ਜਦੋਂ ਕੜਾਕੇਦਾਰ ਠੰਢ ’ਚ ਗੋਰਿਆਂ ਨੇ ਪੈਂਟਾਂ ਉਤਾਰ ਲਾਈ ਰੇਸ, ਵੇਖੋ ਤਸਵੀਰਾਂ
ਸਿਰਫ ਨਿਊਯਾਰਕ ਵਿੱਚ ਹੀ ਨਹੀਂ, ਬਲਕਿ ਬਰਲਿਨ, ਟੋਰਾਂਟੋ ਤੇ ਲੰਦਨ ਸਮੇਤ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਠੰਢ ’ਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹਨ।
ਇਹ ਸਾਲਾਨਾ ਤਿਉਹਾਰ ਹੈ ਜੋ 2002 ਵਿੱਚ ਸ਼ੁਰੂ ਹੋਇਆ ਸੀ।
ਇਸ ਦੌਰਾਨ ਨਿਊਯਾਰਕ ਦਾ ਤਾਪਮਾਨ ਜ਼ੀਰੋ ਤੋਂ 8 ਡਿਗਰੀ ਹੇਠਾਂ ਸੀ ਪਰ ਲੋਕਾਂ ਨੇ ਠੰਢ ਦੀ ਪਰਵਾਹ ਨਾ ਕਰਦਿਆਂ ਇਸ ਦਾ ਜਸ਼ਨ ਮਨਾਇਆ।
ਇਹ ਨਜ਼ਾਰਾ ਐਤਵਾਰ ਨੂੰ ਨਿਊਯਾਰਕ ਦੀ ਮੈਟਰੋ ਰੇਲ ਦਾ ਹੈ।
ਵੱਡੀ ਗਿਣਤੀ ਲੋਕਾਂ ਨੇ ਬਗੈਰ ਪੈਂਟਾਂ ਰੇਲ ਵਿੱਚ ਬੈਠ ਕੇ ਯਾਤਰਾ ਕੀਤੀ।
ਇਸ ਦਾ ਜਸ਼ਨ ਮਨਾਉਣ ਲਈ ਲੋਕਾਂ ਨੇ ਵੱਡੀ ਗਿਣਤੀ ਇਸ ਵਿੱਚ ਹਿੱਸਾ ਲਿਆ ਤੇ ਪੈਂਟਾਂ ਨਹੀਂ ਪਾਈਆਂ।
ਦਰਅਸਲ ਨਿਊਯਾਰਕ ਵਿੱਚ ਹਰ ਸਾਲ ‘ਨੋ ਪੈਂਟਸ ਸਬਵੇਅ ਰਾਈਡ’ ਦਾ ਜਸ਼ਨ ਮਨਾਇਆ ਜਾਂਦਾ ਹੈ।
ਸਵਾਲ ਇਹ ਹੈ ਕਿ ਆਖ਼ਰ ਇਨ੍ਹਾਂ ਲੋਕਾਂ ਨੇ ਕੱਪੜੇ ਕਿਉਂ ਨਹੀਂ ਪਾਏ?
ਅਮਰੀਕਾ ਦੇ ਨਿਊਯਾਰਕ ਵਿੱਚ ਕੜਾਕੇਦਾਰ ਠੰਢ ਦੇ ਬਾਵਜੂਦ ਲੋਕ ਪੈਂਟ, ਸਕਰਟ ਤੇ ਟ੍ਰਾਊਜ਼ਰਾਂ ਦੇ ਬਗੈਰ ਨਜ਼ਰ ਆਏ।
ਪੈਂਟ, ਸਕਰਟ ਜਾਂ ਟ੍ਰਾਊਜ਼ਰ ਤੋਂ ਬਗੈਰ ਕੋਈ ਵੀ ਬੰਦਾ ਅਜੀਬ ਲੱਗਦਾ ਹੈ ਪਰ ਨਿਊਯਾਰਕ ਵਿੱਚ ਦੀ ਮੈਟਰੋ ਵਿੱਚ ਕੁਝ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ।