ਬਲੱਡ ਪ੍ਰੈਸ਼ਰ ਤੇ ਦਿਲ ਨੂੰ ਦਰੁਸਤ ਰੱਖਣ ਲਈ ਇੱਕ ਚੀਜ਼ ਦਾ ਕਰੋ ਹਮੇਸ਼ਾਂ ਪ੍ਰਹੇਜ਼
ਕਈ ਮਿੱਠੇ ਖਾਧ ਪਦਾਰਥਾਂ ਵਿੱਚ ਵੀ ਨਮਕ ਹੁੰਦਾ ਹੈ। ਘੱਟ ਨਮਕ ਪਾ ਕੇ ਪਕਾਉਣ ਲਈ ਖਾਣੇ ਨੂੰ ਨਿੰਬੂ, ਲਸਣ, ਆਮਚੂਰ ਆਦਿ ਦੀ ਮਾਤਰਾ ਵਧਾਈ ਜਾ ਸਕਦੀ ਹੈ।
ਪ੍ਰੋਸੈਸਡ ਤੇ ਫਰੋਜ਼ਨ ਫੂਡ ਤੋਂ ਸਾਵਧਾਨ ਰਹੋ। ਕਿਉਂਕਿ ਇਨ੍ਹਾਂ ਵਿੱਚ ਬਹੁਤ ਜ਼ਿਆਦਾ ਨਮਕ ਹੁੰਦਾ ਹੈ।
ਰੈਸਟੋਰੈਂਟ ਵਿੱਚ ਖਾਣਾ ਖਾਂਦੇ ਸਮੇਂ ਨਮਕ ਬਾਰੇ ਜ਼ਰੂਰ ਪੁੱਛੋ। ਬੇਨਤੀ ਕਰਨ ’ਤੇ ਉਹ ਤੁਹਾਡੇ ਲਈ ਬਣਾਏ ਜਾਣ ਵਾਲੇ ਖਾਣੇ ਵਿੱਚ ਘੱਟ ਨਮਕ ਦਾ ਇਸਤੇਮਾਲ ਕਰਨਗੇ।
ਖਰੀਦਾਰੀ ਕਰਦੇ ਸਮੇਂ ਲੇਬਲ ਜ਼ਰੂਰ ਪੜ੍ਹੋ। ਅਨਾਜ, ਕਰੈਕਰਜ਼, ਪਾਸਤਾ ਸੌਸ, ਡੱਬਾਬੰਦ ਸਬਜ਼ੀਆਂ ਜਾਂ ਘੱਟ ਨਮਕ ਵਾਲੇ ਵਿਕਲਪਾਂ ਵਾਲੇ ਕਿਸੇ ਵੀ ਖਾਧ ਪਦਾਰਥਾਂ ਵਿੱਚ ਘੱਟ ਸੋਡੀਅਮ ਦੀ ਤਲਾਸ਼ ਕਰੋ।
ਸਲਾਦ ਵਿੱਚ ਵੀ ਨਮਕ ਨਾ ਛਿੜਕੋ।
ਦਾਲ਼ਾਂ ਤੇ ਪੱਕੀਆਂ ਹੋਈਆਂ ਸਬਜ਼ੀਆਂ ਨੂੰ ਛੱਡ ਤੇ ਬਾਕੀ ਸਾਰੇ ਖਾਣੇ ਉੱਪਰ ਨਮਕ ਨਾ ਛਿੜਕੋ।
ਮਾਹਰ ਸੁਝਾਅ ਦਿੰਦੇ ਹਨ ਕਿ ਜਿੰਨਾ ਵੀ ਸੰਭਵ ਹੋ ਸਕੇ, ਸਫ਼ੈਦ ਨਮਕ ਦੀ ਥਾਂ ਕਾਲ਼ੇ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ।
WHO ਵੱਲੋਂ ਤੈਅ ਮਾਤਰਾ ਮੁਤਾਬਕ ਇੱਕ ਵਿਅਕਤੀ ਨੂੰ ਇੱਕ ਦਿਨ ਵਿੱਚ 5 ਗਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ।
ਖਾਣੇ ਵਿੱਚ ਨਮਕ ਦੀ ਜ਼ਿਆਦਾ ਮਾਤਰਾ ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਦਾ ਵੀ ਕਾਰਨ ਬਣਦੀ ਹੈ। ਇਸ ਲਈ ਨਮਕ ਲੋੜੀਂਦੀ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ।