ਪੀਣ ਦੀ ਨਹੀਂ ਲੋੜ, ਸ਼ਖਸ ਅੰਦਰ ਖੁਦ-ਬ-ਖੁਦ ਪੈਦਾ ਹੁੰਦੀ ਸ਼ਰਾਬ
ਮੈਥਿਊ ਹੁਣ ਬੇਹੱਦ ਸਟ੍ਰਿਕਟ ਡਾਈਟ ਲੈਂਦੇ ਹਨ। ਇਸ ਬਿਮਾਰੀ ਕਾਰਨ ਮੈਥਿਊ ਦੀ ਨੌਕਰੀ, ਪਰਿਵਾਰ ਸਭ 'ਤੇ ਪ੍ਰਭਾਵ ਪੈਂਦਾ ਹੈ। ਹਾਲਾਂਕਿ ਉਹ ਪਾਰਟ ਟਾਇਮ ਨੌਕਰੀ ਕਰਦਾ ਹੈ ਤੇ ਲੋਕਾਂ ਨੂੰ ਆਨਲਾਈਨ ਇਸ ਬਿਮਾਰੀ ਦੀ ਜਾਣਕਾਰੀ ਦਿੰਦਾ ਹੈ।
ਇਸ ਬਿਮਾਰੀ ਦਾ ਪਤਾ ਲੱਗਣ ਤੋਂ ਤਿੰਨ ਸਾਲ ਪਹਿਲਾਂ ਮੈਥਿਊ ਇਸ ਸਮੱਸਿਆ ਤੋਂ ਗੁਜ਼ਰਿਆ। ਲਗਪਗ 8 ਹਜ਼ਾਰ ਡਾਲਰ ਦੇ ਟੈਸਟ ਕਰਵਾਉਣ ਤੋਂ ਬਾਅਦ ਮੈਥਿਊ ਦੇ ਮੈਡੀਕਲ 'ਚ ਪਤਾ ਲੱਗਾ ਕਿ ਮੈਥਿਊ ਨੂੰ ਆਟੋ ਬ੍ਰੇਵਰੀ ਸਿੰਡ੍ਰੋਮ ਹੈ।
ਇਹ ਬਹੁਤ ਦੁਰਲੱਭ ਕੰਡੀਸ਼ਨ ਹੁੰਦੀ ਹੈ। ਮੈਥਿਊ ਇਸ ਬਿਮਾਰੀ ਕਾਰਨ ਨਾਰਮਲ ਜ਼ਿੰਦਗੀ ਜੀਣ ਦੇ ਅਸਮਰੱਥ ਹਨ। ਉਸ ਨੂੰ ਹਰ ਸਮੇਂ ਹੈਂਗਓਵਰ ਹੁੰਦਾ ਰਹਿੰਦਾ ਹੈ ਜਿਸ ਦਾ ਪ੍ਰਭਾਵ ਉਸ ਦੇ ਕੰਮ 'ਤੇ ਪੈਂਦਾ ਹੈ।
ਮੈਥਿਊ 25 ਸਾਲ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਮੈਡੀਕਲ 'ਚ ਇਸ ਸਮੱਸਿਆ ਨੂੰ ਆਟੋ ਬ੍ਰੇਵਰੀ ਯਾਨੀ ਗਟ ਫੇਰਮੈਂਟੇਸ਼ਨ ਸਿੰਡ੍ਰੋਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਕੰਡੀਸ਼ਨ 'ਚ ਜੋ ਛੋਟੀ ਅੰਤੜੀ 'ਚ ਫਸੇ ਖਮੀਰ ਯਾਨੀ ਯੀਸਟ ਨਾਲ ਸ਼ਰਾਬ ਬਣਦੀ ਹੈ ਜੋ ਸਿੱਧਾ ਖੂਨ ਪ੍ਰਵਾਹ 'ਚ ਮਿਲ ਜਾਂਦੀ ਹੈ।
ਇਹ ਸਥਿਤੀ ਖਾਸ ਤੌਰ 'ਤੇ ਉਸ ਵੇਲੇ ਹੁੰਦੀ ਹੈ ਜਦੋਂ ਮੈਥਿਊ ਬ੍ਰੈਡ, ਸ਼ੂਗਰ ਜਾਂ ਕਾਰਬੋਹਾਈਡ੍ਰੇਟਸ ਜਿਹੀ ਕਿਸੇ ਚੀਜ਼ ਦਾ ਸੇਵਨ ਕਰਦਾ ਹੈ। ਦਰਅਸਲ ਸ਼ੂਗਰ ਤੇ ਕਾਰਬੋਹਾਈਡ੍ਰੇਟਸ ਐਥਨਾਲ 'ਚ ਬਦਲ ਜਾਂਦੇ ਹਨ ਜਿਸ ਨਾਲ ਉਸ ਨੂੰ ਹੈਂਗਓਵਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਮੈਥਿਊ ਹੋਗ ਨਾਂ ਦੇ ਵਿਅਕਤੀ ਦੇ ਸਰੀਰ 'ਚ ਸ਼ਰਾਬ ਖੁਦ ਹੀ ਪੈਦਾ ਹੁੰਦੀ ਹੈ। ਦਰਅਸਲ ਮੈਥਿਊ ਦੇ ਸਰੀਰ 'ਚ ਯੀਸਟ ਅਲਕੋਹਲ 'ਚ ਬਦਲ ਜਾਂਦਾ ਹੈ।
ਅਕਸਰ ਲੋਕਾਂ ਨੂੰ ਸ਼ਰਾਬ ਪੀਣ ਤੋਂ ਬਾਅਦ ਹੈਂਗਓਵਰ ਹੋ ਜਾਂਦਾ ਹੈ ਪਰ ਕੀ ਤੁਸੀਂ ਸੁਣਿਆ ਕਿ ਕਿਸੇ ਨੂੰ ਬਿਨਾਂ ਸ਼ਰਾਬ ਪੀਤੇ ਹੈਂਗਓਵਰ ਹੁੰਦਾ ਹੋਵੇ। ਅਜਿਹਾ ਇੱਕ ਆਦਮੀ ਹੈ ਜੋ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੈ।