✕
  • ਹੋਮ

ਖੇਡਣ ਦਾ ਇੰਨਾ ਜਾਨੂੰਨ, ਸੁੱਤੇ ਹੋਏ ਪਤਨੀ ਨੂੰ ਹੀ ਸਮਝਦਾ ਫੁਟਬਾਲ...ਜਾਣੋ ਅੱਗੇ ਕੀ ਹੋਇਆ?

ਏਬੀਪੀ ਸਾਂਝਾ   |  05 Feb 2019 01:20 PM (IST)
1

ਇਹ ਸਭ ਇੱਕ ਰਿਸਰਚ ਦੇ ਦਾਅਵੇ ਹਨ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।

2

ਡੇਨੀਅਲ ਅਜੇ ਵੀ ਆਪਣੀ ਟੀਮ ਦੇ ਨਾਲ ਫੁਟਬਾਲ ਖੇਡਣ ਦਾ ਸੁਪਨਾ ਦੇਖਦਾ ਹੈ ਤੇ ਉਸ ਦੀ ਬਿਮਾਰੀ ‘ਤੇ ਕਾਫੀ ਕੰਟਰੋਲ ਕਰ ਲਿਆ ਗਿਆ ਹੈ। ਇਸ ਨਾਲ ਉਸ ਦੀ ਲੱਤ ਮਾਰਨ ਦੀ ਆਦਤ ਕਾਫੀ ਘੱਟ ਗਈ ਹੈ।

3

ਡਾਕਟਰਾਂ ਦਾ ਕਹਿਣਾ ਹੈ ਕਿ ਇਹ ਨਿਊ ਰੋਲੋਜੀਕਲ ਡਿਸਆਡਰ ਦੀ ਸ਼ੁਰੂਆਤ ਦੀ ਚੇਤਾਵਨੀ ਹੈ ਜਿਵੇਂ ਪਰਕੀਸਨ ਡਿਸਆਡਰ।

4

ਇਹ ਇੱਕ ਰੇਅਰ ਬਿਮਾਰੀ ਹੈ ਜਿਸ ‘ਚ ਇਨਸਾਨ ਦਾ ਨੌਰਮਲ ਤੰਤਰ ਇੱਕ ਤਰ੍ਹਾਂ ਨਾਲ ਕੋਮਾ ‘ਚ ਚਲਾ ਜਾਂਦਾ ਹੈ। ਇਹ ਬਿਮਾਰੀ ਕਿਸੇ ਵੀ ਉਮਰ ‘ਚ ਹੋ ਸਕਦੀ ਹੈ।

5

ਇਸ ਕੇਸ ‘ਚ ਸਾਹਮਣੇ ਆਇਆ ਕਿ ਡੇਨੀਅਲ ਠੀਕ ਉਸੇ ਤਰੀਕੇ ਨਾਲ ਕਿੱਕ ਮਾਰਦਾ ਹੈ ਜਿਵੇਂ ਫੁਟਬਾਲ ਨੂੰ ਕਿੱਕ ਮਾਰੀ ਜਾਂਦੀ ਹੈ। ਇਸ ‘ਚ ਉਸ ਦੀ ਪਤਨੀ ਦਾ ਜ਼ਖ਼ਮੀ ਹੋਣਾ ਆਮ ਗੱਲ ਹੈ।

6

ਮੈਡੀਕਲ ਸਾਇੰਸ ‘ਚ ਇਸ ਨੂੰ ਰੇਮ ਸਲੀਪ ਬਿਹੇਵੀਅਰ ਡਿਸਆਡਰ ਦਾ ਨਾਂ ਦਿੱਤਾ ਜਾਂਦਾ ਹੈ। ਡੇਨੀਅਲ ਦੀ ਮਾਨਸਿਕ ਸਥਿਤੀ ਨੂੰ ਜਾਣਨ ਲਈ ਉਸ ਨੂੰ ਇਲੈਕਟ੍ਰੋਨਿਕ ਸ਼ੌਕ ਦਿੱਤੇ ਗਏ ਤੇ ਉਸ ਦੇ ਬ੍ਰੈਨ ਦੀ ਐਕਟੀਵਿਟੀਜ਼ ਨੂੰ ਰਿਕਾਰਡ ਕੀਤਾ ਗਿਆ। ਉਸ ਸਮੇਂ ਇਸ ਬਿਮਾਰੀ ਦਾ ਖੁਲਾਸਾ ਹੋਇਆ।

7

ਡੇਨੀਅਨ ਨੂੰ ਫੁਟਬਾਲ ਕਾਫੀ ਪਸੰਦ ਹੈ। ਉਸ ਦਾ ਸੁਫਨਾ ਹੈ ਕਿ ਉਹ ਦੇਸ਼ ਦੀ ਟੀਮ ‘ਚ ਖੇਡੇ। ਹੁਣ ਉਹ ਅਜਿਹੀ ਕਲਪਨਾ ਆਪਣੇ ਸੁਪਨਿਆਂ ‘ਚ ਕਰਦਾ ਹੈ। ਇਸ ਦੇ ਚਲਦੇ ਉਹ ਆਪਣੀ ਪਤਨੀ ਨੂੰ ਹੀ ਕਿੱਕ ਮਾਰ ਦਿੰਦਾ ਹੈ।

8

ਡੇਨੀਅਲ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਚੰਗਾ ਇਨਸਾਨ ਹੈ, ਚੰਗਾ ਪਿਓ ਤੇ ਪਤੀ ਹੈ ਪਰ ਉਹ ਜਦੋਂ ਸੌਂਦਾ ਹੈ ਤਾਂ ਸਭ ਖ਼ਰਾਬ ਕਰ ਦਿੰਦਾ ਹੈ।

9

ਹੁਣ ਤੁਸੀਂ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਸਮਝੋਗੇ ਪਰ ਅਜਿਹਾ ਨਹੀਂ ਕਿਉਂਕਿ ਇਸ ਆਦਮੀ ਨੂੰ ਇਹ ਬਿਮਾਰੀ ਹੈ। ਇਹ ਆਦਮੀ ਡੇਨੀਅਲ ਹੈ ਜੋ ਆਪਣਾ ਇਲਾਜ ਕਰਵਾ ਰਿਹਾ ਹੈ।

10

ਹਾਲ ਹੀ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇੱਕ ਆਦਮੀ ਆਪਣੀ ਪਤਨੀ ਨੂੰ ਫੁਟਬਾਲ ਸਮਝ ਕੇ ਲੱਤ ਮਰ ਦਿੰਦਾ ਹੈ।

  • ਹੋਮ
  • ਅਜ਼ਬ ਗਜ਼ਬ
  • ਖੇਡਣ ਦਾ ਇੰਨਾ ਜਾਨੂੰਨ, ਸੁੱਤੇ ਹੋਏ ਪਤਨੀ ਨੂੰ ਹੀ ਸਮਝਦਾ ਫੁਟਬਾਲ...ਜਾਣੋ ਅੱਗੇ ਕੀ ਹੋਇਆ?
About us | Advertisement| Privacy policy
© Copyright@2025.ABP Network Private Limited. All rights reserved.