ਚੰਡੀਗੜ੍ਹ: ਤੁਹਾਡੇ ਕੋਲ ਕਾਲਾ ਧਨ ਨਹੀਂ ਤਾਂ ਬਿਲਕੁਲ ਨਾ ਘਬਰਾਓ, ਕਿਉਂਕ ਬਹੁਤ ਤਰੀਕੇ ਹਨ ਜਿਸ ਨਾਲ ਤੁਸੀਂ ਆਪਣੇ ਨੋਟ ਬਦਲ ਸਕਦੇ ਹੋ। ਜਾਣੋ....
1. ਸਭ ਤੋਂ ਪਹਿਲੀ ਗੱਲ ਜਿਸ ਕੋਲ ਕਾਲਾ ਧਨ ਨਹੀਂ ਉਸ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
2. ਤੁਸੀਂ 30 ਦਸੰਬਰ ਤੱਕ ਬੈਂਕ ਵਿੱਚ ਆਪਣੇ ਬੈਨ ਹੋਏ 500 ਤੇ 1000 ਦੇ ਨੋਟ ਜਮਾਂ ਕਰਵਾ ਕੇ ਨਵੇਂ ਨੋਟ ਲੈ ਸਕਦੇ ਹੋ।
3. ਐਮਰਜੈਂਸੀ ਸੇਵਾਵਾਂ ਵਿੱਚ ਵੀ ਸਰਕਾਰ ਨੇ ਸਭ ਨੂੰ ਰਾਹਤ ਦਿੱਤੀ ਹੈ। 11 ਨਵੰਬਰ ਦੀ ਅੱਧੀ ਰਾਤ ਤੱਕ ਹਸਪਤਾਲਾਂ, ਪੈਟਰੋਲ ਪੰਪਾਂ ਤੇ CNG ਤੇ ਤੁਸੀਂ ਪੁਰਾਣੇ ਨੋਟ ਇਸਤੇਮਾਲ ਕਰ ਸਕਦੇ ਹੋ।
4. ਦੋ ਦਿਨ (11 ਨਵੰਬਰ ਤੱਕ) ATM ਜ਼ਰੂਰ ਬੰਦ ਰਹਿਣਗੇ ਪਰ ਤੁਸੀਂ ਆਪਣੇ DEBIT ਤੇ CREDIT ਕਾਰਡ ਤੋਂ ਕਿਸੇ ਵੀ ਥਾਂ ਭੁਗਤਾਨ ਕਰ ਸਕਦੇ ਹੋ।
5. ਜੇ ਤੁਹਾਡੇ ਘਰ ਵਿੱਚ 500 ਤੇ 1000 ਦੇ ਨੋਟ ਪਏ ਹਨ ਤਾਂ ਪ੍ਰੇਸ਼ਾਨ ਨਾ ਹੋਵੋ। ਉਨ੍ਹਾਂ ਨੂੰ ਖਰਚਣ ਲਈ ਆਪਣਾ ਸਮਾਂ ਬਰਬਾਦ ਨਾ ਕਰੋ। ਸਗੋਂ 10 ਨਵੰਬਰ ਨੂੰ ਬੈਂਕ ਖੁੱਲ੍ਹਣ 'ਤੇ ਤੁਸੀਂ 30 ਦਸੰਬਰ ਤੱਕ ਕਿਸੇ ਵੀ ਦਿਨ ਆਪਣੇ ਖਾਤੇ ਵਿੱਚ ਇਹ ਪੈਸੇ ਜਮ੍ਹਾਂ ਕਰਵਾ ਦਿਓ।
6. ਜੇ ਕੋਈ ਤੁਹਾਨੂੰ 500 ਜਾਂ 1000 ਰੁਪਏ ਦੇ ਨੋਟਾਂ ਨਾਲ ਤੁਹਾਡਾ ਉਧਾਰ ਵਾਪਸ ਦੇ ਰਿਹਾ ਹੈ ਤਾਂ ਲੈ ਲਓ, ਮੌਕਾ ਹੱਥੋਂ ਨਾ ਜਾਣ ਦਿਓ, ਕਿਉਂਕਿ ਤੁਹਾਡਾ ਸਾਰਾ ਰੁਪਿਆ ਬੈਂਕ ਵਿੱਚ ਜਮ੍ਹਾਂ ਹੋ ਜਾਵੇਗਾ।
7. ਜ਼ਾਹਿਰ ਹੈ ਕਿ 10 ਦਸੰਬਰ ਤੱਕ ਬੈਂਕਾਂ ਵਿੱਚ ਲੰਬੀਆਂ ਕਤਾਰਾਂ ਦਿੱਸਣਗੀਆਂ, ਪਰ ਪੂਰੇ ਦੇਸ਼ ਦੇ ਡਾਕਘਰ ਵੀ 10 ਨਵੰਬਰ ਤੋਂ 10 ਦਸੰਬਰ ਤੱਕ ਤੁਹਾਡੇ ਪੈਸੇ ਜਮਾਂ ਕਰਨਗੇ।
8. 10 ਨਵੰਬਰ ਤੋਂ 24 ਨਵੰਬਰ ਤੱਕ ਤੁਸੀਂ ਸਿਰਫ 4000 ਰੁਪਏ ਦੀ ਪੁਰਾਣੀ ਰਾਸ਼ੀ ਨੂੰ ਨਵੀਂ ਰਾਸ਼ੀ ਦੇ ਰੂਪ ਵਿੱਚ ਬੈਂਕਾਂ ਤੋਂ ਲੈ ਸਕਦੇ ਹੋ ਪਰ ਉਸ ਤੋਂ ਬਾਅਦ ਇਹ ਰਾਸ਼ੀ ਵਧਾ ਦਿੱਤੀ ਜਾਵੇਗੀ ਪਰ ਤੁਹਾਨੂੰ ਆਪਣਾ ਪਛਾਣ ਪੱਤਰ (Identity card) ਬੈਂਕ ਲਿਜਾਣਾ ਪਵੇਗਾ।
9. ਜਿੰਨਾ ਤੇ ਜਿੱਥੇ ਹੋ ਸਕੇ ਖਰੀਦਦਾਰੀ ਲਈ Debit CARD ਦੀ ਵਰਤੋਂ ਕਰੋ, ਕਿਉਂਕਿ ਤੁਸੀਂ ਸ਼ੁਰੂਆਤੀ ਦਿਨਾਂ ਵਿੱਚ ਸਿਰਫ 10000/ ਪ੍ਰਤੀ ਦਿਨ ਤੇ 20,000/ ਪ੍ਰਤੀ ਹਫਤੇ ਦੇ ਹਿਸਾਬ ਨਾਲ ਕਢਵਾ ਸਕੋਗੇ।
10. ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਵੀ ਪੈਸਾ ਤੁਸੀਂ ਬੈਂਕ ਵਿੱਚ ਜਮਾਂ ਕਰਵਾਓ ਉਸ ਦਾ ਸੀਰੀਅਲ ਨੰਬਰ ਨੋਟ ਰੱਖੋ, ਕਿਉਂਕਿ ਬੈਂਕ ਨਜ਼ਰ ਰੱਖੇਗਾ ਕਿ ਕੌਣ ਕਿੰਨੇ ਪੈਸੇ ਜਮਾਂ ਕਰਵਾ ਰਿਹਾ ਹੈ। ਜ਼ਾਹਿਰ ਤੌਰ 'ਤੇ ਇਨਕਮ ਟੈਕਸ ਵਿਭਾਗ ਦੀ ਵੀ ਨਜ਼ਰ ਰਹੇਗੀ।
11. ਸਭ ਤੋਂ ਵੱਡੀ ਰਾਹਤ ਆਮ ਲੋਕਾਂ ਲਈ ਇਹ ਹੈ ਕਿ ਜੇ ਤੁਸੀਂ 30 ਦਸੰਬਰ ਤੱਕ ਵੀ ਆਪਣੇ ਪੈਸੇ ਬੈਂਕ ਵਿੱਚ ਜਮਾਂ ਨਹੀਂ ਕਰਵਾ ਸਕੋਗੇ ਤਾਂ ਰਿਜ਼ਰਵ ਬੈਂਕ ਦੀਆਂ ਬ੍ਰਾਂਚਾਂ ਵਿੱਚ ਤੁਸੀਂ 31 ਮਾਰਚ, 2017 ਤੱਕ ਵੀ ਜਮ੍ਹਾਂ ਕਰਵਾ ਸਕਦੇ ਹੋ।