ਚੰਡੀਗੜ੍ਹ: ਮੋਦੀ ਸਰਕਾਰ ਵੱਲੋਂ 500 ਤੇ 1000 ਦੇ ਨੋਟ ਬੰਦ ਹੋਣ ਕਾਰਨ ਤੋਂ ਬਾਅਦ 2200 ਕਰੋੜ ਦੇ ਨੋਟਾਂ ਨੂੰ ਇੱਕ ਝਟਕੇ ਵਿਚ ਹੀ ਰੱਦੀ ਕਰ ਦਿੱਤਾ । ਆਰਬੀਆਈ ਦੇ ਅੰਕੜਿਆਂ ਮੁਤਾਬਿਕ ਇਸ ਵੇਲੇ ਦੇਸ਼ ਵਿਚ ਕਰੀਬ 18 ਲੱਖ ਕਰੋੜ ਰੁਪਏ ਦੀ ਕਰੰਸੀ ਸਰਕੂ ਲੇਟ ਹੋ ਰਹੀ ਹੈ , ਜਿਸ ਵਿਚ 14 ਲੱਖ ਕਰੋੜ ਦੀ ਵੈਲਿਊ ਵਾਲੇ ਨੋਟ 500 ਤੇ 1000 ਰੁਪਏ ਦੇ ਹਨ। ਇਹ 14 ਲੱਖ ਕਰੋੜ ਰੁਪਏ ਵੈਲਿਊ ਬਾਜ਼ਾਰ ਵਿਚ ਮੌਜੂਦ 2200 ਕਰੋੜ 500 ਤੇ 1000 ਦੇ ਨੋਟ ਹਨ । ਅਸਲ ਵਿਚ ਬੈਂਕਾਂ ਲਈ ਇੰਨੇ ਨੋਟ ਰੀਪਲੇਸ ਕਰਨਾ ਵੀ ਆਸਾਨ ਨਹੀਂ ਹੈ। ਬੈਂਕਰਾਂ ਦੇ ਮੁਤਾਬਿਕ ਸਰਕਾਰ ਨੇ 10 ਨਵੰਬਰ ਤੋਂ ਨਵੇਂ ਨੋਟ ਬਾਜ਼ਾਰ ਵਿਚ ਲਿਆਉਣ ਦੀ ਗੱਲ ਕਹੀ ਹੈ ਅਜਿਹੇ ਵਿਚ ਬੈਂਕਾਂ ਲਈ ਵੀ ਸਭ ਤੋਂ ਵੱਡਾ ਚੈਲੰਜ ਇਹਨਾਂ ਇਹਨਾਂ ਨੋਟਾਂ ਨੂੰ ਜਲਦ ਤੋਂ ਜਲਦ ਰੀਪਲੇਸ ਕਰਨ ਦਾ ਹੈ। ਉਨ੍ਹਾਂ ਮੁਤਾਬਿਕ ਬੈਂਕਾਂ ਲਈ ਵੀ ਇਹ ਸਭ ਤੋਂ ਵੱਡੀ ਚੁਨੌਤੀ ਹੈ ਕਿ ਇਹ ਇੰਨੇ ਘੱਟ ਸਮੇਂ ਵਿਚ ਨੋਟਾਂ ਨੂੰ ਕਿੱਦਾਂ ਰੀਪਲੇਸ ਕਰਨਗੇ ਜਦ ਖ਼ਾਸ ਤੌਰ ਤੇ ਏਟੀਐਮ ਵਿਚ ਜ਼ਿਆਦਾਤਰ 500 ਤੇ 1000 ਰੁਪਏ ਦੇ ਨੋਟ ਪਾਏ ਜਾਂਦੇ ਹਨ ।