ਬਿਹਾਰ ਵਾਲਿਆਂ ਨੇ ਜਿੱਤਿਆ ਸਿੱਖਾਂ ਦਾ ਦਿਲ, ਨਿਤੀਸ਼ ਕੁਮਾਰ ਅੰਮ੍ਰਿਤ ਵੇਲੇ ਗੁਰੂ ਚਰਨਾਂ ’ਚ ਪਹੁੰਚੇ
ਚੰਡੀਗੜ੍ਹ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਵਜੇ ਦੇ ਕਰੀਬ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਅੰਮ੍ਰਿਤ ਵੇਲੇ ਗੁਰੂ ਚਰਨਾਂ ’ਚ ਹਾਜ਼ਰੀ ਲਵਾਉਣ ਲਈ ਤਖ਼ਤ ਸਾਹਿਬ ਪਹੁੰਚੇ।
ਸਮਾਗਮ ਦੀ ਸਮਾਪਤੀ ਮਗਰੋਂ ਬਿਹਾਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ ਨੇ ਗੁਰਬਾਣੀ ਦੀਆਂ ਧੁੰਨਾਂ ਵਜਾ ਕੇ ਆਕਾਸ਼ ਗੂੰਜਣ ਲਾ ਦਿੱਤਾ।
ਖ਼ਾਸ ਗੱਲ ਇਹ ਸੀ ਕਿ ਸਾਰੇ ਸਮਾਗਮਾਂ ਵਿੱਚ ਸਿੱਖ ਭਾਈਚਾਰੇ ਦੇ ਨਾਲ-ਨਾਲ ਬਿਹਾਰ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ।
ਇਸ ਉਪਰੰਤ ਤਖਤ ਸਾਹਿਬ ਦੀ ਪਾਵਨ ਮਰਿਯਾਦਾ ਅਨੁਸਾਰ ਆਰਤੀ ਕੀਤੀ ਗਈ।
ਠੰਢ ਦਾ ਮੌਸਮ ਹੋਣ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਨੇ ਭੋਗ ਵਿੱਚ ਹਾਜ਼ਰੀ ਭਰੀ।
ਵੇਖੋ ਹੋਰ ਤਸਵੀਰਾਂ।
ਸੰਗਤਾਂ ਨੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਪ ਮਾਲਾ ਵੀ ਕੀਤੀ।
ਭੋਗ ਉਪਰੰਤ ਭਾਈ ਹਰਜੋਤ ਸਿੰਘ ਜ਼ਖਮੀ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਜਿਵੇਂ ਹੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਸਲੋਕ ਸ਼ੁਰੂ ਹੋਏ, ਜਿੱਥੇ-ਕਿਤੇ ਵੀ ਸੰਗਤਾਂ ਨੂੰ ਥਾਂ ਮਿਲੀ, ਉੱਥੇ ਬੈਠ ਕੇ ਹਰ ਕਿਸੇ ਨੇ ਗੁਰਬਾਣੀ ਦਾ ਆਨੰਦ ਮਾਣਿਆ।