ਘਰ 'ਚ ਰੱਖੋ ਇਹ ਤਿੰਨ ਚੀਜ਼ਾਂ ਤੇ ਕਰੋ ਜਾਨਲੇਵਾ ਕੈਂਸਰ ਤੋਂ ਬਚਾਅ
ਹਵਾ ਸਾਫ ਕਰਨ ਵਾਲੀ ਮਸ਼ੀਨ ਲਾਉਣਾ ਅੱਜ ਦੀ ਲੋੜ ਬਣ ਗਈ ਹੈ। ਘੱਟ ਜ਼ਮੀਨ ਕਾਰਨ ਵਧੇਰੇ ਦਰੱਖ਼ਤ ਨਾ ਲਾ ਸਕਣ ਕਰਕੇ ਹਵਾ ਨੂੰ ਸਾਫ਼ ਕਰਨ ਦਾ ਕੰਮ ਏਅਰ ਪਿਊਰੀਫਾਇੰਗ ਪਲਾਂਟ ਤੋਂ ਲਿਆ ਜਾ ਸਕਦਾ ਹੈ ਜੋ ਹਵਾ ਨੂੰ ਵੀ ਸ਼ੁੱਧ ਰੱਖਦਾ ਹੈ ਤੇ ਪ੍ਰਦੂਸ਼ਣ ਦੂਰ ਕਰਦਾ ਹੈ।
ਤੰਬਾਕੂ ਤੋਂ ਦੂਰ ਰਹੇ ਤੇ ਘਰ ਵਿੱਚ ਵੀ ਇਸ ਦੀ ਵਰਤੋਂ ਨਾ ਕਰੋ ਤਾਂ ਜੋ ਘਰ ਦੇ ਹੋਰ ਜੀਅ ਇਸ ਤੋਂ ਪ੍ਰਭਾਵਿਤ ਹੋ ਕੇ ਕੈਂਸਰ ਦੀ ਚਪੇਟ ਵਿੱਚ ਨਾ ਆਉਣ।
ਸਾਫ-ਸੁਥਰਾ ਘਰ ਖੁਸ਼ੀਆਂ ਭਰਿਆ ਹੁੰਦਾ ਹੈ। ਸਾਫ ਰਿਹਾਇਸ਼ 'ਤੇ ਤੁਸੀਂ ਬੈਕਟੀਰੀਆ ਤੇ ਕਿਟਾਣੂਆਂ ਨੂੰ ਖ਼ੁਦ ਨੂੰ ਦੂਰ ਰੱਖੋ, ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਅੱਜ ਕੌਮਾਂਤਰੀ ਕੈਂਸਰ ਦਿਹਾੜੇ ਮੌਕੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਘਰ ਵਿੱਚ ਰੱਖਣ ਨਾਲ ਤੁਸੀਂ ਖ਼ੁਦ ਤੇ ਆਪਣੇ ਪਰਿਵਾਰ ਨੂੰ ਕੈਂਸਰ ਤੋਂ ਦੂਰ ਰੱਖਣ ਵਿੱਚ ਮਦਦ ਕਰ ਸਕਦੇ ਹੋ।
ਅੱਜ ਵਿਸ਼ਵ ਕੈਂਸਰ ਦਿਵਸ (World Cancer Day) ਹੈ। ਅੱਜ ਦੇ ਲਾਈਫਸਟਾਈਲ ਤੇ ਭੱਜ-ਨੱਠ ਵਾਲੀ ਜ਼ਿੰਦਗੀ ਵਿੱਚ ਕੈਂਸਰ ਬੇਹੱਦ ਆਮ ਹੋ ਗਿਆ ਹੈ। ਕੈਂਸਰ ਉਦੋਂ ਹੁੰਦਾ ਹੈ ਜਦ ਸੈੱਲਾਂ ਦਾ ਇੱਕ ਗਰੁੱਪ ਗ਼ੈਰ-ਕੁਦਰਤੀ ਤਰੀਕੇ ਨਾਲ ਸਰੀਰ ਵਿੱਚ ਵਧਣ ਲਗਦਾ ਹੈ ਤੇ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਭਾਰਤ ਵਿੱਚ ਔਰਤਾਂ ਅੰਦਰ ਛਾਤੀਆਂ ਦਾ ਕੈਂਸਰ ਬੇਹੱਦ ਆਮ ਹੈ ਤੇ ਪੁਰਸ਼ਾਂ ਵਿੱਚ ਪਤਾਲੂ ਯਾਨੀ ਪ੍ਰੋਸਟੇਟ ਕੈਂਸਰ ਸਭ ਤੋਂ ਆਮ ਹੈ। ਇੰਨਾ ਹੀ ਨਹੀਂ ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ ਤੇ ਚਮੜੀ ਦਾ ਕੈਂਸਰ ਵੀ ਭਾਰਤ ਵਿੱਚ ਆਮ ਗੱਲ ਹੈ।