ਬਿਨਾ ਦਿਮਾਗ ਪੈਦਾ ਹੋਇਆ ਬੱਚਾ, ਤਿੰਨ ਸਾਲ ਬਾਅਦ ਹੋਇਆ ਚਮਤਕਾਰ, ਹੁਣ ਡਾਕਟਰ ਵੀ ਹੈਰਾਨ
ਹੁਣ ਨੋਹ ਵਧੇਰੀਆਂ ਚੀਜ਼ਾਂ ਨੂੰ ਸਿੱਖਣ ‘ਚ ਸਮਰਥ ਹੈ ਉਹ ਆਪਣਾ ਨਾਂ ਲਿੱਖਣ ਲੱਗਿਆ ਹੈ ਤੇ ਸਭ ਦੇ ਸਾਹਮਣੇ ਬਿਨਾ ਘਬਰਾਏ ਬੋਲ ਸਕਦਾ ਹੈ।
ਇਸ ਕੰਡੀਸ਼ਨ ਨਾਲ ਨੋਹ ਖਾਣ-ਪੀਣ ‘ਚ ਅਸਮਰਥ ਸੀ ਪਰ ਜਦੋਂ ਨੋਹ 3 ਸਾਲ ਦਾ ਹੋਇਆ ਤਾਂ ਡਾਕਟਰ ਵੀ ਹੈਰਾਨ ਹੋ ਗਏ ਕਿਉਂਕਿ ਨੋ ਦੇ ਬ੍ਰੇਨ ਨੇ ਖੁਦ-ਬ-ਖੁਦ 80% ਰਿਸਟੋਰ ਕਰ ਲਿਆ ਸੀ।
ਜਦੋਂ ਨੋਹ ਦਾ ਜਨਮ ਹੋਇਆ ਤਾਂ ਉਸ ਦਾ ਦਾ ਸਿਰਫ 2% ਬ੍ਰੇਨ ਹੀ ਸੀ ਨਾਲ ਹੀ ਖੋਪੜੀ ‘ਚ ਫਲੂਡ ਭਰਿਆ ਹੋਣ ਕਾਰਨ ਉਸ ਦੀ ਹਾਲਤ ਵੀ ਗੰਭੀਰ ਸੀ।
ਇਸ ਹਾਲਤ ਤੋਂ ਬਾਅਦ ਡਾਕਟਰਾਂ ਨੇ ਕਈ ਵਾਰ ਸ਼ੈਲੀ ਨੂੰ ਅਬੌਰਸ਼ਨ ਲਈ ਕਿਹਾ ਪਰ ਸ਼ੈਲੀ ਨੇ ਕਿਸੇ ਦੀ ਨਾ ਸੁਣ ਕੇ ਬੱਚੇ ਨੂੰ ਜਨਮ ਦਿੱਤਾ।
ਨੋਹ ਨਾਂ ਸਿਰਫ ਸਪਾਈਨ ਬਿਫੀਡਾ ਨਾਂ ਦੀ ਕੰਡੀਸ਼ਨ ਨਾਲ ਲੜ ਰਿਹਾ ਹੈ ਸਗੋਂ ਉਸ ਦੇ ਦਿਮਾਗ ‘ਚ ਵੀ ਪਾਣੀ ਚਲਾ ਗਿਆ ਸੀ। ਇਹ ਬੇਹੱਦ ਮੁਸ਼ਕਲ ਕੰਡੀਸ਼ਨ ਦੀ ਜਿਸ ‘ਚ ਖੋਪੜੀ ‘ਚ ਫਲੂਡ ਭਰ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਨੂੰ ਉਮੀਦ ਵੀ ਨਹੀਂ ਸੀ ਕਿ ਉਹ ਅੱਗੇ ਜਿਉਂਦਾ ਰਹਿ ਵੀ ਸਕੇਗਾ ਜਾਂ ਨਹੀਂ।
ਸ਼ੈਲੀ ਜਦੋਂ ਗਰਭਵਤੀ ਸੀ ਤਾਂ ਉਹ ਰੈਗੂਲਰ ਚੈੱਕਅਪ ਲਈ ਡਾਕਟਰ ਕੋਲ ਗਈ। ਇਸ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਬੱਚੇ ਨੂੰ ਮੈਡੀਕਲ ਪ੍ਰੋਬਲਮ ਹੋਵੇਗੀ।
ਇੰਗਲੈਂਡ ਦੇ ਰਹਿਣ ਵਾਲੇ ਸ਼ੈਲੀ ਵੌਲ ਤੇ ਰੌਬ ਦੇ ਬੱਚੇ ਨੋਹ ਨਾਲ ਅਜਿਹਾ ਹੀ ਹੋਇਆ ਜੋ ਬਿਨਾ ਬ੍ਰੇਨ ਦੇ ਪੈਦਾ ਹੋਇਆ ਸੀ।
ਇੱਕ ਬੱਚਾ ਨੋਹ ਵੌਲ ਬਿਨਾ ਬ੍ਰੇਨ ਦੇ ਪੈਦਾ ਹੋਇਆ ਸੀ ਪਰ ਅੱਜ ਵੀ ਉਹ ਜ਼ਿਉਂਦਾ ਹੈ ਤੇ ਖੁਸ਼ ਹੈ। ਉਸ ਦੀ ਜ਼ਿੰਦਗੀ ਕਾਫੀ ਜੋਖ਼ਮ ਭਰੀ ਸੀ।