✕
  • ਹੋਮ

ਪਾਬੰਦੀ ਦੇ ਬਾਵਜੂਦ ਉੱਤਰੀ ਕੋਰੀਆ ਨੇ ਕਰਤਾ ਇਹ ਹੋਟਲ ਦਾ ਉਦਘਾਟਨ

ਏਬੀਪੀ ਸਾਂਝਾ   |  01 Aug 2017 10:55 AM (IST)
1

ਕਈ ਸਾਲਾਂ ਤੋਂ ਯੂ ਐੱਨ ਓ ਦੀਆਂ ਸਭ ਪਾਬੰਦੀਆਂ ਭੁਗਤ ਰਹੇ ਉੱਤਰੀ ਕੋਰੀਆ ਵਿਚ ਇੰਨਾ ਵੱਡਾ ਨਿਰਮਾਣ ਸਭ ਨੂੰ ਹੈਰਾਨ ਕਰਨ ਵਾਲਾ ਹੈ।

2

ਪਿਯੋਗਯਾਂਗ- ਉੱਤਰੀ ਕੋਰੀਆ ਦੇ ਅੰਤਰ ਮਹਾਂਦੀਪੀ ਬੈਲੇਸਟਿਕ ਮਿਸਾਈਲ ਪਰੀਖਣ ਦੀ ਖਬਰ ਤਾਂ ਚਰਚਿਤ ਹੋਈ, ਪਰ ਰਾਜਧਾਨੀ ਪਿਯੋਗਯਾਂਗ ਵਿਚ ਬਣੇ 105 ਮੰਜ਼ਿਲ ਦੇ ਰਿਗਯੋਂਗ ਹੋਟਲ ਦਾ ਉਦਘਾਟਨ ਚੁੱਪਚਾਪ ਹੋ ਗਿਆ।

3

ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਹੋਟਲ ਹੋ ਸਕਦਾ ਹੈ। ਸਾਲ 1987 ਦੌਰਾਨ ਜਦੋਂ ਇਸ ਹੋਟਲ ਦਾ ਕੰਮ ਸ਼ੁਰੂ ਹੋਇਆ ਸੀ, ਉਸ ਸਮੇਂ ਵਰਤਮਾਨ ਤਾਨਾਸ਼ਾਹ ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੁੰਗ ਦਾ ਉੱਤਰੀ ਕੋਰੀਆ ਵਿਚ ਰਾਜ ਸੀ।

4

ਪਿਰਾਮਿਡ ਦੀ ਸ਼ਕਲ ਵਿਚ ਬਣੀ ਇਸ ਇਮਾਰਤ ਵਿਚ ਆਰਥਿਕ ਪਾਬੰਦੀਆਂ ਦੇ ਦੌਰ ਵਿਚ ਹੋਟਲ ਚੱਲੇਗਾ ਜਾਂ ਇਸ ਵਿਚ ਦਫਤਰ ਖੁੱਲਣਗੇ, ਇਹ ਇਕ ਵੱਡਾ ਸਵਾਲ ਹੈ।

5

ਉੱਤਰੀ ਕੋਰੀਆ ਵਿਚ ਮਹਿੰਗੇ ਹਥਿਆਰ ਵਿਕਾਸ ਪ੍ਰੋਗਰਾਮ ਅਤੇ ਯੂ ਐੱਨ ਦੀਆਂ ਸਖਤ ਪਾਬੰਦੀਆਂ ਦੇ ਵਿਚ ਹੋਇਆ। ਜਾਹਿਰ ਹੈ ਕਿ ਇਸ ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਨੂੰ ਉਸ ਦੌਰਾਨ ਆਪਣੇ ਸਭ ਤੋਂ ਵੱਡੇ ਦੋਸਤ ਚੀਨ ਦਾ ਸਾਥ ਮਿਲਿਆ।

6

ਕਿਮ ਜੋਂਗ ਉਨ ਦੇ ਆਦੇਸ਼ ਨਾਲ ਇਸ ਬਿਲਡਿੰਗ ਸਮੇਤ ਉੱਤਰੀ ਕੋਰੀਆ ਦੇ ਵਿੱਚ ਦਰਜਨਾਂ ਇਮਾਰਤਾਂ ਨੂੰ ਬਣਾਇਆ ਗਿਆ। ਇਨ੍ਹਾਂ ਵਿਚ ਪਿਯੋਗਯਾਂਗ ਵਿਚ 60 ਮੰਜ਼ਿਲਾ ਦੀ ਰਿਹਾਇਸ਼ੀ ਬਿਲਡਿੰਗ ਵੀ ਸ਼ਾਮਲ ਹੈ।

7

2 ਸਾਲ ਵਿਚ ਇਹ ਪ੍ਰੋਜੈਕਟ ਪੂਰਾ ਹੋ ਜਾਣਾ ਸੀ, ਪਰ ਇਸ ਵਿਚ ਦੇਰੀ ਦੇਸ਼ ਦੀ ਆਰਥਿਕ ਮੰਦੀ ਅਤੇ ਫਿਰ ਯੂ ਐੱਨ ਓ ਵੱਲੋਂ ਲਾਈਆਂ ਪਾਬੰਦੀਆਂ ਕਾਰਨ ਹੋਈ। ਕਰੀਬ 10 ਸਾਲ ਪਹਿਲਾਂ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿਚ ਮਿਸਰ ਦੀ ਓਰੇਸਕਾਨ ਕੰਪਨੀ ਨੇ ਦਿਲਚਸਪੀ ਦਿਖਾਈ ਸੀ, ਪਰ ਹੋਟਲ ਬਣਾਉਣ ਦੇ ਕੰਮ ਵਿਚ ਸਪੀਡ ਕਿਮ ਜੋਂਗ ਦੇ ਸਾਲ 2012 ਵਿਚ ਸੱਤਾ ਸੰਭਾਲਣ ਮਗਰੋਂ ਆਈ।

  • ਹੋਮ
  • ਅਜ਼ਬ ਗਜ਼ਬ
  • ਪਾਬੰਦੀ ਦੇ ਬਾਵਜੂਦ ਉੱਤਰੀ ਕੋਰੀਆ ਨੇ ਕਰਤਾ ਇਹ ਹੋਟਲ ਦਾ ਉਦਘਾਟਨ
About us | Advertisement| Privacy policy
© Copyright@2026.ABP Network Private Limited. All rights reserved.