਸਰ ਨਸ਼ਾ ਛੱਡਣ ਜਿੰਨਾ ਮੁਸ਼ਕਲ ਹੋ ਸਕਦਾ ਹੈ। ਮਿਸ਼ੀਗਨ ਯੂਨੀਵਰਸਿਟੀ ਦੀ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਕੋਈ ਵਿਅਕਤੀ ਅਚਾਨਕ ਫਾਸਟ ਫੂਡ ਖਾਣਾ ਬੰਦ ਕਰ ਦੇਵੇ ਤਾਂ ਉਸ ਨੂੰ ਘੱਟੋ-ਘੱਟ ਹਫ਼ਤੇ ਤਕ ਥਕਾਣ, ਤਣਾਓ ਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹੀ ਲੱਛਣ ਨਸ਼ਾ ਛੱਡਣ ਵਾਲੇ ਨਸ਼ੇੜੀ ਵਿੱਚ ਵੇਖੇ ਜਾਂਦੇ ਹਨ।